Monday , 20 January 2020
Breaking News
You are here: Home » BUSINESS NEWS » ਪੀ.ਏ.ਸੀ.ਐਲ ਦੇ ਹਾਦਸੇ ’ਚ ਮ੍ਰਿਤਕ ਦੇ ਪਰਿਵਾਰ ਨੂੰ ਸਪੀਕਰ ਰਾਣਾ ਕੇ ਪੀ ਸਿੰਘ ਨੇ 10 ਲੱਖ ਰੁਪਏ ਦਾ ਚੈਕ ਅਤੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ

ਪੀ.ਏ.ਸੀ.ਐਲ ਦੇ ਹਾਦਸੇ ’ਚ ਮ੍ਰਿਤਕ ਦੇ ਪਰਿਵਾਰ ਨੂੰ ਸਪੀਕਰ ਰਾਣਾ ਕੇ ਪੀ ਸਿੰਘ ਨੇ 10 ਲੱਖ ਰੁਪਏ ਦਾ ਚੈਕ ਅਤੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ

ਨੰਗਲ/ਸ਼੍ਰੀ ਅਨੰਦਪੁਰ ਸਾਹਿਬ, 16 ਮਈ (ਦਵਿੰਦਰਪਾਲ ਸਿੰਘ, ਅੰਕੁਸ਼)- ਪੰਜਾਬ ਐਲਕਲੀਜ ਐਡ ਕੈਮੀਕਲਜ ਲਿਮ: ਨੰਗਲ ਵਿਚ ਬੀਤੇ ਕੱਲ ਵਾਪਰੇ ਇਕ ਹਾਦਸੇ ਦੇ ਮ੍ਰਿਤਕ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵਲੋਂ 10 ਲੱਖ ਰੁਪਏ ਦਾ ਚੈਕ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੋਕਰੀ ਦੇਣ ਦਾ ਨਿਯੁਕਤੀ ਪੱਤਰ ਅੱਜ ਅਸੀਂ ਉਹਨਾਂ ਦੇ ਪਰਿਵਾਰ ਨੂੰ ਸੋਂਪ ਦਿੱਤਾ ਹੈ। ਮ੍ਰਿਤਕ ਕਰਮਚਾਰੀ ਨੂੰ ਉਸਦੇ ਹੋਰ ਫੰਡ ਅਤੇ ਬਣਦੇ ਬਕਾਏ ਆਦਿ ਤੋਂ ਇਲਾਵਾ ਉਸਦੀ ਯੋਗਤਾ ਨੂੰ ਦੇਖਦੇ ਹੋਏ ਇਹ ਉਪਰਾਲਾ ਤੁਰੰਤ ਕੀਤਾ ਗਿਆ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਸਤਲੁਜ ਸਦਨ ਨੰਗਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ ਦੀ ਜਾਂਚ ਅਹਿਮਦਾਬਾਦ ਤੋਂ ਦੇਸ਼ ਦੇ ਤਜਰਬੇਕਾਰ ਇੰਜੀਨੀਅਰ ਕਰਨਗੇ। ਉਹਨਾਂ ਕਿਹਾ ਕਿ ਪੀ.ਏ.ਸੀ.ਐਲ. ਫੈਕਟਰੀ ਜੋ ਕਿ 2017 ਵਿਚ ਹਰ ਮਹੀਨੇ 3-4 ਕਰੋੜ ਰੁਪਏ ਪ੍ਰਤੀ ਮਹੀਨੇ ਘਾਟੇ ਵਿਚ ਸੀ ਉਸਦੇ ਐਮ.ਡੀ. ਸ੍ਰੀ ਅਮਿਤ ਢਾਕਾਂ ਤੋਂ ਲੈ ਕੇ ਦਰਜਾ ਚਾਰ ਕਰਮਚਾਰੀਆਂ ਤੱਕ ਹਰ ਇਕ ਨੇ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਅਤੇ ਇਸ ਫੈਕਟਰੀ ਦੀ ਹਾਲਤ ਵਿਚ ਚੋਖਾ ਸੁਧਾਰ ਲੈ ਆਉਦਾ ਜਿਸ ਨਾਲ ਇਹ ਫੈਕਟਰੀ ਲਗਭਗ 7 ਕਰੌੜ ਰੁਪਏ ਪ੍ਰਤੀ ਮਹੀਨਾ ਮੁਨਾਫਾ ਕਮਾ ਰਹੀ ਹੈ।
ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ ਅਗਲੇ 6 ਮਹੀਨੇ ਵਿਚ ਇਸ ਫੈਕਟਰੀ ਦੀ ਮਸ਼ੀਨਰੀ ਨੂੰ ਬਦਲਣ, ਮੁਰੰਮਤ ਕਰਵਾਉਣ ਜਾਂ ਨਵਿਨੀਕਰਨ ਆਦਿ ਹੋਰ ਸੁਧਾਰ ਲਿਆਉਣ ਦੇ ਨਾਲ ਨਾਲ ਅਗਲੇ ਇਕ ਸਾਲ ਵਿਚ ਇਸ ਫੈਕਟਰੀ ਦੀ ਸਮਰੱਥਾ ਦੁੱਗਣੀ ਕਰਨ ਦੀ ਤਜਵੀਜ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨੰਗਲ ਵਿਚ ਰੋਜਗਾਰ ਦੇ ਹੋਰ ਮੋਕੇ ਪੈਦਾ ਹੋਣਗੇ ਅਤੇ ਭਵਿੱਖ ਵਿਚ ਹਾਦਸੇ ਦੀਆਂ ਸੰਭਾਵਨਾਂ ਖਤਮ ਹੋ ਜਾਣਗੀਆਂ। ਉਹਨਾ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨਾਲ ਸਾਡੀ ਪੂਰੀ ਹਮਦਰਦੀ ਹੈ ਇਸੇ ਕਾਰਨ ਅਸੀਂ ਤੁਰੰਤ ਉਸਦੇ ਪਰਿਵਾਰ ਕੋਲ ਦੁੱਖ ਪ੍ਰਗਟ ਕਰਨ ਦੇ ਨਾਲ ਨਾਲ ਉਹਨਾਂ ਨੂੰ ਬਣਦੇ ਬਕਾਇਆ ਤੋਂ ਇਲਾਵਾ ਸਰਕਾਰ ਦੀ ਤਰਫੋ 10 ਲੱਖ ਰੁਪਏ ਅਤੇ ਪਰਿਵਾਰ ਦੇ ਮੈਂਬਰ ਨੂੰ ਨੋਕਰੀ ਦੇਣ ਲਈ ਨਿਯੁਕਤੀ ਪੱਤਰ ਉਹਨਾਂ ਦੇ ਘਰ ਪਿੰਡ ਭੜੋਲੀਆਂ ਹਿਮਾਚਲ ਪ੍ਰਦੇਸ਼ ਜਾਂ ਕੇ ਦਿੱਤਾ। ਇਸ ਮੋਕੇ ਸ੍ਰੀ ਸੰਜੇ ਸਾਹਨੀ, ਸ੍ਰੀ ਅਸੋਕ ਸਵਾਮੀਪੁਰ, ਸ੍ਰੀ ਪਿਆਰੇ ਲਾਲ ਜਸਵਾਲ, ਸ੍ਰੀ ਰਕੇਸ਼ ਨਇਅਰ, ਸ੍ਰੀ ਰਮੇਸ਼ ਗੁਲਾਟੀ, ਸ੍ਰੀ ਉਮਾਂਕਾਤ ਸ਼ਰਮਾ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11