Friday , 19 April 2019
Breaking News
You are here: Home » BUSINESS NEWS » ਪੁਲੀਸ ਦੇ ਸਖ਼ਤ ਸੁਰਖਿਆ ਪ੍ਰਬੰਧਾਂ ’ਚ ਢੋਈ ਗਈ 2014 ਤੋਂ ਪਈ ਹੋਈ ਕਣਕ

ਪੁਲੀਸ ਦੇ ਸਖ਼ਤ ਸੁਰਖਿਆ ਪ੍ਰਬੰਧਾਂ ’ਚ ਢੋਈ ਗਈ 2014 ਤੋਂ ਪਈ ਹੋਈ ਕਣਕ

ਪੱਟੀ, 13 ਸਤੰਬਰ (ਰਾਜਦੀਪ ਸਿੰਘ, ਭੁਪਿੰਦਰ ਕਾਲੇਕੇ)- ਪੱਟੀ ਨੇੜਲੇ ਪਿੰਡ ਚੂਸਲੇਵੜ ਵਿਖੇ ਸਥਿਤ ਸੋਮਾ ਕੰਪਨੀ ਦੇ ਗੁਦਾਮਾਂ ਵਿਚ ਕਰੀਬ 2014 ਤੋਂ ਪਈ ਹੋਈ ਕਣਕ ਦੀ ਸਪੈਸ਼ਲ ਜੋ ਕਿ ਨਹੀ ਸੀ ਲੱਗ ਪਾ ਰਹੀ ਕਿਉਕਿ ਕਣਕ ਦੀ ਢੋਆ-ਢੁਆਈ ਦਾ ਟੈਂਡਰ ਅਕਾਲੀ ਦਲ ਨਾਲ ਸਬੰਧਿਤ ਗੁਰਮੁਖ ਸਿੰਘ ਘੁਲਾ ਦੀ ਸੁਸਾਇਟੀ ਦੇ ਨਾਮ ਉਪਰ ਹੈ ਅਤੇ ਕਰੀਬ ਢੇੜ ਸਾਲ ਤੋਂ ਸੂਬੇ ਅੰਦਰ ਕਾਗਰਸ ਪਾਰਟੀ ਦੀ ਸਰਕਾਰ ਹੈ ਜਿਸ ਕਾਰਨ ਕਈ ਵਾਰ ਢੋਆ-ਢੁਆਈ ਵਾਲੀ ਮਾਲ ਗਡੀ ਆਈ ਪਰ ਬੇਰੰਗ ਹੀ ਮੁੜ ਜਾਦੀ ਰਹੀ।ਇਹ ਸਿਲਸਿਲਾ ਕਈ ਵਾਰ ਚਲਦਾ ਰਿਹਾ। ਮਾਲ ਦੀ ਢੁਆਈ ਨਾ ਹੋਣ ਕਾਰਨ ਟੈਂਡਰਕਾਰ ਨੂੰ ਹਰਜਾਨਾ ਪੈ ਜਾਦਾਂ ਰਿਹਾ। ਪਰ ਹੁਣ ਉਕਤ ਟੈਂਡਰਕਾਰ ਵਲੋਂ ਹਾਈਕੋਰਟ ਦੀ ਸ਼ਰਨ ਲਈ ਗਈ ਜਿਸ ਤੇ ਹਾਈਕੋਰਟ ਨੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਪਾਸੋ ਦੋ ਵਾਰ ਮਾਲ ਦੀ ਢੁਆਈ ਨਾ ਹੋਣ ਦਾ ਕਾਰਨ ਪੁਛਿਆ ਗਿਆ।ਇਸ ਦੇ ਨਾਲ ਹੀ ਹਾਈਕੋਰਟ ਵਲੋਂ ਆਦੇਸ਼ ਜਾਰੀ ਕੀਤਾ ਕਿ ਗੁਦਾਮਾਂ ਵਿਚੋਂ ਮਾਲ ਦੀ ਢੁਆਈ ਕਰਾਈ ਜਾਵੇ।ਜਿਸ ਤੇ ਹਾਈਕੋਰਟ ਦੀਆਂ ਹਦਾਇਤਾ ਤੇ ਪੁਲੀਸ ਦੀ ਭਾਰੀ ਸੁਰਖਿਆਂ ਛਤਰੀ ਹੇਠ ਅੱਜ ਸੋਮਾ ਕੰਪਨੀ ਵਿਚੋਂ ਮਾਲ ਢੋਆ-ਢੁਆਈ ਕਰਾਈ ਗਈ।ਜਾਣਕਾਰੀ ਅਨੁਸਾਰ ਸਪੈਸ਼ਲ ਦਾ ਇਕ ਦਿਨ ਦਾ ਹੀ ਟੈਂਡਰ ਸੀ ਅਤੇ ਅਜ ਗਲਾ ਮਜਦੂਰ ਯੂਨੀਅਨ ਵਲੋਂ ਸੋਮਾ ਕੰਪਨੀ ਵਿਚੋਂ ਮਾਲ ਦੀ ਭਰਾਈ ਕੀਤੀ ਗਈ ਅਤੇ ਐਫ.ਸੀ.ਆਈ ਦੀ ਲੇਬਰ ਵਲੋਂ ਮਾਲ ਗਡੀ ਦੀ ਭਰਾਈ ਕੀਤੀ ਗਈ।ਇਸ ਮੌਕੇ ਐਗਜੈਟਿਵ ਮਜਿਸਟਰੇਟ ਗੁਰਬਰਿੰਦਰ ਸਿੰਘ ਜੰਮੂ,ਆਰ.ਕੇ ਬੈਨਰਜੀ ਜੀ.ਐਮ. ਐਫ.ਸੀ.ਆਈ, ਗੁਰਨਾਮ ਸਿੰਘ ਐਸ.ਪੀ(ਐਚ), ਤਿਲਕ ਰਾਜ ਐਸ.ਪੀ(ਡੀ), ਸੁਲਖਣ ਸਿੰਘ ਡੀਐਸਪੀ ਭਿਖੀਵੰਡ ਅਤੇ ਜ਼ਿਲ੍ਹੇ ਦੇ ਸਾਰੇ ਥਾਣਾ ਮੁਖੀ ਹਾਜ਼ਰ ਸਨ।

Comments are closed.

COMING SOON .....


Scroll To Top
11