Monday , 19 August 2019
Breaking News
You are here: Home » PUNJAB NEWS » ਪਿੰਡ ਆਲੀਕੇ ’ਚ ਕਾਂਗੜ ਦਾ ਵਿਰੋਧ-ਮੁਰਦਾਬਾਦ ਦੇ ਲੱਗੇ ਨਾਅਰੇ

ਪਿੰਡ ਆਲੀਕੇ ’ਚ ਕਾਂਗੜ ਦਾ ਵਿਰੋਧ-ਮੁਰਦਾਬਾਦ ਦੇ ਲੱਗੇ ਨਾਅਰੇ

ਫੂਲ ਟਾਊਨ 14 ਮਈ (ਮਖਣ ਸਿੰਘ ਬੁਟਰ)- ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਦੇ ਹਕ ਵਿਚ ਚੋਣ ਇਕਠ ਨੂੰ ਸੰਬੋਧਨ ਕਰਨ ਆਏ ਹਲਕੇ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਪਿੰਡ ਆਲੀਕੇ ਵਿਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ‘ਤੇ ਮੰਤਰੀ ਕਾਂਗੜ ਦੀ ਮੌਜੂਦਗੀ ਵਿਚ ਹੀ ਪਿੰਡ ਵਾਸੀਆਂ ਨੇ ਕਾਂਗੜ ਮੁਰਦਾਬਾਦ ਦੇ ਨਾਅਰੇ ਲਾਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਕਾਂਗਰਸ ਤੇ ਮੰਤਰੀ ਕਾਂਗੜ ਖ਼ਿਲਾਫ਼ ਨਾਅਰੇਬਾਜ਼ੀ ਕਰ ਦਿਤੀ, ਤੇ ਪੁਲਿਸ ਨੇ ਭਾਰੀ ਮੁਸ਼ਕਤ ਨਾਲ ਮੰਤਰੀ ਕਾਂਗੜ ਨੂੰ ਉਥੋ ਸੁਰਖਿਅਤ ਕਢਿਆ।ਉਸ ਤੋਂ ਬਾਅਦ ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਵਾਇਰਲ ਕਰਨ ਵਾਲੇ ‘ਤੇ 20 ਤੋਂ 25 ਵਿਆਕਤੀਆਂ ‘ਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਸ਼ਹਿ ‘ਤੇ ਪੁਲਿਸ ਕੇਸ ਦਰਜ ਕਰਨ ਦੇ ਪਿੰਡ ਵਾਸੀਆਂ ਨੇ ਦੋਸ਼ ਲਾਏ।ਪਿੰਡ ਵਾਸੀ ਰਾਮ ਕ੍ਰਿਸ਼ਨ, ਬੇਅੰਤ ਸਿੰਘ, ਮਖਣ ਸਿੰਘ ਸਾਰੇ ਸਾਬਕਾ ਪੰਚਾਇਤ ਮੈਂਬਰ, ਕਰਨੈਲ ਸਿੰਘ ਸਾਬਕਾ ਫੌਜੀ, ਸ਼ਿੰਗਾਰਾ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਨੇ ਦਸਿਆ ਕਿ ਮੰਤਰੀ ਕਾਂਗੜ ਦੀ ਸ਼ਹਿ ‘ਤੇ ਇਨ੍ਹਾਂ ਨਿਰਦੋਸ਼ ਵਿਅਕਤੀਆਂ ਨੂੰ ਝੂਠੇ ਕੇਸ ਵਿਚ ਫਸਾ ਦਿਤਾ ਗਿਆ ਹੈ।ਉਨ੍ਹਾਂ ਕਿਹਾ ਕਿ ਵੀਡੀਓ ਵਾਇਰਲ ਕਰਨ ਵਾਲੇ ਜਗਦੇਵ ਸਿੰਘ ਪੁਤਰ ਗੁਰਜੰਟ ਸਿੰਘ ਪਿੰਡ ਆਲੀਕੇ ਨੂੰ ਪੁਲਿਸ ਚਕ ਕੇ ਲੈ ਗਈ ‘ਤੇ ਪੁਲਿਸ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਇਸ਼ਾਰਿਆਂ ‘ਤੇ ਨਚ ਰਹੀ ਹੈ।ਏਐਸਆਈ ਅਮਰੀਕ ਸਿੰਘ ਨੇ ਦਸਿਆ ਕਿ ਪਿੰਡ ਆਲੀਕੇ ਦੇ ਗੁਲਸ਼ਨ ਕੁਮਾਰ ਹੈਪੀ ਪੁਤਰ ਲਾਲ ਚੰਦ ਗਰਗ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਪਿੰਡ ਆਲੀਕੇ ਵਿਖੇ ਉਨ੍ਹਾਂ ਦੇ ਘਰ ਦੀ ਭੰਨਤੋੜ ਕੀਤੀ ਗਈ ‘ਤੇ ਉਸ ਦੇ ਪਿਤਾ ਦੀ ਆਡੀਓ ਵਾਇਰਲ ਕੀਤੀ। ਉਸ ਦੇ ਬਿਆਨਾਂ ਅਧਾਰਤ ਪਿੰਡ ਆਲੀਕੇ ਦੇ ਜਗਦੇਵ ਸਿੰਘ ਪੁਤਰ ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ ਪੁਤਰ ਜਗਸੀਰ ਸਿੰਘ, ਰਣਜੀਤ ਸਿੰਘ ਪੁਤਰ ਨਿਰੰਜਣ ਸਿੰਘ, ਕੇਵਲ ਸਿੰਘ ਪੁਤਰ ਪਰਸਾ ਸਿੰਘ ਤੋਂ ਇਲਾਵਾ 20 ਤੋਂ 25 ਨਾਮਲੂਮ ਵਿਆਕਤੀਆਂ ‘ਤੇ ਕੇਸ ਦਰਜ ਕੀਤਾ ਗਿਆ ਹੈ। ਜਿਨ੍ਹਾਂ ਦੀ ਹਾਲੇ ਗ੍ਰਿਫਤਾਰੀ ਬਾਕੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਿਰੁਧ ਨਾਅਰੇਬਾਜ਼ੀ ਕਰਨ ਵਾਲੀ ਘਟਨਾ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ।ਜਦੋਂ ਕਿ ਪਿੰਡ ਵਾਸੀਆਂ ਨੇ ਦਸਿਆ ਕਿ ਪੁਲਿਸ ਵਲੋ ਬਣਾਈ ਗਈ ਕਹਾਣੀ ਮਨਘੜਤ ‘ਤੇ ਝੂਠੀ ਹੈ, ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਟੇਢੇ ਢੰਗ ਨਾਲ ਪੁਲਿਸ ਕੇਸ ਵੀ ਦਰਜ ਕਰਵਾ ਗਿਆ ‘ਤੇ ਆਪਣੇ ਵਿਰੁਧ ਹੋਈ ਨਾਅਰੇਬਾਜ਼ੀ ਨੂੰ ਵੀ ਛੁਪਾਉਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ।

Comments are closed.

COMING SOON .....


Scroll To Top
11