Wednesday , 21 November 2018
Breaking News
You are here: Home » PUNJAB NEWS » ਪਿੰਡ ਭਰਾਜ ਵਿਖੇ ਕਰਵਾਏ ਦਸਤਾਰਬੰਦੀ ਅਤੇ ਸ਼ੁਧ ਗੁਰਬਾਣੀ ਕੰਠ ਦੇ ਮੁਕਾਬਲੇ

ਪਿੰਡ ਭਰਾਜ ਵਿਖੇ ਕਰਵਾਏ ਦਸਤਾਰਬੰਦੀ ਅਤੇ ਸ਼ੁਧ ਗੁਰਬਾਣੀ ਕੰਠ ਦੇ ਮੁਕਾਬਲੇ

ਭਵਾਨੀਗੜ੍ਹ, 11 ਜਨਵਰੀ (ਕ੍ਰਿਸ਼ਨ ਗਰਗ)-ਗੁਰਦੁਆਰਾ ਸਿੰਘ ਸਭਾ ਭਰਾਜ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਸਤਾਰਬੰਦੀ ਅਤੇ ਸ਼ੁਧ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਭਾਈ ਸੁਰਿੰਦਰ ਸਿੰਘ ਪਰਮੇਸਰ ਦੁਆਰ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਗੁਰੂ ਸਾਹਿਬ ਦੇ ਜੀਵਨ ਤੇ ਚਾਨਣਾ ਪਾਇਆ।ਦਸਤਾਰਬੰਦੀ ਮੁਕਾਬਲਿਆਂ ਵਿਚ ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਦਲਜੀਤ ਸਿੰਘ, ਹਰਵਿੰਦਰ ਸਿੰਘ, ਜਸਕਰਨ ਸਿੰਘ, ਅਰਸਦੀਪ ਸਿੰਘ, ਗੁਰਿੰਦਰ ਸਿੰਘ ਅਤੇ ਹਰਸਿਮਰਨ ਸਿੰਘ ਨੇ ਪੁਜੀਸਨਾਂ ਹਾਸਲ ਕੀਤੀਆਂ ਅਤੇ ਸ਼ੁਧ ਗੁਰਬਾਣੀ ਕੰਠ ਮੁਕਾਬਲਿਆਂ ਵਿਚ ਰਮਨਦੀਪ ਕੌਰ, ਮਨਪ੍ਰੀਤ ਕੌਰ, ਰਾਜਾ ਸਿੰਘ ਅਤੇ ਜੈ ਸਿੰਘ ਨੇ ਪੁਜੀਸਨਾਂ ਹਾਸਲ ਕੀਤੀਆਂ। ਇਹਨਾਂ ਬਚਿਆਂ ਨੂੰ ਜਗਜੀਤ ਸਿੰਘ ਸਿਧੂ (ਯੂ ਕੇ) ਵਲੋਂ ਵਿਸੇਸ ਤੌਰ ਤੇ ਇਨਾਮ ਭੇਜ ਕੇ ਹੌਸਲਾ ਅਫਜਾਈ ਕੀਤੀ ਗਈ। ਗੁਰੂ ਘਰ ਦੇ ਗ੍ਰੰਥੀ ਭਾਈ ਪਲਵਿੰਦਰ ਸਿੰਘ ਨੇ ਕਿਹਾ ਕਿ ਇਹੋ ਜਿਹੇ ਸਮਾਗਮ ਪਿੰਡ-ਪਿੰਡ ਹੋਣੇ ਜਰੂਰੀ ਹਨ ਤਾਂ ਜੋ ਸਾਡੇ ਬਚਿਆਂ ਦਾ ਜੀਵਨ ਉਚਾ ਸੁਚਾ ਹੋ ਸਕੇ ਅਤੇ ਉਹ ਦੇਸਾਂ ਵਿਦੇਸਾਂ ਵਿਚ ਜਾ ਕੇ ਸਿੱਖ ਕੌਮ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਅਤੇ ਸਮੂਹ ਅਹੁਦੇਦਾਰ ਅਤੇ ਨਗਰ ਨਿਵਾਸੀ ਹਾਜਰ ਸਨ।

Comments are closed.

COMING SOON .....


Scroll To Top
11