Tuesday , 19 February 2019
Breaking News
You are here: Home » Religion » ਪਿੰਡ ਭੱਟਲਾ ਵਿਖ ਪੀਰ ਬਾਬਾ ਮੁਕਾਮ ਸ਼ਾਹ ਜੀ ਦੇ ਦਰਬਾਰ ’ਤੇ ਸਲਾਨਾ ਭੰਡਾਰਾ ਕਰਵਾਇਆ

ਪਿੰਡ ਭੱਟਲਾ ਵਿਖ ਪੀਰ ਬਾਬਾ ਮੁਕਾਮ ਸ਼ਾਹ ਜੀ ਦੇ ਦਰਬਾਰ ’ਤੇ ਸਲਾਨਾ ਭੰਡਾਰਾ ਕਰਵਾਇਆ

ਮੇਲਿਆਂ ਨਾਲ ਸਮਾਜ ਨੂੰ ਚੰਗੀ ਸੇਧ ਮਿਲਦੀ : ਰਸੂਲਪੁਰ, ਮਨਹਾਸ

ਗੜ੍ਹਦੀਵਾਲਾ, 22 ਜੂਨ (ਅਟਵਾਲ)- ਪੀਰ ਬਾਬਾ ਮੁਕਾਮ ਸ਼ਾਹ ਜੀ ਦੇ ਦਰਬਾਰ ਪਿੰਡ ਭੱਟਲਾ ਵਿਖੇ ਸਲਾਨਾ ਭੰਡਾਰਾ ਕਰਵਾਇਆਂ ਗਿਆਂ। ਜਿਸ ਵਿਚ ਹਲਕਾ ਇਚਾਰਜ ਅਰਵਿੰਦਰ ਸਿੰਘ ਰਸੂਲਪੁਰ ਅਤੇ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਸੱਭ ਤੋਂ ਪਹਿਲਾ ਦਰਬਾਰ ਤੇ ਦੋਸ਼ਾਲਾ ਚੜਾਇਆ ਗਿਆ ,ਉਪਰੰਤ ਝੰਡਾ ਝੜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਕੁਮਾਰ ਮੁਕੇਸ਼ ਐਂਡ ਪਾਰਟੀ ਤਲਵਾੜਾ ਵੱਲੋਂ ‘ਮਸਤ ਬਣਾ ਦੇਣ ਗੇ ਬੀਬਾ’,’ਅੱਜ ਮੈਨੂੰ ਨੱਚ ਲੈਣ ਦੇ’ਆਦਿ ਗੀਤ ਗਾ ਕੇ ਸੰਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਅਰਵਿੰਦਰ ਰਸੂਲਪੁਰ ਅਤੇ ਸੰਜੀਵ ਮਨਹਾਸ ਨੇ ਸੰਬੋਧਨ ਕਰਦੇ ਕਿਹਾ ਕਿ ਧਾਰਮਿਕ ਪ੍ਰੋਗਰਾਮ ਸਾਡੇ ਸਮਾਜ ਅਤੇ ਨੌਜਵਾਨਾਂ ਨੂੰ ਚੰਗੀ ਸੇਧ ਦਿੰਦੇ ਹਨ।ਅਜਿਹੇ ਮੇਲਿਆਂ ਨਾਲ ਆਪਸੀ ਤਾਲਮੇਲ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਮੰਡਲ ਪ੍ਰਧਾਨ ਗੁਰਵਿੰਦਰ ਸਿੰਘ, ਕੈਪਟਨ ਕਰਨ ਸਿੰਘ, ਸ਼ਹਿਰੀ ਪ੍ਰਧਾਨ ਕੁਲਦੀਪ ਸਿੰਘ ਲਾਡੀ ਬੁੱਟਰ, ਪ੍ਰਤਾਪ ਸਿੰਘ, ਕਰਨੈਲ ਸਿੰਘ, ਸ਼ਿੰਦੀ ਬਾਬਾ, ਸੰਜੀਵ ਸਿੰਘ ਕੋਈ, ਰਸ਼ਪਾਲ ਸਿੰਘ, ਕੇਸ਼ਵ ਸਿੰਘ, ਸਰਪੰਚ ਵਿਜੇ ਕੁਮਾਰ, ਨੰਬਰਦਾਰ ਬਲਵੀਰ ਸਿੰਘ, ਗੁਰਦਿਆਲ ਸਿੰਘ, ਸਰਪੰਚ ਨੀਰਜ ਕੁਮਾਰ, ਹਰਮਿੰਦਰ ਸਿੰਘ , ਮਦਨ ਲਾਲ ਸਮੇਤ ਭਾਰੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।

Comments are closed.

COMING SOON .....


Scroll To Top
11