Thursday , 27 February 2020
Breaking News
You are here: Home » PUNJAB NEWS » ਪਿੰਡ ਖੜੁੰਜ ਦੇ ਸਰਕਾਰੀ ਸਕੂਲ ਨੂੰ ਕੀਤਾ ਆਰ ਓ ਸਿਸਟਮ ਭੇਂਟ

ਪਿੰਡ ਖੜੁੰਜ ਦੇ ਸਰਕਾਰੀ ਸਕੂਲ ਨੂੰ ਕੀਤਾ ਆਰ ਓ ਸਿਸਟਮ ਭੇਂਟ

ਜਲਾਲਾਬਾਦ, 17 ਜਨਵਰੀ (ਮਿੱਕੀ ਧਮੀਜਾ)- ਪਿੰਡ ਖੁੜੰਜ ਦੇ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਨੂੰ ਸਵ. ਡਾ ਹਰਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਬੇਟੀ ਸਵ. ਮਨਜੀਤ ਕੌਰ ਸੰਧੂ ਦੀ ਯਾਦ ਨੂੰ ਸਮਰਪਿਤ ਮਾਤਾ ਗੁਰਦੇਵ ਕੌਰ ਸੰਧੂ ਵੱਲੋਂ ਸਕੂਲ ਨੂੰ ਆਰ.ਓ ਸਿਸਟਮ ਭੇਂਟ ਕੀਤਾ ਗਿਆ । ਸਕੂਲ ‘ਚ ਲਗਾਏ ਗਏ ਆਰ.ਓ ਸਿਸਟਮ ਦਾ ਉਦਘਾਟਨ ਮਾਤਾ ਗੁਰਦੇਵ ਕੌਰ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਦੇ ਵਾਈਸ ਚੇਅਰਮੈਨ ਜੈਸਰਤ ਸਿੰਘ ਸੰਧੂ ਵੱਲੋਂ ਮਿਲ ਕੇ ਕੀਤਾ ਗਿਆ। ।ਇਸ ਮੌਕੇ ਜੈਸਰਤ ਸਿੰਘ ਸੰਧੂ ਨੇ ਕਿਹਾ ਕਿ ਸਰਕਾਰੀ ਸਕੂਲ ‘ਚ ਬੱਚਿਆਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਇੱਕ ਆਰ ਓ ਸਿਸਟਮ ਦੀ ਜ਼ਰੂਰਤ ਸੀ ਜੋ ਕਿ ਅੱਜ ਮਾਤਾ ਗੁਰਦੇਵ ਕੌਰ ਸੰਧੂ ਵੱਲੋਂ ਆਪਣੀ ਨਿੱਜੀ ਕਮਾਈ ਵਿਚੋਂ ਆਰ ਓ ਸਿਸਟਮ ਭੇਟ ਕਰਕੇ ਪੂਰੀ ਕਰ ਦਿੱਤੀ ਗਈ ਹੈ। ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਅਮਰਿੰਦਰ ਸਿੰਘ ਹੈਪੀ , ਰੇਸ਼ਮ ਸਿੰਘ ਸੈਕਟਰੀ,ਅਧਿਆਪਕ ਸੀਤਾ ਰਾਮ ,ਵਰਿੰਦਰ ਕੁਮਾਰ, ਅੰਮ੍ਰਿਤਪਾਲ ਸਿੰਘ, ਗੁਰਚਰਨ ਸਿੰਘ, ਰੁਪਿੰਦਰ ਸਿੰਘ, ਪਰਮਜੀਤ ਕੌਰ, ਕੁਲਵਿੰਦਰ ਕੁਮਾਰ , ਅਮਨਦੀਪ ਸਿੰਘ ਤਨੇਜਾ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11