Monday , 17 December 2018
Breaking News
You are here: Home » BUSINESS NEWS » ਪੀ.ਐਨ.ਬੀ. ਘਪਲੇ ’ਤੇ ਮੋਦੀ ਜਨਤਾ ਨੂੰ ਦੇਣ ਜਵਾਬ : ਰਾਹੁਲ

ਪੀ.ਐਨ.ਬੀ. ਘਪਲੇ ’ਤੇ ਮੋਦੀ ਜਨਤਾ ਨੂੰ ਦੇਣ ਜਵਾਬ : ਰਾਹੁਲ

ਨਵੀਂ ਦਿਲੀ- ਪੀ. ਐਨ. ਬੀ. (ਪੰਜਾਬ ਨੈਸ਼ਨਲ ਬੈਂਕ) ਦੇ ਵਡੇ ਘੋਟਾਲੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਜ ਨਰਿੰਦਰ ਮੋਦੀ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘੋਟਾਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਵਿਤ ਮੰਤਰੀ ਅਰੁਣ ਜੇਤਲੀ ਚੁਪ ਕਿਉਂ ਹਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਬੋਲਣਾ ਪਵੇਗਾ, ਉਹ ਦੁਨੀਆਂ ਨੂੰ ਦਸਣ ਕਿ ਇਹ ਕੀ ਹੈ ਅਤੇ ਕਿਸ ਤਰ੍ਹਾਂ ਹੋਇਆ। ਰਾਹੁਲ ਨੇ ਕਿਹਾ ਕਿ ਨੀਰਵ ਮੋਦੀ ਨੇ ਜੋ ਪੈਸਿਆਂ ਦਾ ਘੋਟਾਲਾ ਕੀਤਾ ਹੈ, ਉਸ ਦੀ ਜ਼ਿੰਮੇਵਾਰੀ ਕੋਣ ਲਵੇਗਾ। ਕਾਂਗਰਸ ਪ੍ਰਧਾਨ ਰਾਹੁਲ ਨੇ ਪ੍ਰਧਾਨ ਮੰਤਰੀ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੇਸ਼ ਦਾ ਪੈਸਾ ਬੈਂਕਿੰਗ ਸਿਸਟਮ ‘ਚ ਪਾ ਦਿਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਜਨਤਕ ਤੌਰ ‘ਤੇ ਇਸ ਦਾ ਜਵਾਬ ਦੇਣਾ ਪਵੇਗਾ। ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪੰਜਾਬ ਨੈਸ਼ਨਲ ਬੈਂਕ(ਪੀ. ਐਨ. ਬੀ.) ‘ਚ 11,400 ਕਰੋੜ ਰੁਪਏ ਦੇ ਘੁਟਾਲੇ ‘ਚ ਨੀਰਵ ਮੋਦੀ, ਉਸ ਦੇ ਪਰਿਵਾਰ ਅਤੇ ਉਸ ਦੇ ਰਿਸ਼ਤੇਦਾਰ ਮੇਹੁਲ ਚੌਕਸੀ ਖਿਲਾਫ ਛਾਪੇਮਾਰੀ ਦਾ ਸਿਲਸਿਲਾ ਜਾਰੀ ਰਖਿਆ ਹੈ।

Comments are closed.

COMING SOON .....


Scroll To Top
11