Monday , 17 February 2020
Breaking News
You are here: Home » NATIONAL NEWS » ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਸਾਥੀ ਸਮੇਤ ਮੁਕਾਬਲੇ ’ਚ ਢੇਰ

ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਸਾਥੀ ਸਮੇਤ ਮੁਕਾਬਲੇ ’ਚ ਢੇਰ

ਰਾਸ਼ਟਰੀ ਰਾਈਫ਼ਲਸ ਦੇ ਮੇਜਰ ਸਮੇਤ 4 ਜਵਾਨ ਸ਼ਹੀਦ

ਪੁਲਵਾਮਾ, 18 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਜੰਮੂ-ਕਸ਼ਮੀਰ ਦੇ ਪੁਲਵਾਮਾ ਇਲਾਕੇ ’ਚ ਮੁਕਾਬਲੇ ਦੌਰਾਨ ਸੀ.ਆਰ.ਪੀ.ਐਫ਼. ਦੇ ਕਾਫ਼ਲੇ ’ਤੇ ਹੋਏ ਹਮਲੇ ਦੇ ਮਾਸਟਰਮਾਈਂਡ ਗਾਜ਼ੀ ਰਸ਼ੀਦ ਅਤੇ ਜੈਸ਼-ਏ-ਮੁਹੰਮਦ ਦੇ ਕਮਾਂਡਰ ਕਾਮਰਾਨ ਨੂੰ ਢੇਰ ਕਰ ਦਿਤਾ ਗਿਆ ਹੈ। ਪੁਲਵਾਮਾ ਹਮਲੇ ਨੂੰ ਅੰਜਾਮ ਦੇਣ ਵਾਲੇ ਆਤਮਘਾਤੀ ਆਦਿਲ ਅਹਿਮਦ ਡਾਰ ਨੂੰ ਟ੍ਰੇਨਿੰਗ ਗਾਜ਼ੀ ਨੇ ਹੀ ਦਿਤੀ ਸੀ। ਇਸ ਮੁਕਾਬਲੇ ’ਚ ਇਕ ਮੇਜਰ ਸਮੇਤ ਚਾਰ ਜਵਾਨ ਸ਼ਹੀਦ ਹੋ ਗਏ ਹਨ। ਸ਼ਹੀਦ ਜਵਾਨ 55 ਰਾਸ਼ਟਰੀ ਰਾਈਫਲਸ ’ਚੋਂ ਹਨ। ਸ਼ਹੀਦ ਹੋਣ ਵਾਲਿਆਂ ’ਚ ਮੇਜਰ ਵੀ.ਐਸ. ਡੋਂਡਿਆਲ, ਹੌਲਦਾਰ ਸ਼ਿਓਰਾਮ, ਸਿਪਾਹੀ ਅਜੈ ਕੁਮਾਰ ਅਤੇ ਸਿਪਾਹੀ ਹਰੀ ਸਿੰਘ ਸ਼ਾਮਿਲ ਹਨ। ਮੁਕਾਬਲੇ ਤੋਂ ਬਾਅਦ ਪੁਲਵਾਮਾ ’ਚ ਕਰਫ਼ਿਊ ਲਗਾ ਦਿਤਾ ਗਿਆ ਹੈ। ਉਥੇ ਹੀ ਇੰਟਰਨੈਟ ਸੇਵਾਵਾਂ ਨੂੰ ਵੀ ਬੰਦ ਕਰ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿੰਗਲਿਨਾ ਇਲਾਕੇ ’ਚ 2-3 ਅਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਗਰੋਂ ਸੁਰਖਿਆ ਬਲਾਂ ਨੇ ਇਸ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿਤੀ ਸੀ। ਇਲਾਕੇ ਨੂੰ ਘੇਰ ਕੇ ਆਪਰੇਸ਼ਨ ਨੂੰ ਅੰਜਾਮ ਦਿਤਾ ਗਿਆ। ਇਸ ਦੌਰਾਨ ਫ਼ੌਜ ਨੇ ਜੈਸ਼ ਦੇ ਦੋਨਾਂ ਅਤਵਾਦੀਆਂ ਨੂੰ ਮਾਰ ਦਿਤਾ। ਜਿਸ ਘਰ ਵਿੱਚ ਅਤਵਾਦੀ ਲੁਕੇ ਸਨ ਉਸ ਨੂੰ ਫ਼ੌਜ ਨੇ ਧਮਾਕੇ ਨਾਲ ਉਡਾ ਦਿਤਾ। ਦੱਸਿਆ ਜਾ ਰਿਹਾ ਹੈ ਕਿ ਜੈਸ਼-ਏ-ਮੁਹੰਮਦ ਵੱਲੋਂ ਸਥਾਨਕ ਅਤਵਾਦੀਆਂ ਨੂੰ ਟ੍ਰੇਨਿੰਗ ਦੇਣ ਅਤੇ ਸਨਸਨੀਖੇਜ਼ ਅਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਤਿਆਰ ਕਰਨ ਦੀ ਜ਼ਿੰਮੇਵਾਰੀ ਗਾਜ਼ੀ ਨੂੰ ਦਿਤੀ ਗਈ ਸੀ। ਗਾਜ਼ੀ ਆਪਣੇ 2 ਸਾਥੀਆਂ ਨਾਲ ਪਿਛਲੇ ਸਾਲ ਅਕਤੂਬਰ ’ਚ ਭਾਰਤ ਵਿੱਚ ਦਾਖ਼ਲ ਹੋਇਆ ਅਤੇ ਦਖਣੀ ਕਸ਼ਮੀਰ ’ਚ ਲੁਕ ਗਿਆ। ਗਾਜ਼ੀ ਨੂੰ ਮੌਲਾਨਾ ਮਸੂਦ ਅਜ਼ਹਰ ਦਾ ਭਰੋਸੇਮੰਦ ਅਤੇ ਕਰੀਬੀ ਮੰਨਿਆ ਜਾਂਦਾ ਹੈ। ਸਾਲ 2008 ਵਿੱਚ ਗਾਜ਼ੀ ਜੈਸ਼ ਨਾਲ ਜੁੜਿਆ ਅਤੇ ਤਾਲੀਬਾਨ ’ਚ ਟ੍ਰੇਨਿੰਗ ਲਈ ਸੀ।

Comments are closed.

COMING SOON .....


Scroll To Top
11