Tuesday , 17 July 2018
Breaking News
You are here: Home » INTERNATIONAL NEWS » ਪੈਰਾਡਾਈਜ਼ ਪੇਪਰਜ਼ ਲੀਕ: ਅਮਿਤਾਬ ਸਮੇਤ 714 ਭਾਰਤੀ ਨੇਤਾ ਤੇ ਅਭਿਨੇਤਾ ਸੂਚੀ ’ਚ ਸ਼ਾਮਿਲ

ਪੈਰਾਡਾਈਜ਼ ਪੇਪਰਜ਼ ਲੀਕ: ਅਮਿਤਾਬ ਸਮੇਤ 714 ਭਾਰਤੀ ਨੇਤਾ ਤੇ ਅਭਿਨੇਤਾ ਸੂਚੀ ’ਚ ਸ਼ਾਮਿਲ

ਸੂਚੀ ਵਿੱਚ 180 ਦੇਸ਼ਾਂ ਤੋਂ ਨਾਮ ਸ਼ਾਮਿਲ, ਭਾਰਤ 19ਵੇਂ ਨੰਬਰ ’ਤੇ

ਵਾਸ਼ਿੰਗਟਨ/ਨਵੀਂ ਦਿੱਲੀ, 6 ਨਵੰਬਰ- ਨੋਟਬੰਦੀ ਦੀ ਪਹਿਲੀ ਵ੍ਰਹੇਗੰਢ ਤੋਂ 2 ਦਿਨ ਪਹਿਲਾਂ ਕਾਲੇ ਧਨ ਬਾਰੇ ‘ਪੈਰਾਡਾਈਜ਼ ਪੇਪਰਜ਼’ ਨਾਂਅ ਦਾ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਟੈਕਸ ਚੋਰੀ ਨਾਲ ਸਬੰਧਿਤ ਇਸ ਖੁਲਾਸੇ ਵਿੱਚ 714 ਭਾਰਤੀਆਂ ਦੇ ਨਾਂਅ ਸ਼ਾਮਿਲ ਹਨ। ਇਨ੍ਹਾਂ ਵਿੱਚ ਤਾਕਤਵਰ ਸਿਆਸੀ ਨੇਤਾ ਅਤੇ ਅਭਿਨੇਤਾ ਸ਼ਾਮਿਲ ਹਨ। ਪੈਰਾਡਾਈਜ਼ ਪੇਪਰਜ਼ ਨਾਂਅ ਦੀ ਰਿਪੋਰਟ ਵਿੱਚ ਉਨ੍ਹਾਂ ਫਰਮਾਂ ਅਤੇ ਆਫ ੍ਰਸ਼ੋਰ ਕੰਪਨੀਆਂ ਦੇ ਬਾਰੇ ਵਿੱਚ ਦੱਸਿਆ ਗਿਆ ਹੈ ਜੋ ਦੁਨੀਆ ਭਰ ਵਿੱਚ ਅਮੀਰਾਂ ਦਾ ਪੈਸਾ ਵਿਦੇਸ਼ਾਂ ਵਿੱਚ ਭੇਜਣ ਲਈ ਮਦਦ ਕਰਦੀਆਂ ਹਨ। ਪ੍ਰਸਿੱਧ ‘ਪਨਾਮਾ ਲੀਕ’ ਦੇ 18 ਮਹੀਨੇ ਬਾਅਦ ਪੈਰਾਡਾਈਜ਼ ਪੇਪਰਜ਼ ਦੇ ਸਾਹਮਣੇ ਆਉਣ ਨਾਲ ਸੰਸਾਰ ਭਰ ਵਿੱਚ ਸਨਸਨੀ ਫੈਲ ਗਈ ਹੈ। ‘ਦਾ ਇੰਡੀਅਨ ਐਕਸਪ੍ਰੈਸ’ ਦੀ ਇੱਕ ਰਿਪੋਰਟ ਮੁਤਾਬਿਕ ਅਮਿਤਾਬ ਬੱਚਨ ਸਮੇਤ 714 