Saturday , 20 April 2019
Breaking News
You are here: Home » Editororial Page » ਪਿੰਡਾਂ ਵਾਲਾ ਰੰਗਲਾ ਬਚਪਨ

ਪਿੰਡਾਂ ਵਾਲਾ ਰੰਗਲਾ ਬਚਪਨ

ਜਦੋਂ ਗਲ ਪਿੰਡਾਂ ਦੀ ਹੋਵੇ ਤਾਂ ਅਕਸਰ ਹੀ ਪਿਪਲ , ਬੋਹੜ , ਖੂਹ , ਗਲੀਆਂ , ਖੁਲ੍ਹੇ – ਡੁਲ੍ਹੇ ਹਰਿਆਵਲੇ ਖੇਤ , ਬਲਦ , ਬੈਲ ਗਡੀਆਂ , ਸੁਹਾਗੇ , ਦੌਣ ਵਾਲੇ ਮੰਜੇ , ਛਪੜ – ਟੋਭੇ , ਮਝਾਂ , ਸਥਾਂ , ਖਾਲਿਆਂ , ਕੁਪ , ਕੁੰਨੂੰ , ਚਾਟੀ ਤੇ ਮਧਾਣੀਆ ਤੇ ਪਿੰਡਾਂ ਵਿਚਲੇ ਧਰਮ ਅਸਥਾਨਾਂ ਦੀ ਯਾਦ ਅਤੇ ਦ੍ਰਿਸ਼ ਅਖਾਂ ਦੇ ਸਾਹਮਣੇ ਸਰੋਸਰੀ ਆ ਜਾਂਦਾ ਹੈ । ਅਜਿਹੇ ਸੁਹਾਵਣੇ ਸਥਾਨ ‘ਤੇ ਬਿਤਾਇਆ ਬਚਪਨ ਵੀ ਸਚਮੁਚ ਹੀ ਰੰਗਲਾ ਤੇ ਯਾਦਾਂ ਭਰਿਆ ਹੁੰਦਾ ਹੈ । ਲਗਭਗ ਤਿੰਨ ਕੁ ਦਹਾਕੇ ਪਹਿਲਾਂ ਸਾਡੇ ਪਿੰਡਾਂ ਵਿਚਲਾ ਬਚਪਨ ਸਚਮੁਚ ਅਨੋਖਾ ਅਤੇ ਅਨੰਦ ਦਾਇਕ ਸੀ । ਕਚੇ ਕੋਠਿਆਂ ‘ਤੇ ਯਾਰਾਂ – ਬੇਲੀਆਂ ਨਾਲ ਪਤੰਗ ਉਡਾਉਣਾ , ਦਾਦਾ – ਦਾਦੀ ਤੇ ਨਾਨਾ – ਨਾਨੀ ਪਾਸੋਂ ਬਾਤਾਂ , ਬੁਝਾਰਤਾਂ ਤੇ ਰਾਜਿਆਂ ਪਰੀਆਂ ਦੀਆਂ ਕਹਾਣੀਆਂ ਸੁਣਨਾ , ਬਰਸਾਤ ਦੇ ਦਿਨਾਂ ਵਿਚ ਕਾਗਜ ਦੀਆਂ ਕਿਸ਼ਤੀਆਂ ਬਣਾਉਣੀਆਂ , ਬਾਜ਼ੀਆਂ ਅਤੇ ਛਿੰਝਾਂ ਦੇ ਨਜ਼ਾਰੇ ਲੈਣਾ ਆਦਿ ਪਿੰਡਾਂ ਦੇ ਰੰਗਲੇ ਬਚਪਨ ਦੀ ਗਵਾਹੀ ਭਰਦੇ ਹਨ । ਉਦੋਂ ਕੁਕੜਾਂ ਦੀਆਂ ਲੜਾਈਆਂ ਦੇਖਣੀਆਂ ਅਤੇ ਕਰਵਾਉਣੀਆਂ , ਉਚੇ ਲੰਮੇ ਖਜੂਰਾਂ ਦੇ ਦਰਖਤਾਂ ਨੂੰ ਢੀਮਾਂ ਮਾਰ ਕੇ ਖਜੂਰਾਂ ਦਾ ਲੁਤਫ਼ ਉਠਾਉਣਾ , ਦਰਖਤਾਂ ‘ਤੇ ਲਗੇ ਪੰਛੀਆਂ ਦੇ ਅਣਗਿਣਤ ਅਤੇ ਅਦਭੁਤ ਆਲ੍ਹਣਿਆਂ ਨੂੰ ਦੇਖ ਕੇ ਆਨੰਦ ਵਿਭੋਰ ਹੋਣਾ ਅਤੇ ਪਿੰਡ ਦੇ ਸਾਂਝੇ ਸਥਾਨ ‘ਤੇ ਲਗੀ ਹੋਈ ਭਠੀ ‘ਤੇ ਮਕੀ ਦੇ ਦਾਣੇ ਭੁੰਨਾ ਕੇ ਖਾਣਾ ਸਚਮੁਚ ਹੀ ਬਚਪਨ ਨੂੰ ਰੰਗਲਾ ਬਣਾ ਦਿੰਦੇ ਸਨ । ਖੁਲ੍ਹੇ – ਡੁਲ੍ਹੇ ਖੇਤਾਂ ਵਿਚ ਵਹਾਈ ਕਰਨ ਸਮੇਂ ਬਲਦਾਂ ਨਾਲ ਜੋੜੇ ