Monday , 30 March 2020
Breaking News
You are here: Home » BUSINESS NEWS » ਪੈਨਸ਼ਨਰਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ 10 ਨੂੰ : ਸਵਿੰਦਰ ਸਿੰਘ ਆਨੰਦ

ਪੈਨਸ਼ਨਰਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ 10 ਨੂੰ : ਸਵਿੰਦਰ ਸਿੰਘ ਆਨੰਦ

ਸੰਗਰੂਰ, 5 ਦਸੰਬਰ (ਪਰਮਜੀਤ ਸਿੰਘ ਲੱਡਾ)- ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੈਨਸ਼ਨਰਜ ਵੈਲਫੇਅਰ ਐਸੋਸੀਏਸਨ ਜਿਲ੍ਹਾ ਸੰਗਰੂਰ ਦੇ ਅੁਹੱਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਪੈਨਸਨਰਾਂ ਦੀਆਂ ਮੰਗਾਂ ਅਤੇ ਪੰਜਾਬ ਸਰਕਾਰ ਦੀ ਪੈਨਸਨਰ ਮਾਰੂ ਨੀਤੀ ਤੇ ਵਿਚਾਰ ਵਟਾਦਰਾਂ ਕਰਨ ਲਈ ਐਸੋਸੀਏਸ਼ਨ ਦੇ ਜਿਲ੍ਹਾ ਚੇਅਰਮੈਨ ਅਤੇ ਪੰਜਾਬ ਸਟੇਟ ਪੈਨਸਨਰ ਕੰਨਫੈਡਰੇਸ਼ਨ ਦੇ ਸੂਬਾਈ ਮੁੱਖ ਬੁਲਾਰੇ ਸ੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਐਸੋਸੀਏਸ਼ਨ ਦੇ ਜਿਲ੍ਹਾ ਜਨਰਲ ਸਕੱਤਰ ਸਵਿੰਦਰ ਸਿੰਘ ਆਨੰਦ ਨੇ ਦੱਸਿਆ ਕਿ ਪੰਜਾਬ ਸਰਕਾਰ ਪੈਨਸਨਰਾਂ ਦੀਆਂ ਮੰਗਾਂ ਜਿਨ੍ਹਾਂ ਵਿੱਚ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸਤਾਂ ਅਤੇ ਕਿਸਤਾ ਦੇ ਬਕਾਏ ਜਾਰੀ ਨਹੀਂ ਕਰ ਰਹੀ, ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸਾ ਲਾਗੂ ਕਰਨ ਵਿੱਚ ਆਨਾ-ਕਾਨੀ ਕਰ ਰਹੀ ਹੈ, ਮੈਡੀਕਲ ਭੱਤੇ ਵਿੱਚ ਵਾਧਾ ਅਤੇ 125% ਮਹਿੰਗਾਈ ਭੱਤਾ 01 ਜਨਵਰੀ 2016 ਤੋਂ ਮਰਜ ਕਰਕੇ ਮੁੱਢਲੀ ਪੈਨਸ਼ਨ ਲਾਗੂ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਪੈਨਸਨਰਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਸ੍ਰੀ ਆਨੰਦ ਨੇ ਦੱਸਿਆ ਕਿ ਪੈਨਸਨਰ ਮੰਗਾਂ ਅਤੇ ਕਨਫੈਡਰੇਸ਼ਨ ਵੱਲੋਂ ਪਿਛਲੀ ਦਿਨੀ ਸੂਬਾ ਪੱਧਰੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਤੇ ਵਿਚਾਰ ਕਰਨ ਲਈ ਜਿਲ੍ਹਾ ਪੱਧਰ ਦੀ ਇੱਕ ਵਿਸ਼ਾਲ ਇਕੱਤਰਤਾ ਜਿਲ੍ਹਾ ਪੈਨਸਨਰ ਭਵਨ ਤਹਿਸੀਲ ਕੰਪਲੈਕਸ ਵਿਖੇ 10 ਦਸੰਬਰ ਨੂੰ ਸਵੇਰੇ 11:00 ਵਜੇ ਜਿਲ੍ਹਾ ਪ੍ਰਧਾਨ ਸ੍ਰ. ਪ੍ਰੀਤਮ ਸਿੰਘ ਧੂਰਾ ਦੀ ਅਗਵਾਈ ਹੇਠ ਹੋਵੇਗੀ ਅਤੇ ਮੰਗਾਂ ਦੀ ਪ੍ਰਾਪਤੀ ਲਈ ਅਗਲੇ ਸੰਘਰਸ਼ਾਂ ਤੇ ਵਿਚਾਰ ਕੀਤਾ ਜਾਵੇਗਾ। ਮੰਗਾਂ ਸੰਬੰਧੀ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਰਾਹੀ ਭੇਜਿਆ ਜਾਵੇਗਾ। ਐਸੋਸੀਏਸ਼ਨ ਦੇ ਜਿਲ੍ਹਾ ਵਿੱਤ ਸਕੱਤਰ ਸ੍ਰੀ ਨਸੀਬ ਚੰਦ ਸਰਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਾਸੋ ਮੰਗਾਂ ਮਨਵਾਉਣ ਲਈ ਹੁਣ ਤਿੱਖੇ-ਤਿੱਖੇ ਸੰਘਰਸ਼ ਉਲੀਕੇ ਜਾਣਗੇ। ਇਸ ਮੌਕੇ ਤੇ ਪੈਨਸਨਰ ਆਗੂ ਇੰਜ: ਪ੍ਰਵੀਨ ਬਾਂਸਲ, ਜਸਵੀਰ ਸਿੰਘ ਖਾਲਸਾ, ਨਸੀਬ ਚੰਦ ਸਰਮਾਂ, ਓ.ਪੀ.ਖੀਪਲ, ਸੁਰਿੰਦਰ ਸਿੰਘ ਸੋਢੀ, ਡਾ.ਮਨਮੋਹਨ ਸਿੰਘ, ਲਾਲ ਚੰਦ ਸੈਣੀ, ਗਿਰਧਾਰੀ ਲਾਲ, ਤਿਲਕ ਰਾਜ ਸਤੀਜਾ, ਪ੍ਰੀਤਮ ਸਿੰਘ, ਬਲਦੇਵ ਸਿੰਘ ਰਤਨ , ਓਮ ਪ੍ਰਕਾਸ ਸਰਮਾਂ, ਕਿਸੋਰੀ ਲਾਲ, ਨਰਸਿੰਗ ਲਾਲ ਲੂਥਰਾ, ਵੇਦ ਪ੍ਰਕਾਸ ਸੱਚ ਦੇਵਾ, ਰਾਮ ਸਿੰਘ ਮਹਿਮੀ, ਮਹੇਸ ਜੋਹਰ, ਸੀਤਾ ਰਾਮ ਆਦਿ ਮੌਜੂਦ ਸਨ।

Comments are closed.

COMING SOON .....


Scroll To Top
11