Monday , 19 August 2019
Breaking News
You are here: Home » PUNJAB NEWS » ਪੁਲਿਸ ਤੇ ਪੈਰਾਮੈਲਟਰੀ ਫੋਰਸ ਨੇ ਕੀਤਾ ਡੇਰਾ ਬਾਬਾ ਨਾਨਕ ਇਲਾਕੇ ’ਚ ਫਲੈਗ ਮਾਰਚ

ਪੁਲਿਸ ਤੇ ਪੈਰਾਮੈਲਟਰੀ ਫੋਰਸ ਨੇ ਕੀਤਾ ਡੇਰਾ ਬਾਬਾ ਨਾਨਕ ਇਲਾਕੇ ’ਚ ਫਲੈਗ ਮਾਰਚ

ਡੇਰਾ ਬਾਬਾ ਨਾਨਕ, 16 ਮਈ (ਰਿੰਕਾ ਵਾਲੀਆ)-19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਪੰਜਾਬ ਪੁਲਿਸ ਤੇ ਪੈਰਾਮੈਲਟਰੀ ਫੋਰਸ ਵੱਲੋ ਸ: ਗੁਰਪ੍ਰਤਾਪ ਸਿੰਘ ਸਹੋਤਾ ਡੀ ਐਸ ਪੀ ਡੇਰਾ ਬਾਬਾ ਨਾਨਕ ਤੇ ਐਸ ਐਚ ਮੁਖਤਿਆਰ ਸਿੰਘ ਦੀ ਅਗਵਾਈ ਹੇਠ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੇ ਇਸ ਦੇ ਨਾਲ ਲੱਗਦੇ ਪਿੰਡਾਂ ਵਿੱਚ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹੋਇਆ ਡੀ ਐਸ ਪੀ ਸਹੋਤਾ ਨੇ ਕਿਹਾ ਕਿ ਇਹ ਫਲੈਗ ਮਾਰਚ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਕੀਤਾ ਜਾ ਰਿਹਾ ਹੈ ਜੋ ਡੇਰਾ ਬਾਬਾ ਨਾਲਕ ਦੇ ਵੱਖ  ਵੱਖ ਬਜਾਰਾਂ ਵਿੱਚ ਹੁੰਦਾ ਹੋਇਆ ਪਿੰਡ ਪੱਖੋਕੇ ਟਾਹਲੀ ਸਾਹਿਬ, ਸਾਧਾਂਵਾਲੀ, ਹਰੂਵਾਲ, ਮਛਰਾਲਾ ਤੇ ਕਾਹਲਾਵਾਲੀ ਹੁੰਦਾ ਹੋਇਆ ਸਿਕਾਰ ਮਾਛੀਆਂ ਧਾਰੋਵਾਲੀ, ਉਦੋਵਾਲੀ, ਖਹਿਲਾ ਸੁਲਤਾਨ ਤੇ ਧਿਆਨਪੁਰ ਹੁੰਦਾ ਹੋਇਆ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਵਿਖੇ ਸਮਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋ ਚੋਣਾਂ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਣਾ ਨਾਲ ਨਜਿੱਠਣ ਲਈ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਵਿਅਕਤੀ ਨੂੰ ਕਨੂੰਨ ਹੱਥ ਲੈਣ ਦੀ ਆਗਿਆ ਨਹੀ ਦਿੰਦੀ ਜਾਵੇਗੀ, ਉਨ੍ਹਾਂ ਕਿਹਾ ਕਿ ਇਲੈਕਸ਼ਨ ਦੌਰਾਨ ਸ਼ਾਂਤੀ ਭੰਗ ਕਰਨ ਤੇ ਬੂਥਾਂ ਤੇ ਖੱਲਰ ਪਾਉਣ ਵਾਲੇ ਵਿਅਕਤੀਆਂ ਨੂੰ ਬਖਸ਼ਿਆ ਨਹੀ ਜਾਵੇਗਾ ਤੇ ਪੁਲਿਸ ਵੱਲ ਲਾ ਐਂਡ ਆਡਰ ਬਰਕਰਾਰ ਰੱਖਿਆ ਜਾਵੇਗਾ। ਡੀ ਐਸ ਪੀ ਸਹੋਤਾ ਨੇ ਕਿਹਾ ਕਿ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਐਸ ਐਸ ਪੀ ਬਟਾਲਾ ਦੇ ਹੁਕਮਾ ਅਨੁਸਾਰ ਪੁਲਿਸ ਵੱਲੋ ਕਾਹਲਾਂਵਾਲੀ ਚੌਕ, ਫਤਿਹਗੜ੍ਹ ਚੂੜਂੀਆਂ ਤੇ ਅਜਨਾਲਾ ਰੋੜ ਤੋ ਡੇਰਾ ਬਾਬਾ ਨਾਨਕ ਅੰਦਰ ਦਾਖਲ ਹੋਣ ਵਾਲੇ ਚੌਕਾਂ ਵਿੱਚ ਵੀ 2 ਸਪੈਸਲ ਨਾਕੇ ਲਗਾਉਣੇ ਸੁਰੂ ਕਰ ਦਿੱਤੇ ਗਏ ਹਨ ਤੇ ਚੌਣਾ ਦੌਰਾਨ ਕਿਸੇ ਵੀ ਮਾੜੇ ਅਨਸਰ ਨੂੰ ਇਲਾਕੇ ਅੰਦਰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਹੱਕ ਦਾ ਇਸਤਿਮਾਲ ਬਿਨ੍ਹਾਂ ਕਿਸੇ ਡਰ ਦੇ ਕਰਨ। ਇਸ ਮੌਕੇ ਮੈਰਾਮੈਲਟਰੀ ਫੋਰਸ ਦੇ ਕੰਮਾਂਡੈਂਟ ਐਸ ਐਸ ਕੇ ਮਿਸਰਾ, ਐਸ ਐਚ ਓ ਮੁਖਤਿਆਰ ਸਿੰਘ ਤੇ ਵੱਡੀ ਗਿਣਤੀ ਵਿੱਚ ਪੁਲਿਸ ਤੇ ਪੈਰਾਮੈਲਟਰੀ ਫੋਰਸ ਦੇ ਜਵਾਨ ਹਾਜ਼ਰ ਸਨ।

Comments are closed.

COMING SOON .....


Scroll To Top
11