ਭਾਰਤੀਆਂ ਨੇ ਟੈਕਸ ਹੈਵਨ ਕੰਪਨੀਆਂ ਵਿੱਚ ਨਿਵੇਸ਼ ਕੀਤਾ ਹੈ। ਅਮਿਤਾਬ ਦਾ ਨਾਮ ਪਹਿਲਾਂ ਪਨਾਮਾ ਲੀਕ ਵਿੱਚ ਵੀ ਆ ਚੁੱਕਾ ਹੈ। ਕੇਂਦਰੀ ਮੰਤਰੀ ਜੇਅੰਤ ਸਿਨ੍ਹਾ ਉਪਰ ਵੀ ਦੋਸ਼ ਲੱਗੇ ਹਨ। ਰਿਪੋਰਟ ਵਿੱਚ ਜਿਸ ਓਮਿਡਿਆਰ ਨੈਟਵਰਕ ਦਾ ਜ਼ਿਕਰ ਹੈ ਉਸ ਵਿੱਚ ਕਦੇ ਜੇਅੰਤ ਵੀ ਜੁੜੇ ਹੋਏ ਸਨ। ਉਨ੍ਹਾਂ ਨੇ ਮਾਮਲੇ ਦੀ ਸਫਾਈ ਦਿੱਤੀ ਹੈ।
ਇਸ ਵੱਡੇ ਹੇਰਫੇਰ ਦਾ ਖੁਲਾਸਾ ਜਰਮਨ ਅਖਬਾਰ ਨੂੰ ਕਾਰਪੋਰੇਟ ਰਜਿਸਟਰੀਆਂ ਨਾਲ ਜੁੜੇ ਦਸਤਾਵੇਜ਼ ਮਿਲਣ ਤੋਂ ਬਾਅਦ ਹੋਇਆ ਹੈ। ਇਨ੍ਹਾਂ ਦਸਤਾਵੇਜ਼ਾਂ ਨੂੰ ਆਈਸੀਆਈਜੇ ਨਾਲ ਸਾਂਝਾ ਕੀਤਾ ਗਿਆ। 96 ਮੀਡੀਆ ਜੱਥੇਬੰਦੀਆਂ ਦੇ ਨਾਲ ਮਿਲ ਕੇ ਇੰਟਰਨੈਸ਼ਨਲ ਕੰਸਟੋਰੀਅਮ ਆਫ ਇੰਨਵੈਸਟੀਗੇਟਿਵ ਜਰਨਲਿਸਟਸ (ਆਈ.ਸੀ.ਆਈ.ਜੇ.) ਨੇ ਦਸਤਾਵੇਜ਼ਾਂ ਦੀ ਛਾਣਬੀਨ ਕੀਤੀ ਹੈ। ਇਸ ਦੌਰਾਨ ਦੁਨੀਆ ਦੇ 19 ਟੈਕਸ ਹੈਵਨ ਦੇਸ਼ਾਂ ਵਿੱਚ ਪੂੰਜੀ ਨਿਵੇਸ਼ ਦੀ ਜਾਂਚ ਕੀਤੀ ਗਈ। ਪਿਛਲੇ ਸਾਲ ਆਈਸੀਆਈਜੇ ਨੇ ਪਨਾਮਾ ਪੇਪਰਜ਼ ਰਾਹੀਂ ਅਹਿਮ ਖੁਲਾਸੇ ਕੀਤੇ ਸਨ। ਬਰਮੂਡਾ ਦੀ ਫਰਮ ਏਪਲਬਾਈ ਅਤੇ ਸਿੰਗਾਪੁਰ ਵੀ ਏਸ਼ੀਆਸਿਟੀ ਸਮੇਤ ਦੁਨੀਆ ਦੀਆਂ 19 ਟੈਕਸ ਹੈਵਨ ਦੇਸ਼ਾਂ ’ਚ ਤਾਕਤਵਰ ਲੋਕਾਂ ਅਤੇ ਸੈਲੀਬ੍ਰਿਟੀ ਵੱਲੋਂ ਕੀਤੇ ਗਏ ਪੂੰਜੀ ਨਿਵੇਸ਼ ਦੀ ਜਾਂਚ ਕੀਤੀ ਗਈ। ਇਸ ਸੂਚੀ ਵਿੱਚ 180 ਦੇਸ਼ਾਂ ਦੇ ਨਾਮ ਹਨ। ਨਾਮਾਂ ਦੀ ਗਿਣਤੀ ਦੇ ਲਿਹਾਜ ਨਾਲ ਭਾਰਤ 19ਵੇਂ ਨੰਬਰ ’ਤੇ ਹੈ। ਜਾਂਚ ਪੜਤਾਲ ਦੌਰਨ ਏਪਲਬਾਈ ਦੇ ਸਭ ਤੋਂ ਵਧ ਦਸਤਾਵੇਜ਼ ਪੜਤਾਲ ਅਧੀਨ ਆਏ ਹਨ। 119 ਸਾਲ ਪੁਰਾਣੀ ਇਹ ਕੰਪਨੀ ਵਕੀਲਾਂ, ਅਕਾਊਂਟੈਂਟਸ, ਬੈਂਕਰਜ਼ ਅਤੇ ਦੂਸਰੇ ਲੋਕਾਂ ਦੇ ਨੈਟਵਰਕ ਦੀ ਇੱਕ ਮੈਂਬਰ ਹੈ। ਇਸ ਨੈਟਵਰਕ ਵਿੱਚ ਉਹ ਲੋਕ ਵੀ ਸ਼ਾਮਿਲ ਹਨ ਜੋ ਆਪਣੇ ਗਾਹਕਾਂ ਲਈ ਵਿਦੇਸ਼ਾਂ ਵਿੱਚ ਕੰਪਨੀਆਂ ਸੈਟਲ ਕਰਦੇ ਹਨ ਅਤੇ ਉਨ੍ਹਾਂ ਦੇ ਬੈਂਕ ਅਕਾਊਂਟ ਨੂੰ ਮੈਨੇਜ ਕਰਦੇ ਹਨ। ਕਾਨੂੰਨੀ ਫਰਮਾਂ ਆਪਣੇ ਗਾਹਕਾਂ ਨੂੰ ਦੂਸਰੇ ਦੇਸ਼ਾਂ ਵਿੱਚ ਆਪਸ਼ੋਰ ਕੰਪਨੀਆਂ ਬਣਾਉਣ ਵਿੱਚ ਮਦਦ ਕਰਦੀਆਂ ਹਨ ਤਾਂ ਜੋ ਟੈਕਸ ਤੋਂ ਬਚਿਆ ਜਾ ਸਕੇ।‘ਪੈਰਾਡਾਈਜ਼ਡ ਪੇਪਰਜ਼’ ’ਚ 1.34 ਕਰੋੜ ਦਸਤਾਵੇਜ਼ ਸ਼ਾਮਲ ਹਨ, ਜਿਨ੍ਹਾਂ ‘ਚ ਦੁਨੀਆਂ ਦੇ ਕਈ ਅਮੀਰ ਅਤੇ ਸ਼ਕਤੀਸ਼ਾਲੀ ਲੋਕਾਂ ਦੇ ਗੁਪਤ ਨਿਵੇਸ਼ ਦੀ ਜਾਣਕਾਰੀ ਦਿਤੀ ਗਈ ਹੈ।ਇਨ੍ਹਾਂ ਕਾਗਜ਼ਾਂ ਵਿਚ ਬਹੁਤ ਸਾਰੇ ਭਾਰਤੀ ਸਿਆਸਤਦਾਨ, ਅਭਿਨੇਤਾ ਅਤੇ ਵੱਡੇ ਵਪਾਰੀ ਸ਼ਾਮਲ ਹਨ। ਗੁਪਤ ਪੂੰਜੀ ਨਿਵੇਸ਼ ਕਰਨ ਵਾਲੇ ਅਹਿਮ ਲੋਕਾਂ ਵਿੱਚ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ, ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਹੁਤ ਸਾਰੇ ਮੰਤਰੀ, ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੈਡਿਊ ਦੇ ਲਈ ਖਜ਼ਾਨਾ ਇਕਠਾ ਕਰਨ ਵਾਲੇ ਸੀਨੀਅਰ ਸਲਾਹਾਕਾਰ ਸਟੀਫਨ ਬ੍ਰਾਂਫਮੈਨ, ਸਾਬਕਾ ਸੈਨੇਟਰ ਲਿਓ ਕੋਲਬਰ ਦੇ ਨਾਲ ਮਿਲ ਕੇ ਵਿਦੇਸ਼ ‘ਚ 6 ਕਰੋੜ ਡਾਲਰ ਤੋਂ ਵਧ ਦੀ ਟੈਕਸ ਛੂਟ ‘ਚ ਨਿਵੇਸ਼ ਕੀਤਾ ਹੈ।ਵਲਾਦਿਮੀਰ ਪੁਤਿਨ ਦੇ ਦਾਮਾਦ ਦਾ ਨਾਂ ਰੂਸ ਦੀ ਊਰਜਾ ਫਰਮ ‘ਚ ਨਾਮ ਸਾਹਮਣੇ ਆ ਰਿਹਾ ਹੈ।ਸ਼ੱਕੀ ਪੂੰਜੀ ਨਿਵੇਸ਼ ਕਰਨ ਵਾਲੇ 714 ਭਾਰਤੀਆਂ ’ਚ ਅਦਾਕਾਰ ਅਮਿਤਾਭ ਬਚਨ ਤੋਂ ਇਲਾਵਾ, ਨੀਰਾ ਰਾਡੀਆ, ਮੰਤਰੀ ਜੈਅੰਤ ਸਿਨਹਾ, ਭਾਜਪਾ ਦੇ ਰਾਜ ਸਭਾ ਐਮ.ਪੀ. ਆਰ.ਕੇ. ਸਿਨਹਾ, ਵਿਜੇ ਮਾਲਿਆ, ਫੋਰਟਿਸ-ਏਸਕੌਰਟਸ ਹਸਪਤਾਲ ਦੇ ਚੇਅਰਮੈਨ ਡਾ. ਆਸ਼ੋਕ ਸੇਠ, ਅਭਿਨੇਤਾ ਸੰਜੇ ਦਤ ਦੀ ਪਤਨੀ ਮਾਨਤਾ ਦਾ ਨਾਂ ਵੀ ਸ਼ਾਮਲ ਹੈ, ਜਿਨ੍ਹਾਂ ਦਾ ਅਸਲੀ ਨਾਂ ਦਿਲਨਸ਼ੀ ਹੈ। ਰਜਿਸਟਰੀ ‘ਚ ਜਮ੍ਹਾ ਕੀਤੇ ਗਏ ਕਾਗਜ਼ਾਤ ਅਨੁਸਾਰ ਦਿਲਨਸ਼ੀ ਨੂੰ ਅਪ੍ਰੈਲ 2010 ‘ਚ ਨਸਜੈ ਕੰਪਨੀ ਲਿਮਟਿਡ ਦਾ ਮੈਨੇਜਿੰਗ ਡਾਇਰੈਕਟਰ ਅਤੇ ਟ੍ਰੇਜਰਰ ਨਿਯੁਕਤ ਕੀਤਾ ਗਿਆ ਸੀ।ਕਾਰਪੋਰੇਟ ਸਮੂਹਾਂ ਨਾਲ ਸਬੰਧਤ ਦਸਤਾਵੇਜ਼ ਵੀ ਸਾਹਮਣੇ ਆਏ ਹਨ ਜਿਨ੍ਹਾਂ ’ਚ, ਜੀ.ਐਮ.ਆਰ ਗਰੁਪ, ਅਪੋਲੋ ਟਾਇਰਜ਼, ਹੇਵੇਲਜ਼, ਹਿੰਦੂਜਾ ਗਰੁਪ, ਐਮਮਾਰ ਐਮ.ਜੀ.ਐਫ ਸ਼ਾਮਿਲ ਹਨ। ਇਸ ਜਾਂਚ ਨੂੰ ਲਗਭਗ 10 ਮਹੀਨੇ ਲੱਗੇ। ਇਸ ਦੀਆਂ 40 ਜਾਂਚ ਰਿਪੋਰਟਾਂ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ।

Comments are closed.

COMING SOON .....
Scroll To Top
11