Friday , 24 May 2019
Breaking News
You are here: Home » Editororial Page » ਪੈਰਿਸ ’ਚ ਹੋਈ ਬ ਦੀ ਬਦੌਲਤ ਪ੍ਰੈਜੀਡੈਂਟ ਮੈਕਰੋਨ ਨੂੰ ਅਹੁਦੇ ਤੋਂ ਫਾਰਗ ਹੋਣਾ ਪੈ ਸਕਦੈ

ਪੈਰਿਸ ’ਚ ਹੋਈ ਬ ਦੀ ਬਦੌਲਤ ਪ੍ਰੈਜੀਡੈਂਟ ਮੈਕਰੋਨ ਨੂੰ ਅਹੁਦੇ ਤੋਂ ਫਾਰਗ ਹੋਣਾ ਪੈ ਸਕਦੈ

ਫ਼ਤਹਿਗੜ੍ਹ ਸਾਹਿਬ- ‘‘ਫ਼ੌਜੀ ਵਪਾਰਿਕ ਸੌਦਿਆਂ ਵਿਚ ਰਿਸ਼ਵਤਾਂ ਪ੍ਰਾਪਤ ਕਰਨ ਜਾਂ ਰਿਸਵਤਾਂ ਦੇਣ ਦੇ ਮੁੱਦੇ ਨੂੰ ਲੈਕੇ ਪੈਰਿਸ ਦੀ ਮੈਕਰੋਨ ਹਕੂਮਤ ਨੂੰ ਆਉਂਣ ਵਾਲੇ ਸਮੇਂ ਵਿਚ ਕਿਸੇ ਸਮੇਂ ਵੀ ਪ੍ਰਧਾਨ ਦੇ ਮੁੱਖ ਅਹੁਦੇ ਤੋਂ ਫਾਰਗ ਹੋਣਾ ਪੈ ਸਕਦਾ । ਕਿਉਂਕਿ ਪੈਰਿਸ ਵਿਚ ਉਠੀ ਸਿਆਸੀ ਬ ਕੋਈ ਵੀ ਖ਼ਤਰਨਾਕ ਰੂਪ ਧਾਰ ਸਕਦੀ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਰਾਫੇਲ ਜਹਾਜ਼ਾਂ ਦੀ ਖਰੀਦੋ-ਫਿਰੋਖਤ ਨੂੰ ਲੈਕੇ ਇੰਡੀਆਂ ਦੀ ਰਿਲਾਇਸ ਕੰਪਨੀ ਦੇ ਮਾਲਕ ਸ੍ਰੀ ਮੁਕੇਸ ਅੰਬਾਨੀ ਨਾਲ ਉਪਰੋਕਤ ਜ਼ਹਾਜਾਂ ਦੀ ਖਰੀਦ ਕਰਦੇ ਸਮੇਂ ਕਰੋੜਾਂ-ਅਰਬਾਂ ਰੁਪਏ ਦੀਆਂ ਵੱਡੀਆਂ ਰਿਸਵਤਾਂ ਖਾਂਣ ਦੇ ਚਰਚੇ ਅੱਜ ਵੀ ਕੌਮਾਂਤਰੀ ਮੀਡੀਏ ਵਿਚ ਆ ਰਹੇ ਹਨ । ਜਿਸ ਨਾਲ ਇੰਡੀਆ ਦੀ ਮੋਦੀ ਹਕੂਮਤ ਦੇ ਕੰਮ ਕਰਨ ਦੇ ਢੰਗ ਅਤੇ ਅਨਿਲ ਅੰਬਾਨੀ ਵਰਗੇ ਅਰਬਾਪਤੀ ਉਦਯੋਗਪਤੀ ਨੂੰ ਹੋਰ ਅਮੀਰ ਬਣਾਉਣ ਦੇ ਵਰਤਾਰੇ ਅਤੇ ਉਸ ਰਾਹੀ ਇੰਡੀਅਨ ਸਿਆਸਤਦਾਨਾਂ ਵੱਲੋਂ ਪਰਦੇ ਹੇਠ ਰਿਸਵਤਾ ਪ੍ਰਾਪਤ ਕਰਨ ਦੀ ਬਦੌਲਤ ਜਿਥੇ ਮੋਦੀ ਹਕੂਮਤ ਦੀ ਤਿੱਖੀ ਨੁਕਤਾ-ਚੀਨੀ ਹੋ ਰਹੀ ਹੈ, ਉਥੇ ਫ਼ਰਾਂਸ ਦੇ ਪ੍ਰੈਜੀਡੈਟ ਮੈਕਰੋਨ ਵੀ ਇਸ ਕੋਲਿਆਵਾਲੀ ਦਲਾਲੀ ਵਾਲੇ ਵਰਤਾਰੇ ਵਿਚ ਫ਼ਰਾਂਸੀਸੀ ਨਿਵਾਸੀਆ ਦੇ ਨਿਸ਼ਾਨੇ ਆ ਗਏ ਹਨ ਅਤੇ ਉਨ੍ਹਾਂ ਦੀ ਸਖਸ਼ੀਅਤ ਉਤੇ ਵੀ ਵੱਡਾ ਦਾਗ ਲੱਗਦਾ ਜਾ ਰਿਹਾ ਹੈ । ਜੇਕਰ ਇਸ ਰਾਫੇਲ ਜਹਾਜ਼ਾਂ ਦੇ ਸੌਦੇ ਦੀ ਦਲਾਲੀ ਦੇ ਸੱਚ ਨੂੰ ਪ੍ਰੈਜੀਡੈਟ ਮੈਕਰੋਨ ਤੇ ਫ਼ਰਾਂਸ ਹਕੂਮਤ ਨੇ ਸਹੀ ਰੂਪ ਵਿਚ ਸਾਹਮਣੇ ਨਾ ਲਿਆਂਦਾ, ਤਾਂ ਰਾਫੇਲ ਜਹਾਜਾਂ ਦਾ ਸੌਦਾ ਵੀ ਖੂਹ-ਖਾਤੇ ਵਿਚ ਪੈ ਸਕਦਾ ਹੈ । ਜਿਸ ਨਾਲ ਮੋਦੀ ਹਕੂਮਤ ਦੇ ਨਾਲ-ਨਾਲ ਫ਼ਰਾਂਸ ਦੀ ਹਕੂਮਤ ਦਾ ਵੀ ਕੌਮਾਂਤਰੀ ਪੱਧਰ ਤੇ ਬਦਨਾਮੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਸ ਲਈ ਦੋਵਾਂ ਇੰਡੀਆਂ ਤੇ ਫ਼ਰਾਂਸ ਦੇ ਹੁਕਮਰਾਨ ਰਾਫੇਲ ਡੀਲ ਵਿਚ ਹੋਏ ਘਪਲੇ ਦੇ ਸੱਚ ਤੋਂ ਜਾਣੂ ਕਰਵਾ ਸਕਣ ਤਾਂ ਬਿਹਤਰ ਹੋਵੇਗਾ ।ੂ
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿਚ ਉਪਰੋਕਤ ਰਾਫੇਲ ਜਹਾਜ਼ਾਂ ਦੇ ਸੌਦੇ ਵਿਚ ਹੋਏ ਵੱਡੇ ਘਪਲੇ ਉਤੇ ਉਠੀ ਬ ਤੋਂ ਫ਼ਰਾਂਸ ਦੇ ਪ੍ਰੈਜੀਡੈਟ ਸ੍ਰੀ ਮੈਕਰੋਨ ਨੂੰ ਦ੍ਰਿੜਤਾ ਤੇ ਸਹੀ ਫੈਸਲਾ ਕਰਕੇ ਹਾਲਾਤਾਂ ਨੂੰ ਠੀਕ ਕਰਨ ਦੀ ਗੁਜ਼ਾਰਿਸ ਕਰਦੇ ਹੋਏ ਅਤੇ ਇੰਡੀਅਨ ਹੁਕਮਰਾਨਾਂ ਅਤੇ ਅਨਿਲ ਅਬਾਨੀ ਵਰਗੇ ਉਦਯੋਗਪਤੀ ਵੱਲੋਂ ਕੀਤੇ ਧੋਖੇ ਤੋਂ ਇੰਡੀਆ ਨਿਵਾਸੀ ਤੇ ਸੰਸਾਰ ਨਿਵਾਸੀਆ ਨੂੰ ਜਾਣੂ ਕਰਵਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।
ਉਨ੍ਹਾਂ ਕਿਹਾ ਕਿ ਫ਼ਰਾਂਸ ਦੀ ਹਕੂਮਤ ਨੇ ਸਿੱਖ ਕੌਮ ਦੀ ਧਾਰਮਿਕ ਅਣਖ਼, ਇੱਜਤ ਨਾਲ ਸੰਬੰਧਤ ‘ਦਸਤਾਰ’ ਦੇ ਮੁੱਦੇ ਦੀ ਵੱਡੀ ਅਹਿਮੀਅਤ ਨੂੰ ਨਜ਼ਰ ਅੰਦਾਜ ਕਰਕੇ ਜੋ ਫ਼ਰਾਂਸ ਦੇ ਸਿੱਖਾਂ ਨੂੰ ਦਸਤਾਰ ਪਹਿਨਣ ਉਤੇ ਜ਼ਬਰੀ ਗੈਰ-ਕਾਨੂੰਨੀ ਪਾਬੰਦੀ ਲਗਾਈ ਹੋਈ ਹੈ, ਇਸ ਅਮਲ ਨਾਲ ਵੀ ਸੰਸਾਰ ਪੱਧਰ ਤੇ ਫ਼ਰਾਂਸ ਹਕੂਮਤ ਦੀ ਨਿਰਪੱਖਤਾ ਅਤੇ ਇਨਸਾਫ਼ ਦੇ ਤਕਾਜੇ ਨੂੰ ਲੈਕੇ ਵਿਰੋਧ ਹੋ ਰਿਹਾ ਹੈ । ਉਥੇ ਸਿੱਖ ਕੌਮ ਦੇ ਧਾਰਮਿਕ ਜ਼ਜਬਾਤਾਂ ਨਾਲ ਖਿਲਵਾੜ ਕਰਨ ਦੀ ਬਦੌਲਤ ਸਿੱਖ ਕੌਮ ਵਿਚ ਵੱਡਾ ਰੋਹ ਉਤਪੰਨ ਹੋ ਚੁੱਕਿਆ ਹੈ । ਜਦੋਂਕਿ ਜਿਵੇਂ ਅੰਗਰੇਜ਼ ਅਤੇ ਇਸਾਈ ਕੌਮ ਆਪਣੇ ਧਾਰਮਿਕ ਆਗੂ ਈਸਾ ਮਸੀਹ ਨੂੰ ਫ਼ਾਂਸੀ ਦੇਣ ਦੇ ਵਰਤਾਰੇ ਨੂੰ ਲੈਕੇ ਉਸਦੀ ਯਾਦ ਵਿਚ ਨੈਕਟਾਈ ਪਹਿਨਣ ਦਾ ਧਾਰਮਿਕ ਹੱਕ ਰੱਖਦੀ ਹੈ, ਉਸੇ ਤਰ੍ਹਾਂ ਦਸਤਾਰ ਵੀ ਸਿੱਖ ਕੌਮ ਦੇ ਧਾਰਮਿਕ, ਸਮਾਜਿਕ, ਅਣਖ, ਗੈਰਤ ਦੀ ਪ੍ਰਤੀਕ ਚਿੰਨ੍ਹ ਹੈ । ਜੇਕਰ ਅੰਗਰੇਜ਼ ਤੇ ਇਸਾਈ ਨੈਕਟਾਈ ਪਹਿਨ ਸਕਦੇ ਹਨ, ਫਿਰ ਸਿੱਖ ਕੌਮ ਨੂੰ ਆਪਣੇ ਧਾਰਮਿਕ ਚਿੰਨ੍ਹ ਦਸਤਾਰ ਪਹਿਨਣ ਦਾ ਕਾਨੂੰਨੀ ਕਿਉਂ ਨਹੀਂ ਦਿੱਤਾ ਜਾ ਰਿਹਾ ? ਕੀ ਅਜਿਹਾ ਕਰਕੇ ਫ਼ਰਾਂਸ ਹਕੂਮਤ ਕਾਨੂੰਨੀ ਤੇ ਸਮਾਜਿਕ ਤੌਰ ਤੇ ਆਪਣੇ ਬਰਾਬਰਤਾ ਅਤੇ ਨਿਰਪੱਖਤਾ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰ ਰਹੀ ? ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਦੀ ਫ਼ਰਾਂਸ ਦੇ ਪ੍ਰੈਜੀਡੈਟ ਸ੍ਰੀ ਮੈਕਰੋਨ ਤੋਂ ਇਹ ਸੰਜ਼ੀਦਾ ਮੰਗ ਕਰਦੀ ਹੈ ਕਿ ਉਹ ਸਿੱਖ ਕੌਮ ਦੀ ਦਸਤਾਰ ਉਤੇ ਲਗਾਈ ਗਈ ਗੈਰ-ਕਾਨੂੰਨੀ ਤੇ ਗੈਰ-ਧਾਰਮਿਕ ਪਾਬੰਦੀ ਨੂੰ ਹਟਾਕੇ ਸਿੱਖ ਕੌਮ ਨੂੰ ਫ਼ਰਾਂਸ ਵਿਚ ਦਸਤਾਰ ਪਹਿਨਣ ਦੀ ਇਜਾਜਤ ਦੇ ਕੇ ਆਪਣੇ ਵਿਧਾਨ ਦੇ ਬਰਾਬਰਤਾ ਅਤੇ ਨਿਰਪੱਖਤਾ ਵਾਲੇ ਨਿਯਮਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਨ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਮੈਕਰੋਨ ਦੇ ਵੱਡੇ ਸਤਿਕਾਰਯੋਗ ਅਹੁਦੇ ਨੂੰ ਹੋਰ ਖ਼ਤਰਾ ਪੈਦਾ ਹੋਵੇ, ਉਸ ਤੋਂ ਪਹਿਲੇ ਸ੍ਰੀ ਮੈਕਰੋਨ ਸਿੱਖ ਕੌਮ ਦੇ ਧਾਰਮਿਕ ਚਿੰਨ੍ਹ ਦਸਤਾਰ ਉਤੇ ਲਗਾਈ ਗਈ ਪਾਬੰਦੀ ਤੁਰੰਤ ਹਟਾਕੇ ਜਿਥੇ ਉਨ੍ਹਾਂ ਨੂੰ ਧਾਰਮਿਕ ਆਜ਼ਾਦੀ ਪ੍ਰਦਾਨ ਕਰਨਗੇ, ਉਥੇ ਸਿੱਖ ਕੌਮ ਦੇ ਮਨ-ਆਤਮਾ ਵਿਚ ਮੈਕਰੋਨ ਹਕੂਮਤ ਸੰਬੰਧੀ ਉਠੇ ਵੱਡੇ ਰੋਸ ਨੂੰ ਵੀ ਸ਼ਾਂਤ ਕਰਨਗੇ।

Comments are closed.

COMING SOON .....


Scroll To Top
11