ਲੁਧਿਆਣਾ, 11 ਫਰਵਰੀ (ਜਸਪਾਲ ਅਰੋੜਾ)- ਪੀ ਓ ਸਟਾਫ ਦੀ ਪੁਲਸ ਪਾਰਟੀ ਨੇ ਵਖ ਵਖ ਮਾਮਲਿਆਂ ਚੋ ਭਗੌੜੇ ਹੋਏ 2 ਦੋਸ਼ੀਆਂ ਨੂੰ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਪੀ ਓ ਸਟਾਫ ਦੇ ਐਸ ਆਈ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਹਿਲੇ ਮਾਮਲੇ ਚ ਓਹਨਾ ਨੇ ਗੁਪਤ ਸੁਚਨਾ ਦੇ ਅਧਾਰ ਤੇ ਛਾਪੇਮਾਰੀ ਕਰਕੇ ਮਾਰਕੁਟ ਦੇ ਮਾਮਲੇ ਚ ਭਗੌੜੇ ਹੋਏ ਦੋਸ਼ੀ ਨੂੰ ਕਾਬੂ ਕੀਤਾ ਹੈ ਜਿਸ ਦੀ ਪਹਿਚਾਣ ਕੋਟ ਮੰਗਲ ਸਿੰਘ ਨਿਵਾਸੀ ਵਿਸ਼ਾਲ ਸ਼ਰਮਾ ਵਜੋਂ ਹੋਈ ਮਾਨਯੋਗ ਸ੍ਰੀ ਸੁਮੀਤ ਸਭਰਵਾਲ ਜੀ ਦੀ ਅਦਾਲਤ ਨੇ ਦੋਸ਼ੀ ਨੂੰ 6 ਅਗਸਤ 2018 ਨੂੰ ਭਗੋੜਾ ਘੋਸ਼ਿਤ ਕੀਤਾ ਸੀ ਦੂਸਰੇ ਮਾਮਲੇ ਚ ਓਹਨਾ ਨੇ ਚੈਕ ਬਾਊਂਸ ਮਾਮਲੇ ਚ ਭਗੌੜੇ ਹੋਏ ਦੋਸ਼ੀ ਨੇ ਕਾਬੂ ਕੀਤਾ ਹੈ ਦੋਸ਼ੀ ਦੀ ਪਹਿਚਾਣ ਪੀਰੁ ਮੁਹਲਾ ਨਿਵਾਸੀ ਡੇਵਿਡ ਵਜੋਂ ਹੋਈ ਦੋਸ਼ੀ ਨੂੰ ਮਾਨਯੋਗ ਮਨਮੋਹਨ ਭਟੀ ਜੀ ਦੀ ਅਦਾਲਤ ਨੇ 27 ਸਤੰਬਰ 2018 ਨੂੰ ਭਗੋੜਾ ਘੋਸ਼ਿਤ ਕੀਤਾ ਸੀ ਪੁਲਸ ਅਧਿਕਾਰੀ ਅਨੁਸਾਰ ਦੋਨੋ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਜੇਲ ਭੇਜ ਦਿਤਾ ਹੈ।