Thursday , 23 May 2019
Breaking News
You are here: Home » BUSINESS NEWS » ਪੀ ਏ ਯੂ ਦੇ ਦਰਜਾ ਚਾਰ 2 ਕਰਮਚਾਰੀ ਚੋਰੀ ਕੀਤੇ ਲੱਖਾਂ ਦੇ ਜੇਵਰਾਂ ਸਮੇਤ ਕਾਬੂ

ਪੀ ਏ ਯੂ ਦੇ ਦਰਜਾ ਚਾਰ 2 ਕਰਮਚਾਰੀ ਚੋਰੀ ਕੀਤੇ ਲੱਖਾਂ ਦੇ ਜੇਵਰਾਂ ਸਮੇਤ ਕਾਬੂ

ਲੁਧਿਆਣਾ, 14 ਮਾਰਚ (ਜਸਪਾਲ ਅਰੋੜਾ)- ਥਾਣਾ ਪੀ ਏ ਯੂ ਦੀ ਪੁਲਸ ਪਾਰਟੀ ਨੇ ਆਪਣੇ ਇਲਾਕੇ ਚ ਹੋਈ ਚੋਰੀ ਦੀ ਵਾਰਦਾਤਾਂ ਨੂੰ ਸੁਲਝਾਦੇ ਹੋਏ ਪੀ ਏ ਯੂ ਦੇ ਦਰਜਾ ਚਾਰ ਦੇ 2 ਕਰਮਚਾਰੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੇ 2 ਸੈਟ ਸੋਨੇ ਦੇ 4 ਸੋਨੇ ਦੀ ਚੂੜੀਆਂ ਬਰਾਮਦ ਕੀਤੀਆਂ ਹਨ ਜਿਨ੍ਹਾਂ ਦੀ ਕੀਮਤ ਲਖਾਂ ਰੁਪਏ ਦਸੀ ਜਾ ਰਹੀ ਹੈ। ਏ ਡੀ ਸੀ ਪੀ 3 ਗੁਰਪ੍ਰੀਤ ਕੌਰ ਪੁਰੇਵਾਲ ਏ ਸੀ ਪੀ ਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹਨਾਂ ਦੇ ਥਾਣਾ ਪੀ ਏ ਯੂ ਮੁਖੀ ਭਗਵੰਤ ਸਿੰਘ ਭੁਲਰ ਨੂੰ ਗੁਪਤ ਸੁਚਨਾ ਮਿਲੀ ਕਿ ਉਹਨਾਂ ਦੇ ਇਲਾਕੇ ਚ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਗਿਰੋਹ ਦੇ ਮੈਂਬਰ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਨਾਕੇਬੰਦੀ ਕਰਕੇ ਚੋਰ ਗਿਰੋਹ ਦੇ 2 ਮੈਂਬਰਾ ਨੂੰ ਕਾਬੂ ਕਰ ਲਿਆ ਦੋਸ਼ੀਆਂ ਦੀ ਪਹਿਚਾਣ ਪੀ ਏ ਯੂ ਕੈਂਪਸ ਨਿਵਾਸੀ ਸਾਹਿਲ ਅਤੇ ਮੋਹਿਤ ਸਿੰਘ ਰਾਵਤ ਵਜੋਂ ਹੋਈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ ਲਖਾਂ ਦੇ ਜੇਵਰ ਬਰਾਮਦ ਕਰ ਲਏ ਜੋ ਦੋਸ਼ੀਆਂ ਨੇ ਪੀ ਏ ਯੂ ਕੈਪਸ ਵਿਚੋਂ ਚੋਰੀ ਕੀਤੇ ਸਨ ਪੁਲਸ ਨੂੰ ਜਾਂਚ ਦੌਰਾਨ ਪਤਾ ਚਲਿਆ ਕਿ ਦੋਨੋ ਦੋਸ਼ੀ ਪੀ ਏ ਯੂ ਕੈਂਪਸ ਵਿਚ ਦਰਜ ਚਾਰ ਦੇ ਮੁਲਾਜ਼ਮ ਹਨ ਪੁਲਸ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਦੋਸ਼ੀਆਂ ਦਾ ਰਿਮਾਂਡ ਹਾਸਿਲ ਕਰਕੇ ਹੋ ਪੁਛਗਿਛ ਕਰ ਰਹੀ ਹੈ।

Comments are closed.

COMING SOON .....


Scroll To Top
11