Friday , 16 November 2018
Breaking News
You are here: Home » TOP STORIES » ਪੀੜਤ ਨੂੰ 7 ਸਾਲ ਤੋਂ ਹੈ ਮੁਆਵਜ਼ੇ ਦਾ ਇੰਤਜ਼ਾਰ

ਪੀੜਤ ਨੂੰ 7 ਸਾਲ ਤੋਂ ਹੈ ਮੁਆਵਜ਼ੇ ਦਾ ਇੰਤਜ਼ਾਰ

ਮੁੰਬਈ, 11 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਮੁੰਬਈ ‘ਚ ਲੋਕਲ ਰੇਲ ਗੱਡੀਆਂ ‘ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ 7 ਸਾਲ ਬਾਅਦ ਵੀ ਪੀੜਤ ਏਲੀਵਨ ਡੀ ਕੁਨਹਾ ਨੂੰ ਉਸ ਮੁਆਵਜ਼ੇ ਦਾ ਇੰਤਜ਼ਾਰ ਹੈ ਜਿਸ ਦਾ ਸਰਕਾਰ ਨੇ ਵਾਅਦਾ ਕੀਤਾ ਸੀ। ਏਲੀਵਨ ਨੇ ਦੱਸਿਆ ਕਿ ਸਰਕਾਰ ਨੇ ਸਾਡੇ ਇਲਾਜ ‘ਤੇ ਖਰਚ ਹੋਈ ਰਾਸ਼ੀ ਸਾਨੂੰ ਅਜੇ ਤੱਕ ਨਹੀਂ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਵਿਸ਼ੇਸ਼ ਮਦਦ ਜਾਂਜ਼ਿਆਦਾ ਧਨ ਨਹੀਂ ਮੰਗ ਰਹੇ ਹਾਂ। ਉਨ੍ਹਾਂ ਅਫਸੋਸ ਨਾਲ ਕਿਹਾ ਕਿ ਮੀਡੀਆ ਹਰ ਸਾਲ ਸਾਨੂੰ ਯਾਦ ਕਰਦਾ ਹੈ ਪਰ ਫੇਰ ਭੁੱਲ ਜਾਂਦਾ ਹੈ। 11 ਜੁਲਾਈ 2006 ਨੂੰ ਬੋਰੀਵਲੀ ਸਟੇਸ਼ਨ ‘ਤੇ ਇਕ ਲੋਕਲ ਰੇਲਗੱਡੀ ‘ਚ ਹੋਏ ਧਮਾਕੇ ‘ਚ 46 ਸਾਲਾ ਏਲੀਵਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਉਨ੍ਹਾਂ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ‘ਚ ਮਾਮਲਾ ਜਿੱਤ ਲਿਆ। ਉਨ੍ਹਾਂ ਨੇ ਦੱਸਿਆ ਕਿ ਕਮਿਸ਼ਨ ਨੇ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਮੈਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ, ਪਰ ਕੁਝ ਨਹੀਂ ਹੋਇਆ। ਜ਼ਿਕਰਯੋਗ ਹੈ ਕਿ 11 ਜੁਲਾਈ 2006 ਨੂੰ ਸਿਰਫ 11 ਮਿੰਟ ਦੇ ਅੰਦਰ ਕੁਝ ਲੋਕਲ ਰੇਲ ਗੱਡੀਆਂ ‘ਚ ਸੱਤ ਧਮਾਕੇ ਹੋਏ ਸਨ, ਜਿਸ ‘ਚ 200 ਤੋਂ ਵੱਧ ਲੋਕ ਮਾਰੇ ਗਏ ਸਨ ਤੇ ਲਗਭਗ 70 ਲੋਕ ਜ਼ਖਮੀ ਹੋ ਗਏ ਸਨ।

Comments are closed.

COMING SOON .....


Scroll To Top
11