Tuesday , 16 July 2019
Breaking News
You are here: Home » HEALTH » ਪੈਟਰੋਲ ਪੰਪ ਕਰਿੰਦੇ ਦੀ ਹੱਤਿਆ ਦਾ ਮਾਮਲਾ 24 ਘੰਟਿਆਂ ’ਚ ਹੱਲ

ਪੈਟਰੋਲ ਪੰਪ ਕਰਿੰਦੇ ਦੀ ਹੱਤਿਆ ਦਾ ਮਾਮਲਾ 24 ਘੰਟਿਆਂ ’ਚ ਹੱਲ

ਬਾਘਾ ਪੁਰਾਣਾ, 16 ਮਈ- ਪਿੰਡ ਰਾਜੇਆਣਾ ਨੇੜੇ ਬਾਘਾ ਪੁਰਾਣਾ ਪੈਟਰੋਲ ਪੰਪ ਦੇ ਕਰਿੰਦੇ ਗੁਰਮੀਤ ਸਿੰਘ ਨਿਵਾਸੀ ਪਿੰਡ ਰੋਡੇ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਦਾ 24 ਘੰਟਿਆਂ ’ਚ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਪੁਲਸ ਨੇ ਕਾਬੂ ਕਰ ਕੇ ਉਨ੍ਹਾਂ ਕੋਲੋ ਵਾਰਦਾਤ ਸਮੇਂ ਵਰਤਿਆ ਗਿਆ 32 ਬੋਰ ਦਾ ਪਿਸਤੌਲ 2 ਕਾਰਤੂਸ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਇਸ ਸੰਬਧੀ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਮੋਗਾ ’ਚ ਗੱਲਬਾਤ ਕਰਦਿਆਂ ਜ਼ਿਲਾ ਪੁਲਸ ਮੁਖੀ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਬੀਤੀ 14 ਮਈ ਨੂੰ ਬਾਘਾ ਪੁਰਾਣਾ ਪੈਟਰੋਲ ਪੰਪ ਦੇ ਕਰਿੰਦੇ ਗੁਰਮੀਤ ਸਿੰਘ ਦੀ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇੱਕ ਵਿਅਕਤੀ ਨੇ ਗੁਰਮੀਤ ਸਿੰਘ ਦੇ ਪਿੱਛੋਂ ਕਨਪਟੀ ’ਤੇ ਗੋਲੀ ਮਾਰੀ ਅਤੇ ਦੂਜੇ ਵਿਅਕਤੀ ਨੇ ਉਸ ਦਾ ਮੋਬਾਇਲ ਫੋਨ, ਹੋਰ ਕਾਗਜ਼ਤ ਕੱਢੇ ਅਤੇ ਮੋਟਰਸਾਈਕਲ ਤੇ ਬੈਠ ਕੇ ਕੋਟਕਪੂਰਾ ਸਾਈਡ ਨੂੰ ਫਰਾਰ ਹੋ ਗਏ। ਗੁਰਮੀਤ ਸਿੰਘ ਦੀ ਮੈਡੀਕਲ ਕਾਲਜ ਫਰੀਦਕੋਟ ਲੈ ਜਾਣ ਸਮੇਂ ਮੌਤ ਹੋ ਗਈ ਸੀ। ਇਸ ਸੰਬਧੀ ਪੈਟਰੋਲ ਪੰਪ ਦੇ ਸੇਲਜ਼ਮੈਨ ਇੰਦਰਜੀਤ ਸਿੰਘ ਪੁੱਤਰ ਪੱਪੂ ਸਿੰਘ ਨਿਵਾਸੀ ਬੱਧਨੀ ਕਲਾਂ ਦੇ ਬਿਆਨਾਂ ਤੇ ਥਾਣਾ ਬਾਘਾ ਪੁਰਾਣਾ ’ਚ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਗਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਐਸ.ਪੀ. ਰਤਨ ਸਿੰਘ  ਬਰਾੜ, ਜਸਪਾਲ ਸਿੰਘ ਧਾਮੀ ਡੀ.ਐਸ.ਪੀ. ਬਾਘਾ ਪੁਰਾਣਾ, ਸੀ.ਆਈ.ਏੇ ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਤਿਰਲੋਚਨ ਸਿੰਘ, ਥਾਣਾ ਬਾਘਾ ਪੁਰਾਣਾ ਦੇ ਮੁੱਖ ਅਫਸਰ ਇੰਸਪੈਕਟਰ ਜਸਵੰਤ ਸਿੰਘ ’ਤੇ ਆਧਾਰਤ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ, ਜਿਨ੍ਹਾਂ ਸੀ.ਸੀ.ਟੀ.ਵੀ ਕੈਮਰਿਆ ਦੀ ਫੁਟੇਜ ਅਤੇ ਮੋਬਾਇਲ ਫੋਨ ਦੀਆ ਲੋਕੇਸ਼ਨਾਂ ਨੂੰ ਖੰਗਾਲਿਆ। ਜਾਂਚ ਸਮੇਂ ਪਤਾ ਲੱਗਾ ਕਿ ਬੁਰਜ ਜਵਾਹਰ ਸਿੰਘ ਵਾਲਾ ਨਿਵਾਸੀ ਇਕ ਔਰਤ, ਜਿਸ ਦਾ ਵਿਆਹ ਕਰੀਬ 12 ਸਾਲ ਪਹਿਲਾ ਹੋਇਆ ਸੀ ਅਤੇ ਉਸ ਦਾ ਪਤੀ ਅਧਰੰਗ ਤੋ ਪੀੜਤ ਹੈ। ਉਸ ਦੇ ਪਿੰਡ ਦੇ ਹੀ ਇਕ ਵਿਅਕਤੀ ਕੁਲਵੰਤ ਸਿੰਘ, ਜੋ ਇਕ ਬੱਚੇ ਦਾ ਪਿਉ ਹੈ, ਦੇ ਉਕਤ ਔਰਤ ਨਾਲ ਕਰੀਬ 5-6 ਸਾਲ ਤੋਂ ਪ੍ਰੇਮ ਸੰਬਧ ਸਨ, ਜਦ ਕਿ ਉਕਤ ਔਰਤ ਜੋ ਮ੍ਰਿਤਕ ਗੁਰਮੀਤ ਸਿੰਘ ਦੀ ਦੂਰ ਦੀ ਰਿਸ਼ਤੇਦਾਰ ਸੀ, ਨਾਲ ਕਰੀਬ 4-5 ਮਹੀਨੇ ਤੋ ਪ੍ਰੇਮ ਸਬੰਧ ਬਣ ਗਏ ਸਨ, ਜਦ ਕਿ ਗੁਰਮੀਤ ਸਿੰਘ ਦੀ ਪਹਿਲਾਂ ਜਗਰਾਉਂ ਵਿਖੇ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਚਾਰ ਮਹੀਨੇ ਬਾਅਦ ਹੀ ਉਸਦਾ ਤਲਾਕ ਹੋ ਗਿਆ ਸੀ। ਉਕਤ ਔਰਤ ਦੇ ਪ੍ਰੇਮ ਸਬੰਧਾਂ ਬਾਰੇ ਉਸ ਦੇ ਪਹਿਲੇ ਪ੍ਰੇਮੀ ਕੁਲਵੰਤ ਸਿੰਘ ਜਾਣਕਾਰੀ ਮਿਲ ਗਈ ਸੀ, ਜਿਸ ਨੂੰ ਉਹ ਬਰਦਾਸ਼ਤ ਨਹੀ ਕਰ ਸਕਿਆ, ਜਿਸ ਕਾਰਣ ਉਸ ਨੇ ਆਪਣੇ ਪਿੰਡ ਦੇ ਖੇਤ ਮਜਦੂਰ ਹਰਭਜਨ ਸਿੰਘ ਨੂੰ ਨਾਲ ਲੈਕੇ ਪੈਟਰੋਲ ਪੰਪ ’ਤੇ ਬੈਠੇ ਗੁਰਮੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤਰ੍ਹਾ ਆਏ ਦੋਸ਼ੀ ਕਾਬੂ- ਜਦੋਂ ਥਾਣਾ ਬਾਘਾ ਪੁਰਾਣਾ ਦੇ ਇੰਸਪੈਕਟਰ ਜਸਵੰਤ ਸਿੰਘ ਨੇ ਪੁਲਸ ਪਾਰਟੀ ਸਮੇਤ ਪੁਲ ਨਹਿਰ ਫੂਲੇਵਾਲਾ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਮੋਟਰਸਾਈਕਲ ਸਵਾਰ ਦੋਵਾਂ ਕਥਿਤ ਦੋਸ਼ੀਆਂ ਕੁਲਵੰਤ ਸਿੰਘ ਨੇ ਅਤੇ ਹਰਭਜਨ ਸਿੰਘ ਅਤੇ ਦੋਨੋ ਨਿਵਾਸੀ ਪਿੰਡ ਜਵਾਹਰ ਸਿੰਘ ਵਾਲਾ ਨੂੰ ਦਬੋਚ ਲਿਆ। ਪੁੱਛਗਿੱਛ ਦੌਰਾਨ ਕੁਲਵੰਤ ਸਿੰਘ ਨੇ ਕਿਹਾ ਕਿ ਜਿਸ ਔਰਤ ਨਾਲ ਮੇਰੇ 6 ਸਾਲਾਂ ਤੋ ਪ੍ਰੇਮ ਸਬੰਧ ਸਨ, ਉਸ ਦੇ ਕਿਸੇ ਹੋਰ ਨਾਲ ਪ੍ਰੇਮ ਸਬੰਧ ਹੋ ਜਾਣ ’ਤੇ ਮੈਂ ਬਰਦਾਸ਼ਤ ਨਹੀ ਕਰ ਸਕਿਆ ਅਤੇ ਆਪਣੇ ਪਿਆਰ ਦਾ ਬਦਲਾ ਲੈਣ ਲਈ ਗੁਰਮੀਤ ਸਿੰਘ ਪੁੱਤਰ ਬਿੰਦਰ ਸਿੰਘ ਨਿਵਾਸੀ ਪਿੰਡ ਰੋਡੇ ਨੂੰ ਮਾਰਨ ਦੀ ਯੋਜਨਾ ਬਣਾਈ ਅਤੇ ਪਿੰਡ ਦੇ ਇਕ ਵਿਅਕਤੀ ਦਾ ਮੋਟਰਸਾਈਕਲ ਮੰਗਿਆ ਅਤੇ ਹਰਭਜਨ ਸਿੰਘ ਨੂੰ ਨਾਲ ਲੈ ਕੇ ਪੈਟਰੋਲ ਪੰਪ ’ਤੇ ਗੁਰਮੀਤ ਸਿੰਘ ਨੂੰ ਮੈਂ ਆਪਣੇ ਨਾਜਾਇਜ 32 ਬੋਰ ਪਿਸਟਲ ਨਾਲ ਗੋਲੀ ਮਾਰ ਦਿੱਤੀ ਅਤੇ ਉਸ ਦੀ ਜੇਬ ’ਚੋ ਮੋਬਾਇਲ ਫੋਨ ਤੇ ਕਾਗਜਾਤ ਵੀ ਕੱਢ ਲਏ। ਮੋਬਾਇਲ ਫੋਨ ਤੋੜ ਕੇ ਅਸੀ ਨਹਿਰ ’ਚ ਸੁੱਟ ਦਿੱਤਾ, ਜਦ ਕਿ ਕੁਝ ਦੱਸਤਾਵੇਜ ਪੁਲਸ ਨੇ ਬਰਾਮਦ ਕੀਤੇ। ਪੁਲਸ ਮੁਖੀ ਨੇ ਦੱਸਿਆ ਕਿ ਇਸ ਹੱਤਿਆ ਮਾਮਲੇ ਦੀ ਜਾਂਚ ਜਾਰੀ ਹੈ, ਜੇਕਰ ਕੋਈ ਹੋਰ ਵਿਅਕਤੀ ਇਸ ਮਾਮਲੇ ਵਿਚ ਸ਼ਾਮਲ ਪਾਇਆ ਗਿਆ ਤਾਂ ਉਸਨੂੰ ਵੀ ਕਾਬੂ ਕਰ ਲਿਆ ਜਾਵੇਗਾ।

Comments are closed.

COMING SOON .....


Scroll To Top
11