Friday , 16 November 2018
Breaking News
You are here: Home » INTERNATIONAL NEWS » ਪੁਤਿਨ ਦੇ ਨਾਲ ਬੈਠਕ ਰੱਦ ਕਰ ਸਕਦੇ ਹਨ ਓਬਾਮਾ

ਪੁਤਿਨ ਦੇ ਨਾਲ ਬੈਠਕ ਰੱਦ ਕਰ ਸਕਦੇ ਹਨ ਓਬਾਮਾ

ਵਾਸ਼ਿੰਗਟਨ, 19 ਜੁਲਾਈ (ਪੀ. ਟੀ.)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਆਪਣੀ ਮਾਸਕੋ ਯਾਤਰਾ ਰੱਦ ਕਰ ਸਕਦੇ ਹਨ। ਓਬਾਮਾ ਆਪਣੀ ਮਾਸਕੋ ਯਾਤਰਾ ਦੇ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪਿਤਨ ਦੇ ਨਾਲ ਬੈਠਕ ਕਰਨ ਵਾਲੇ ਸਨ ਪਰ ਦੋਵਾਂ ਦੇਸ਼ਾਂ ‘ਚ ਰਾਸ਼ਟਰੀ ਸੁਰੱਖਿਆ ਏਜੰਸੀ ਦੇ ਭਗੋੜੇ ਐਡਵਰਡ ਸਨੋਡੇਨ ਨੂੰ ਲੈ ਕੇ ਤਣਾਅ ਪੈਦਾ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਓਬਾਮਾ ਸੇਂਟ ਪੀਟਸਬਰਗ ‘ਚ ਹੋਣ ਵਾਲੇ ਜੀ-20 ਦੀ ਬੈਠਕ ਲਈ ਰੂਸ ਦੀ ਯਾਤਰਾ ‘ਤੇ ਜਾਣ ਵਾਲੇ ਹਨ। ਖਬਰਾਂ ਦੇ ਅਨੁਸਾਰ ਹੁਣ ਤੱਕ ਦੇ ਪ੍ਰੋਗਰਾਮ ਅਨੁਸਾਰ ਅਮਰੀਕੀ ਰਾਸ਼ਟਰਪਤੀ ਓਬਾਮਾ ਆਪਣੀ ਯਾਤਰਾ ਦੇ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮਿਲਣ ਵਾਲੇ ਹਨ। ਵਾਈਟ ਹਾਊਸ ਵੱਲੋਂ ਇਸ ਮੁਲਾਕਾਤ ਦੇ ਰੱਦ ਹੋਣ ਦੀ ਕੋਈ ਸੂਚਨਾ ਨਹੀਂ ਹੈ। ਬਹਰਹਾਲ ਕੱਲ ਦੀਆਂ ਮੀਡਿਆ ਖਬਰਾਂ ‘ਚ ਕਿਹਾ ਗਿਆ ਹੈ ਕਿ ਸਰਕਾਰ ਓਬਾਮਾ-ਪਿਤਨ ਦੀ ਬੈਠਕ ਨੂੰ ਰੱਦ ਕਰਨ ਦੇ ਬਾਰੇ ‘ਚ ਸੋਚ ਰਹੀ ਹੈ।

Comments are closed.

COMING SOON .....


Scroll To Top
11