Tuesday , 18 June 2019
Breaking News
You are here: Home » BUSINESS NEWS » ਪੈਟਰੋਲ 5 ਰੁਪਏ ਤੇ ਡੀਜ਼ਲ 1 ਰੁਪਏ ਸਸਤਾ-ਕੋਈ ਨਵਾਂ ਟੈਕਸ ਨਹੀਂ

ਪੈਟਰੋਲ 5 ਰੁਪਏ ਤੇ ਡੀਜ਼ਲ 1 ਰੁਪਏ ਸਸਤਾ-ਕੋਈ ਨਵਾਂ ਟੈਕਸ ਨਹੀਂ

ਬਜਟ ’ਚ ਸੂਬੇ ਲਈ ਨਵੇਂ ਅੰਗਰੇਜ਼ੀ ਸਕੂਲ ਖੋਲ੍ਹਣ ਦੀ ਵਿਵਸਥਾ ਕੀਤੀ  ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਲਈ 25 ਕਰੋੜ ਰੱਖੇ

ਚੰਡੀਗੜ੍ਹ, 18 ਫ਼ਰਵਰੀ- ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੈਪਟਨ ਸਰਕਾਰ ਦਾ ਅੱਜ ਤੀਜਾ ਬਜਟ ਪੇਸ਼ ਕੀਤਾ। ਉਨ੍ਹਾਂ ਦੇ ਭਾਸ਼ਣ ਵਿਚ ਅਕਾਲੀ ਦਲ ਵਲੋਂ ਕੀਤੇ ਹੰਗਾਮੇ ਕਾਰਨ ਕੁਝ ਸਮੇਂ ਲਈ ਵਿਘਨ ਪਿਆ ਪਰ ਫਿਰ ਮਨਪ੍ਰੀਤ ਸਿੰਘ ਬਾਦਲ ਨੇ 1,58,493 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਕੈਪਟਨ ਸਰਕਾਰ ਨੇ ਵਿਤੀ ਵਰ੍ਹੇ 2019-20 ਦੌਰਾਨ ਸੂਬਾ ਵਾਸੀਆਂ ’ਤੇ ਕੋਈ ਵੀ ਨਵਾਂ ਕਰ ਨਾ ਲਾਉਣ ਦਾ ਫੈਸਲਾ ਕੀਤਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਵਡਾ ਫੈਸਲਾ ਲੈਂਦੇ ਹੋਏ ਪੈਟਰੋਲ ਅਤੇ ਡੀਜ਼ਲ ’ਤੋਂ ਵੈਟ ਦੀਆਂ ਦਰਾਂ ਘਟਾ ਦਿੱਤੀਆਂ ਹਨ। ਪੈਟਰੋਲ 5 ਰੁਪਏ ਤੇ ਡੀਜ਼ਲ 1 ਰੁਪਏ ਸਸਤਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੀਮਤਾਂ ਅਜ ਰਾਤ 12 ਵਜੇ ਤੋਂ ਬਾਅਦ ਲਾਗੂ ਹੋਣਗੀਆਂ। ਜ਼ਿਕਰਯੋਗ ਹੈ ਕਿ ਪੰਜਾਬ ਦੇ ਨਾਲ ਲਗਦੇ ਸੂਬਿਆਂ ’ਚ ਪੈਟਰੋਲ ਦੀਆਂ ਕੀਮਤਾਂ ’ਚ ਭਾਰੀ ਫਰਕ ਹੈ ਤੇ ਇਸ ਫ਼ਰਕ ਨੂੰ ਕਾਫ਼ੀ ਦੇਰ ਤੋਂ ਘਟਾਉਣ ਦੀ ਮੰਗ ਉਠ ਰਹੀ ਸੀ।।
