Wednesday , 3 June 2020
Breaking News
You are here: Home » NATIONAL NEWS » ਪੁਲਵਾਮਾ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ 3 ਅੱਤਵਾਦੀ ਢੇਰ

ਪੁਲਵਾਮਾ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ 3 ਅੱਤਵਾਦੀ ਢੇਰ

ਭਾਰੀ ਮਾਤਰਾ ‘ਚ ਅਸਲਾ ਅਤੇ ਗੋਲਾ-ਬਾਰੂਦ ਬਰਾਮਦ

ਸ੍ਰੀਨਗਰ, 12 ਜਨਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਇੱਕ ਵਾਰ ਫਿਰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ। ਇਸ ਦੌਰਾਨ ਦੋਵਾਂ ਪਾਸਿਓਂ ਗੋਲੀਬਾਰੀ ਹੋਈ, ਜਿਸ ਵਿੱਚ 3 ਅੱਤਵਾਦੀ ਮਾਰੇ ਗਏ। ਇਸ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਨੇ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ‘ਚ ਗੋਲਾ-ਬਾਰੂਦ ਅਤੇ ਹਥਿਆਰ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜੰਮੂ–ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਸ੍ਰੀਨਗਰ–ਜੰਮੂ ਰਾਸ਼ਟਰੀ ਰਾਜਮਾਰਗ ਉੱਤੇ ਹਿਜ਼ਬੁਲ ਮੁਜਾਹਿਦੀਨ ਦੇ 2 ਅੱਤਵਾਦੀਆਂ ਨਾਲ ਡੀ.ਐਸ.ਪੀ. ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਸੁਰੱਖਿਆ ਬਲਾਂ ਨੇ ਉਨ੍ਹਾਂ ਤਿੰਨਾਂ ਕੋਲੋਂ 3 ਏ.ਕੇ.–47 ਰਾਈਫ਼ਲਾਂ ਤੋਂ ਇਲਾਵਾ ਹੋਰ ਗੋਲ਼ੀ–ਸਿੱਕਾ ਵੀ ਬਰਾਮਦ ਹੋਇਆ ਸੀ। ਸੁਰੱਖਿਆ ਬਲਾਂ ਨੂੰ ਇੱਕ ਸ਼ੱਕੀ ਵਾਹਨ ਦੇ ਦੱਖਣੀ ਕਸ਼ਮੀਰ ਦੇ ਵਾਂਪੋਹ ‘ਚ ਆਉਣ ਦੀ ਇੱਕ ਖ਼ਾਸ ਸੂਚਨਾ ਮਿਲੀ ਸੀ। ਇਸ ਸੂਚਨਾ ਦੇ ਆਧਾਰ ਉੱਤੇ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਇੱਕ ਕਾਰ ਵਿੱਚੋਂ ਡੀ.ਐਸ.ਪੀ. ਨਾਲ 2 ਅੱਤਵਾਦੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਸੁਰੱਖਿਆ ਬਲਾਂ ਨੇ ਉਨ੍ਹਾਂ ਕੋਲੋਂ ਅਸਾਲਟ ਰਾਈਫ਼ਲਾਂ ਤੋਂ ਇਲਾਵਾ 1 ਪਿਸਤੌਲ ਵੀ ਬਰਾਮਦ ਕੀਤੀ ਸੀ। ਅੱਤਵਾਦੀਆਂ ਦੀ ਸ਼ਨਾਖ਼ਤ ਨਵੀਦ ਬਾਬਾ ਤੇ ਆਸਿਫ਼ ਰਾਥਰ ਵਜੋਂ ਹੋਈ ਸੀ। ਇਨ੍ਹਾਂ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਆਸ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ‘ਚ ਕੁਝ ਹੋਰ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਡੀ.ਐਸ.ਪੀ. ਦੇਵਿੰਦਰ ਸਿੰਘ ਨੂੰ ਪਿਛਲੇ ਸਾਲ ਹੀ 15 ਅਗਸਤ ਦੇ ਦਿਨ ਰਾਸ਼ਟਰਪਤੀ ਪੁਲਿਸ ਮੈਡਲ ਦਿੱਤਾ ਗਿਆ ਸੀ। ਉਹ ਜੰਮੂ-ਕਸ਼ਮੀਰ ਪੁਲਿਸ ਦੇ ਐਂਟੀ ਹਾਈਜੈਕਿੰਗ ਸਕੁਆਇਡ ‘ਚ ਸ਼ਾਮਿਲ ਸੀ। ਇਸ ਤੋਂ ਪਹਿਲਾਂ 2001 ‘ਚ ਸੰਸਦ ‘ਤੇ ਹਮਲੇ ਤੋਂ ਬਾਅਦ ਉਨ੍ਹਾਂ ਦਾ ਨਾਂਅ ਚਰਚਾ ‘ਚ ਆਇਆ ਸੀ। ਉਦੋਂ ਉਹ ਇੰਸਪੈਕਟਰ ਦੇ ਰੂਪ ‘ਚ ਸਪੈਸ਼ਲ ਆਪ੍ਰੇਸ਼ਨ ਗਰੁੱਪ ਦਾ ਹਿੱਸਾ ਸਨ ਤੇ ਐਂਟੀ ਟੈਰਰ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਪ੍ਰਮੋਟ ਕਰ ਕੇ ਡੀ.ਐੱਸ.ਪੀ. ਬਣਾਇਆ ਗਿਆ ਸੀ। ਖੁਫੀਆ ਰਿਪੋਰਟਾਂ ਮੁਤਾਬਕ ਡੀ.ਐਸ.ਪੀ. ਅੱਤਵਾਦੀਆਂ ਨੂੰ ਘਾਟੀ ‘ਚੋਂ ਬਾਹਰ ਕੱਢਣ ਲਈ ਮਦਦ ਕਰ ਰਿਹਾ ਸੀ। ਉਸ ਦੀ ਮਦਦ ਨਾਲ ਅੱਤਵਾਦੀ ਦਿੱਲੀ ਆਉਣ ਵਾਲੇ ਸੀ। ਦੇਵੇਂਦਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਘਰ ਛਾਪੇਮਾਰੀ ਕੀਤੀ ਗਈ ਤਾਂ ਖੁਫੀਆ ਏਜੰਸੀਆਂ ਦੇ ਹੋਸ਼ ਉੱਡ ਗਏ। ਦੇਵੇਂਦਰ ਦੇ ਘਰੋਂ 5 ਗ੍ਰੇਨੇਡ ਤੇ ਤਿੰਨ ਏ.ਕੇ.-47 ਬਰਾਮਦ ਹੋਈਆਂ। ਦਰਅਸਲ ਦੱਖਣੀ ਕਸ਼ਮੀਰ ਦੇ ਡੀ.ਆਈ.ਜੀ. ਦੀ ਅਗਵਾਈ ‘ਚ ਇਹ ਸਰਚ ਆਪ੍ਰੇਸ਼ਨ ਕੀਤਾ ਗਿਆ। ਕੁਲਗਾਂਵ ਨੇੜੇ ਅੱਤਵਾਦੀਆਂ ਦੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਸੀ। ਅੱਤਵਾਦੀਆਂ ਨਾਲ ਕਾਰ ‘ਚ ਡੀ.ਐਸ.ਪੀ. ਦੇਵੇਂਦਰ ਸਿੰਘ ਵੀ ਸਵਾਰ ਸੀ। ਤਲਾਸ਼ੀ ਦੌਰਾਨ ਤਿੰਨ ਏ.ਕੇ-47 ਤੇ ਅਸਲਾ ਬਰਾਮਦ ਕੀਤਾ ਗਿਆ। ਅੱਤਵਾਦੀਆਂ ਨੂੰ ਫੜਨ ਲਈ ਸ਼ਨਿੱਚਰਵਾਰ ਰਾਤ ਹੀ ਨਾਕਾਬੰਦੀ ਕੀਤੀ ਗਈ ਸੀ। ਗ੍ਰਿਫ਼ਤਾਰ 3 ਅੱਤਵਾਦੀਆਂ ‘ਚੋਂ ਨਵੀਦ ਹਿਜ਼ਬੁਲ ਦਾ ਟੌਪ ਕਮਾਂਡਰ ਹੈ। ਅੱਤਵਾਦੀ ਨਵੀਦ ਪਹਿਲਾਂ ਜੰਮੂ ਪੁਲਿਸ ਦਾ ਮੁਲਾਜ਼ਮ ਸੀ। 2017 ‘ਚ ਡਿਊਟੀ ਦੌਰਾਨ ਨਵੀਦ ਹਥਿਆਰ ਲੈ ਕੇ ਫਰਾਰ ਹੋਇਆ ਸੀ। ਭੱਜਣ ਤੋਂ ਬਾਅਦ ਨਵੀਦ ਨੇ ਹਿਜਬੁਲ ਸੰਗਠਨ ਜੁਆਇਨ ਕੀਤਾ ਸੀ। ਨਵੀਦ ਨੇ ਹੀ ਘਾਟੀ ‘ਚ ਟਰੱਕ ਡਰਾਈਵਰ ਤੇ ਸੇਬ ਵਪਾਰੀਆਂ ‘ਤੇ ਹਮਲਾ ਕੀਤਾ ਸੀ।

Comments are closed.

COMING SOON .....


Scroll To Top
11