Tuesday , 16 July 2019
Breaking News
You are here: Home » BUSINESS NEWS » ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਅਧੀਨ ਥਾਣਿਆਂ ’ਚ ਨਵੇਂ ਇੰਚਾਰਜਾਂ ਨੇ ਸੰਭਾਲੇ ਅਹੁਦੇ

ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਅਧੀਨ ਥਾਣਿਆਂ ’ਚ ਨਵੇਂ ਇੰਚਾਰਜਾਂ ਨੇ ਸੰਭਾਲੇ ਅਹੁਦੇ

ਜਗਰਾਉਂ, 17 ਅਗਸਤ (ਪਰਮਜੀਤ ਸਿੰਘ ਗਰੇਵਾਲ)- ਪੁਲਿਸ ਪ੍ਰਸ਼ਾਸ਼ਨ ’ਚ ਕੀਤੇ ਗਏ ਫੇਰ ਬਦਲ ਅਧੀਨ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਵੱਖ-ਵੱਖ ਥਾਣਿਆਂ ’ਚ ਐਸ. ਐਚ. ਓ. ਦੀਆਂ ਬਦਲੀਆਂ ਕੀਤੀਆਂ ਗਈਆਂ, ਜਿਸ ਤਹਿਤ ਥਾਣਾ ਸਿਟੀ ’ਚ ਜਗਜੀਤ ਸਿੰਘ, ਥਾਣਾ ਸਦਰ ’ਚ ਜਗਦੀਸ਼ ਕੁਮਾਰ, ਥਾਣਾ ਮੁੱਲਾਂਪੁਰ ਦਾਖਾ ’ਚ ਇੰਦਰਜੀਤ ਸਿੰਘ ਬੋਪਾਰਾਏ ਤੇ ਥਾਣਾ ਸਿੱਧਵਾਂ ਬੇਟ ’ਚ ਨਵਦੀਪ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਖਾ ਰਹੇ ਨਸ਼ਿਆਂ ਪ੍ਰਤੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤੀ ਅਤੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਹੁਣ ਤੱਕ ਜੋ ਵੀ ਇਸ ਇਲਾਕੇ ਅੰਦਰ ਨਸ਼ੇ ਵੇਚਣ ਦਾ ਕੰਮ ਕਰਦੇ ਸੀ ਸਾਵਧਾਨ ਹੋ ਜਾਣ, ਕਿਉਂਕਿ ਅਸੀ ਨਸ਼ੇ ਦੇ ਸੌਦਾਗਾਰਾਂ ਦਾ ਇਲਾਕੇ ’ਚੋਂ ਸਫਾਇਆ ਕਰਕੇ ਹੀ ਸਾਹ ਲਵਾਂਗੇ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਨਸ਼ਿਆਂ ਵਰਗੇ ਕੋਹੜ ਤੋਂ ਛੁਟਕਾਰਾ ਪਾਉਣ ਲਈ ਸਮੁੱਚੀ ਟੀਮ ਦੀ ਮਦਦ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਇਲਾਕੇ ਦੇ ਪੰਚਾਂ, ਸਰਪੰਚਾਂ, ਕੌਂਸਲਰਾਂ ਤੇ ਮੋਹਤਵਰ ਸੱਜਣਾਂ ਨੂੰ ਆਖਿਆ ਕਿ ਨਸ਼ੇ ਦੇ ਸੌਦਾਗਾਰਾਂ ਨੂੰ ਛੁਡਾਉਣ ਸਬੰਧੀ ਕਿਸੇ ਦੀ ਵੀ ਸਿਫ਼ਾਰਸ਼ ਨਹੀਂ ਮੰਨੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਇਸ ਮੁੱਦੇ ’ਤੇ ਸਾਡਾ ਸਾਥ ਦੇਣ ਤਾਂ ਕਿ ਇਲਾਕੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।

Comments are closed.

COMING SOON .....


Scroll To Top
11