ਮਨਪ੍ਰੀਤ ਸਿੰਘ ਬਾਦਲ ਨੇ ਸੋਮਵਾਰ ਨੂੰ 11,687 ਕਰੋੜ ਦੇ ਘਾਟੇ ਵਾਲਾ ਸਾਲ 2019-20 ਦਾ ਬਜਟ ਪੇਸ਼ ਕੀਤਾ। ਬਜਟ ਵਿਚ ਵਿਤ ਮੰਤਰੀ ਨੇ ਸੂਬੇ ਦੇ ਪੈਟ੍ਰੋਲੀਅਮ ਪਦਾਰਥਾਂ ਦੀ ਕੀਮਤ ਗੁਆਂਢੀ ਸੂਬੇ ਅਨੁਸਾਰ ਬਣਾਉਣ ਦਾ ਭਰੋਸਾ ਦਿਤਾ। ਬਜਟ ’ਚ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਕਰਜ਼ਮੁਆਫੀ ਲਈ ਵੀ ਖਾਸ ਪ੍ਰਬੰਧ ਕੀਤੇ ਗਏ ਹਨ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਕੁਲ ਜੀਡੀਪੀ 5,18,291 ਕਰੋੜ ਰੁਪਏ ਪਹੁੰਚ ਗਈ ਹੈ। ਅਗਲੇ ਸਾਲ ਕਰਜ਼ ਦਾ ਭੁਗਤਾਨ 28.93 ਫੀਸਦੀ ਤੋਂ ਘਟ ਹੋ ਕੇ 22.51 ਫੀਸਦੀ ਰਹਿਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਖਰਚ ਵਿੱਚ 9.5 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ। 31 ਮਾਰਚ ਤਕ ਪੰਜਾਬ ਦਾ ਕਰਜ਼ 21,22,276 ਕਰੋੜ ਹੋਣ ਦਾ ਅਨੁਮਾਨ ਹੈ। ਕਿਸਾਨ ਕਰਜ਼ ਮੁਆਫੀ ਲਈ ਬਜਟ ਵਿਚ 3000 ਕਰੋੜ ਦੀ ਵਿਵਸਥਾ ਕੀਤੀ ਗਈ ਹੈ। ਵਿਤ ਮੰਤਰੀ ਨੇ ਦਸਿਆ ਕਿ 13,643 ਕਰੋੜ ਰੁਪਏ ਖੇਤੀ ਸੈਕਟਰ ਲਈ ਰਖੇ ਗਏ ਹਨ। ਬਿਜਲੀ ’ਤੇ ਸਰਕਾਰ 8,969 ਕਰੋੜ ਰੁਪਏ ਦੀ ਸਬਸਿਡੀ ਦੇਵੇਗੀ। ਵਿਤ ਮੰਤਰੀ ਨੇ ਕਿਹਾ ਕਿ ਜ਼ਮੀਨ ਵਿਹੂਣੇ ਮਜ਼ਦੂਰ ਤੇ ਜਿਨ੍ਹਾਂ ਕਿਸਾਨਾਂ ਨੇ ਆਤਮ ਹਤਿਆ ਕੀਤੀ ਹੈ ਉਨ੍ਹਾਂ ਨੂੰ ਕਰਜ਼ਮੁਆਫੀ ਲਈ 3000 ਕਰੋੜ ਰੁਪਏ ਦਾ ਪ੍ਰਾਵਧਾਨ ਹੈ। ਬਜਟ ’ਚ ਪੇਂਡੂ ਵਿਕਾਸ ਤੇ ਪੰਚਾਇਤਾਂ ਲਈ 1089.54 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ 167 ਸ਼ਹਿਰਾਂ ’ਚ ਨਾਲੀਆਂ, ਪਾਰਕ, ਸਟਰੀਟ ਲਾਈਟਾਂ ਲਈ 300 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਜਲ੍ਹਿਆਂਵਾਲਾ ਬਾਗ ਲਈ 5 ਕਰੋੜ ਦੀ ਵਿਵਸਥਾ ਕੀਤੀ ਗਈ ਹੈ। ਹੁਸ਼ਿਆਰਪੁਰ, ਬਠਿੰਡਾ, ਪਟਿਆਲਾ ’ਚ ਬਣੇਗਾ ਪੰਜਾਬੀ ਖਾਣੇ ਦਾ ਫੂਡ ਸਟਰੀਟ। ਲੁਧਿਆਣਾ ਦੇ ਬੁਢੇ ਨਾਲੇ ਲਈ 4.38 ਕਰੋੜ ਰੁਪਏ। ਬਰਨਾਲਾ ਤੇ ਮਾਨਸਾ ’ਚ ਬਿਰਧ ਆਸ਼ਰਮ ਬਣਾਇਆ ਜਾਵੇਗਾ। ਇਨਾਂ ਲਈ 31.14 ਕਰੋੜ ਰੁਪਏ ਦੀ ਵਿਵਸਥਾ। ਲੁਧਿਆਣਾ ’ਚ ਗੂੰਗੇ-ਬਹਿਰੇ ਬਚਿਆਂ ਲਈ ਸਕੂਲ ਖੁਲ੍ਹੇਗਾ। ਸਮਾਰਟ ਵਿਲੇਜ ਲਈ 2600 ਕਰੋੜ ਰੁਪਏ ਰਾਖਵੇਂ ਹਨ। ਮਨਰੇਗਾ ’ਚ 92 ਫੀਸਦੀ ਬਜਟ ਵਾਧਾ, 500 ਕਰੋੜ ਰੁਪਏ ਦੀ ਵਿਵਸਥਾ। ਸਮਾਰਟ ਵਿਲੇਜ ਬਣਨ ’ਤੇ ਪੰਜ ਕਰੋੜ ਦਾ ਇਨਾਮ ਦਿਤਾ ਜਾਵੇਗਾ।
ਪਟਿਆਲ਼ਾ ’ਚ ਓਪਨ ਯੂਨੀਵਰਸਿਟੀ ਖੋਲ੍ਹਣ ਦੀ ਯੋਜਨਾ। ਸਾਰੀਆਂ ਯੂਨੀਵਰਸਿਟੀਆਂ ਦੀ ਗ੍ਰਾਂਟ ’ਚ 6 ਫੀਸਦੀ ਵਾਧਾ। 42 ਲਖ ਪਰਿਵਾਰਾਂ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਕਵਰ ਕੀਤਾ ਜਾਵੇਗਾ। ਇਸ ਲਈ 250 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।
ਕਿਸਾਨਾਂ ਲਈ ਮੁਫ਼ਤ ਬਿਜਲੀ ਦੇਣ ਲਈ 8,969 ਕਰੋੜ ਰੁਪਏ ਤੇ ਸਨਅਤਾਂ ਨੂੰ 1,513 ਕਰੋੜ ਰੁਪਏ ਦੀ ਸਬਸਿਡੀ ਐਲਾਨੀ।
ਪੰਜਾਬ ‘ਚ 15 ਨਵੀਂਆਂ ਆਈਟੀਆਈ ਉਸਾਰੀਆਂ ਜਾਣਗੀਆਂ।
ਤਗ਼ਮੇ ਜੇਤੂ ਖਿਡਾਰੀਆਂ ਲਈ ਸਰਕਾਰ ਨੇ 18 ਕਰੋੜ ਰੁਪਏ ਰਖੇ।
ਖੇਡ ਸਟੇਡੀਅਮ ਬਣਾਉਣ ਲਈ ਸਰਕਾਰ ਨੇ 43 ਕਰੋੜ ਰੁਪਏ।
100 ਕਰੋੜੀ ਆਸ਼ੀਰਵਾਦ ਸਕੀਮ, ਜਿਸ ਤਹਿਤ ਦਲਿਤਾਂ ਤੇ ਪਛੜੀ ਸ਼੍ਰੇਣੀ ਦੀਆਂ ਕੁੜੀਆਂ, ਵਿਧਵਾਵਾਂ ਤੇ ਤਲਕਾਸ਼ੁਦਾ ਔਰਤਾਂ ਦੇ ਵਿਆਹ ‘ਤੇ 21,000 ਰੁਪਏ ਦਿਤੇ ਜਾਣਗੇ।
ਦਲਿਤ ਵਜ਼ੀਫ਼ਾ ਸਕੀਮ ਤਹਿਤ 938.71 ਕਰੋੜ ਰੁਪਏ ਅਲਾਟ।
ਪੇਂਡੂ ਆਵਾਸ ਯੋਜਨਾ ਤਹਿਤ ਗ਼ਰੀਬਾਂ ਲਈ ਘਰ ਮੁਹਈਆ ਕਰਵਾਉਣ ਲਈ 20 ਕਰੋੜ।
ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ 296 ਕਰੋੜ।
ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ 200 ਕਰੋੜ।
ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤੀ ਹਿਸੇ ਦੇ ਵਿਕਾਸ ਲਈ ਬਣਾਈ ਜਾਣ ਵਾਲੀ ਡੇਰਾ ਬਾਬਾ ਨਾਨਕ ਅਥਾਰਿਟੀ ਲਈ 25 ਕਰੋੜ।
ਮੰਡੀ ਗੋਬਿੰਦਗੜ੍ਹ ’ਚ ਪਿਛਲੇ ਪੰਜ ਸਾਲਾਂ ਦੌਰਾਨ ਠਪ ਹੋਈਆਂ 10 ਉਦਯੋਗਿਕ ਇਕਾਈਆਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।
ਡੇਅਰੀ ਲਈ 20 ਕਰੋੜ ਰਖੇ।
ਗੰਨਾ ਉਤਪਾਦਕ ਕਿਸਾਨਾਂ ਲਈ 355 ਕਰੋੜ ਰੁਪਏ ਰਖੇ।
ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਸਥਾਪਤ ਹੋਵੇਗੀ।
ਕਿਸਾਨਾਂ ਦੀ ਕਰਜ਼ਾ ਮੁਆਫ਼ੀ ਲਈ ਮਨਪ੍ਰੀਤ ਬਾਦਲ ਵਲੋਂ 300 ਕਰੋੜ ਰੁਪਏ ਦਾ ਐਲਾਨ।
‘ਸਮਗਰ ਸਿਖਿਆ ਅਭਿਆਨ ਐਲਮੈਂਟਰੀ’ ਲਈ 750 ਕਰੋੜ ਦਾ ਐਲਾਨ।
ਮੋਗਾ ਅਤੇ ਮੋਹਾਲੀ ’ਚ ਬਣਨਗੇ ਆਯੁਰਵੈਦਿਕ ਹਸਪਤਾਲ।
ਕੈਂਸਰ ਇੰਸਟੀਚਿਊਟ ਲਈ ਰਖੇ 60 ਕਰੋੜ ਰੁਪਏ।
ਸਰਬਤ ਸਿਹਤ ਬੀਮਾ ਯੋਜਨਾ ਲਈ 250 ਕਰੋੜ ਰੁਪਏ ਦਾ ਐਲਾਨ।
ਪੰਜਾਬ ਦੇ ਵਸਨੀਕਾਂ ਲਈ 100 ਨਵੀਆਂ ਸਧਾਰਨ ਬਸਾਂ ਚਲਾਈਆਂ ਜਾਣਗੀਆਂ।
ਲਿੰਕ ਸੜਕਾਂ ਦੀ ਵਿਆਪਕ ਮੁਰੰਮਤ ਲਈ ਲਗਭਗ 2000 ਕਰੋੜ ਰੁਪਏ ਰਾਖਵੇਂ।
ਐਸ. ਸੀ. /ਬੀ. ਸੀ. ਸਿਖਿਆ ਵਿਕਾਸ ਲਈ ਵਖ-ਵਖ ਵਜ਼ੀਫਾ ਸਕੀਮਾਂ ਤਹਿਤ 938.71 ਕਰੋੜ ਰੁਪਏ ਰਾਸ਼ੀ ਰਾਖਵੀਂ।

Comments are closed.

COMING SOON .....


Scroll To Top
11