ਪੇਸ਼ੇਵਰ ਵਿਕਾਸ ਲਈ ਹਮੇਸ਼ਾ ਸਿੱਖਦੇ ਰਹਿਣਾ ਬਹੁਤ ਜ਼ਰੂਰੀ
ਜੇਕਰ ਅਸੀਂ ਖੁਦ ਨੂੰ ਬਤੌਰ ਪ੍ਰੋਫੈਸ਼ਨਲ ਚੰਗੀ ਤਰ੍ਹਾ ਢਾਲਣਾ ਚਾਹੁੰਦੇ ਹਾਂ । ਤਾਂ ਸਾਨੂੰ ਹਮੇਸ਼ਾ ਸਿਖਦੇ ਰਹਿਣਾ ਚਾਹੀਦਾ ਹੈ । ਸਾਨੂੰ
ਜਿੰਦਗੀ ਦੀ ਸੱਚਾਈ ਨੂੰ ਸਮਝਣਾ ਚਾਹੀਦਾ ਹੈ । ਜੇਕਰ ਕਾਲਜ ਤੋਂ ਪੜ੍ਹਾਈ ਕਰਨ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਪ੍ਰੋਫੈਸ਼ਨਲ
ਕੈਰੀਅਰ ਵਿੱਚ ਅੱਗੇ ਵਧਦਾ ਦੇਖਣਾ ਚਾਹੁੰਦੇ ਹੋਂ ।ਤਾਂ ਜ਼ਰੂਰੀ ਨਹੀਂ ਸਕਿੱਲ ਤੁਹਾਨੂੰ ਕਲਾਸ ਰੂਮ ਵਿੱਚੋਂ ਹੀ ਮਿਲੇ । ਜੇਕਰ ਤੁਸੀਂ ਆਪਣੀ
ਜਿੰਦਗੀ ਵਿੱਚ ਹਾਰ ਜਿੱਤ ਦਾ ਧਿਆਨ ਰੱਖਦੇ ਹੋਂ। ਤੁਸੀ ਸਹੀ ਫ਼ੈਸਲੇ ਲੈਂਦੇ ਹੋਂ । ਆਪਣੀ ਸਕਿੱਲ ਗਰੋਥ ਵਧਾਉਂਦੇ ਹੋ ਤਾਂ ਤੁਹਾਨੂੰ ਕੈਰੀਅਰ
ਵਿੱਚ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ । ਸਹੀ ਸਮੇ ‘ਤੇ ਸਹੀ ਫੈਸਲਾ ਤੁਹਾਡੇ ਕੈਰੀਅਰ ‘ਤੇ ਸਰਕਾਤਮ ਪ੍ਰਭਾਵ ਪਾਉਂਦਾ ਹੈ । ਸਾਨੂੰ
ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ।
1. ਜੋਂ ਤੁਸੀਂ ਫੈਸਲਾ ਲਿਆ ਤੁਹਾਡੇ ਕੈਰੀਅਰ ਗੋਲ ਵੱਲ ਤੁਹਾਡੇ ਕਦਮ ਵਧਾਵੇਗਾ ?
2. ਕੀ ਤੁਹਾਡੇ ਅਤੇ ਤੁਹਾਡੀ ਆਰਗੇਨਾਈਜ਼ੇਸ਼ਨ ਦੇ ਪ੍ਰੋਫਾਇਲ ਵਿੱਚ ਵਾਧਾ ਹੋਵੇਗਾ ?
3. ਇਸ ਫੈਸਲੇ ਨਾਲ ਤੁਸੀਂ ਅੱਗੇ ਵਧੋਂਗੇ ?
