Thursday , 19 July 2018
Breaking News
You are here: Home » BUSINESS NEWS » ਪੈਨਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ 10 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ : ਕੈਂਥ

ਪੈਨਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ 10 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ : ਕੈਂਥ

ਸ੍ਰੀ ਅਨੰਦਪੁਰ ਸਾਹਿਬ, 11 ਜਨਵਰੀ (ਦਵਿੰਦਰਪਾਲ ਸਿੰਘ, ਅੰਕੁਸ਼)-ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸ਼੍ਰੀ ਅਨੰਦਪੁਰ ਸਾਹਿਬ (ਰਜਿ:) ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬਲਵੀਰ ਸਿੰਘ ਸਹਿਗਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਈ ਅਹਿਮ ਮਸਲੇ ਵਿਚਾਰੇ ਗਏ ਅਤੇ ਪਾਸ ਕੀਤੇ ਗਏ। ਜਨਰਲ ਸਕੱਤਰ ਮੋਹਨ ਸਿੰਘ ਕੈਂਥ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਨਵਾਂ ਸਾਲ ਅਤੇ ਲੋਹੜੀ ਦੀ ਵਧਾਈ ਦਿੱਤੀ ਅਤੇ ਬਾਅਦ ਵਿੱਚ ਪ੍ਰਧਾਨ ਬਲਵੀਰ ਸਿੰਘ ਸਹਿਗਲ ਦੀ ਵੱਡੀ ਭੈਣ ਹਰਬੰਸ ਕੌਰ ਬਾਸੋਵਾਲ ਅਤੇ ਗੁਰਮਿੰਦਰ ਸਿੰਘ ਭੁੱਲਰ ਦੇ ਪਿਤਾ ਸ: ਗੁਰਚਰਨ ਸਿੰਘ ਲੋਦੀਪੁਰ ਦੇ ਅਚਾਨਕ ਅਕਾਲ ਚਲਾਣਾ ਕਰਨ ਤੇ ਸੋਗ ਮਤਾ ਪਾਸ ਕੀਤਾ ਗਿਆ। ਜਿਸ ਵਿੱਚ ਦੋ ਮਿੰਟ ਦਾ ਮੋਨ ਰੱਖਿਆ ਗਿਆ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਬਾਅਦ ਵਿੱਚ ਮੀਟਿੰਗ ਦੀ ਸ਼ੁਰੂਆਤ ਵਿੱਚ ਪੰਜਾਬ ਸਰਕਾਰ ਤੋਂ ਜਨਵਰੀ 2017 ਅਤੇ ਜੁਲਾਈ 2017 ਦੇ ਡੀ.ਏ. ਦੀ ਕਿਸ਼ਤ ਅਨਾਊਸ ਕਰੇ ਅਤੇ ਪਿਛਲੇ 22 ਮਹੀਨੇ ਦਾ ਰਹਿੰਦਾ ਡੀ.ਏ. ਦਾ ਬਕਾਇਆ ਮੁਲਾਜ਼ਮ ਅਤੇ ਪੈਨਸ਼ਨਰਜ਼ ਨੂੰ ਰਲੀਜ਼ ਕਰੇ। ਸਰਕਾਰ ਵੱਲੋਂ ਪੈਨਸ਼ਨਰਜ਼ ਨੂੰ 5 % ਅੰਤਰਿਮ ਰਲੀਫ ਦਿੱਤੀ ਜਾ ਰਹੀ ਸੀ। ਜ਼ੋ ਕਿ ਹੁਣ 2016 ਤੋਂ ਪਹਿਲਾਂ ਰੀਟਾਇਰ ਹੋਏ ਪੈਨਸ਼ਨਰਜ਼ ਨੂੰ ਨਹੀਂ ਦਿੱਤੀ ਜਾ ਰਹੀ ਹੈ ਅਤੇ ਜਿਹਨਾਂ ਨੂੰ ਦਿੱਤੀ ਗਈ ਸੀ ਉਹਨਾਂ ਤੋਂ ਸਰਕਾਰ ਰਿਕਵਰੀ ਕਰ ਰਹੀ ਹੈ। ਜਦ ਕਿ ਇਸ ਬਾਰੇ ਹਾਈ ਕੋਰਟ ਨੇ ਰਿਕਵਰੀ ਨਾ ਕਰਨ ਦਾ ਫੈਸਲਾ ਦਿੱਤਾ ਹੋਇਆ ਹੈ। ਸਰਕਾਰ ਤੋਂ ਪੂਰ ਜ਼ੋਰ ਮੰਗ ਕੀਤੀ ਜਾਂਦੀ ਹੈ ਕਿ ਬੰਦ ਕੀਤੀ ਅੰਤਰਿਮ ਰਲੀਫ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ ਅਤੇ ਪੈਨਸ਼ਨਰਜ਼ਾਂ ਦੀ ਕੀਤੀ ਹੋਈ ਰਿਕਵਰੀ ਵਾਪਿਸ ਕੀਤੀ ਜਾਵੇ। ਇਸ ਬਾਰੇ ਸਾਰੀਆਂ ਪੈਨਸ਼ਨਰਜ਼ ਅਤੇ ਮੁਲਾਜਮ ਸੰਸਥਾਵਾਂ ਇਹਨਾਂ ਨੰਬਰਾਂ ਦੇ ਸੰਪਰਕ ਕਰਨ। ਮੋਬਾਇਲ ਨੰ: 9815244201, 9464650223। ਮੈਡੀਕਲ ਭੱਤਾ ਜੋ ਕਿ ਸਰਕਾਰ ਵੱਲੋਂ ਪੈਨਸ਼ਨਰਜ਼ ਨੂੰ 500 ਰੁਪਏ ਦਿੱਤਾ ਜਾ ਰਿਹਾ ਹੈ ਇਸ ਲਈ ਸਰਕਾਰ ਇਸ ਨੂੰ ਵਧਾ ਕੇ ਘੱਟ ਤੋਂ ਘੱਟ 5000 ਰੁਪਏ ਕਰੇ ਤਾਂ । ਇਸ ਮੀਟਿੰਗ ਵਿੱਚ ਹੈਡਮਾਸਟਰ ਅਮਰਜੀਤ ਸਿੰਘ, ਸ: ਕੇਵਲ ਸਿੰਘ, ਫੋਰਮੈਨ ਜ਼ੋਗਿੰਦਰ ਸਿੰਘ ਬਾਸੋਵਾਲ, ਮਾਸਟਰ ਸ:ਹੁਸ਼ਿਆਰ ਸਿੰਘ ਅਤੇ ਸਾਬਕਾ ਸੈਨਿਕ ਸ: ਮਹਿੰਦਰ ਸਿੰਘ ਥਲੂ, ਮ੍ਰਾ ਸ: ਬਲਵੀਰ ਸਿੰਘ, ਸਾਬਕਾ ਪ੍ਰਿਸ: ਨਿਰੰਜਣ ਸਿੰਘ ਰਾਣਾ, ਅਤੇ ਸ: ਸਵਰਨ ਸਿੰਘ ਘੱਟੀਵਾਲ ਹਾਜ਼ਿਰ ਹੋਏ।

Comments are closed.

COMING SOON .....
Scroll To Top
11