ਜਦੋਂ ਤੁਸੀਂ ਕੋਈ ਫੈਸਲਾ ਲੈਂਦੇ ਹੋ । ਉਸ ਨਾਲ ਤੁਹਾਡੇ ਕੈਰੀਅਰ ਅਤੇ ਤੁਹਾਡੇ ਨਾਲ ਸਬੰਧਿਤ ਲੋਕਾਂ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ ।
ਇਸ ਲਈ ਸਾਨੂੰ ਆਪਣੇ ਫੈਸਲੇ ਨੂੰ ਸਾਰੇ ਐਗਲਾਂ ਨਾਲ ਜੋੜਕੇ ਹੀ ਸਹੀ ਫੈਸਲਾ ਲੈਣਾ ਚਾਹੀਦਾ ਹੈ ।
ਚੰਗੀ ਰਣਨੀਤੀ :- ਤੁਹਾਨੂੰ ਕੈਰੀਅਰ ਗਰੋਥ ਲਈ ਚੰਗੀ ਰਣਨੀਤੀ ਤਿਆਰ ਕਰਨੀ ਪਵੇਗੀ । ਤੁਹਾਨੂੰ ਆਪਣੇ ਟੈਲੇਂਟ ਅਤੇ ਸਕਿੱਲ
ਨੂੰ ਧਿਆਨ ਵਿੱਚ ਰੱਖਦੇ ਹੋਈ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ । ਜਿਸ ਨਾਲ ਤੁਹਾਡੀ ਕੈਰੀਅਰ ਗਰੋਥ ਚੰਗੀ ਹੋਵੇਗੀ ।
ਸਭ ਦੀ ਗੱਲ ਧਿਆਨ ਨਾਲ ਸੁਣੋ :- ਸਾਹਮਣੇ ਵਾਲਾ ਅਸਲ ਵਿੱਚ ਸਾਨੂੰ ਕੀ ਕਹਿਣਾ ਚਾਹੁੰਦਾ ਹੈ ? ਉਸਦੀ ਸਰੀਰਕ ਭਾਸ਼ਾ ਕੀ ਹੈ? ਤੁਸੀ ਬੋਲਣ ਵਾਲੇ ਦੀ ਗੱਲ ਨਾਲ ਸਹਿਮਤ ਹੋਂ ਜਾਂ ਨਹੀ? ਇਹਨਾਂ ਗੱਲਾਂ ਨੂੰ ਸਮਝਣਾ ਬਹੁਾ ਜ਼ਰੂਰੀ ਹੈ ।
ਚੰਗੇ ਅਤੇ ਪੇਸ਼ੇਵਰ ਸ਼ਬਦਾ ਦੀ ਵਰਤੋਂ :- ਆਪਣੇ ਵੱਡੇ ਅਤੇ ਛੋਟੇ ਅਧਿਕਾਰੀਆਂ ਨਾਲ ਹਮੇਸ਼ਾ ਵਧੀਆ ਅਤੇ ਪੇਸ਼ੇਵਰ ਸ਼ਬਦਾਂ ਦੀ
ਵਰਤੋਂ ਕਰੋ । ਆਪਣੇ ਪਰਸਨਲ ਅਤੇ ਆਮ ਬੋਲੇ ਜਾਣ ਵਾਲੇ ਸ਼ਬਦਾਂ ਤੋਂ ਗੁਰੇਜ਼ ਕਰੋਂ । ਨਿੰਦਿਆ ਅਤੇ ਚੁਗਲੀ ਤੋਂ ਵੀ ਬਚੇ ਰਹੋ ।
ਮੇਲ- ਮਿਲਾਪ :- ਸਭ ਨਾਲ ਸਾਨੂੰ ਚੰਗੇ ਤਰੀਕੇ ਨਾਲ ਸਪੰਰਕ ਰੱਖਣਾ ਚਾਹੀਦਾ ਹੈ । ਤਾਂ ਜੋਂ ਲੋੜ ਪੈਣ ਤੇ ਇੱਕ ਦੁਜੇ ਦੀ ਸਹਾਇਤਾਂ
ਕਰ ਸਕੀਏ ।
ਹੁਨਰ ਵਿੱਚ ਵਾਧਾ :- ਇਸ ਲਈ ਸਾਨੂੰ ਹੁਨਰਮੰਦ ਲੋਕਾਂ ਤੋਂ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਹੈ ।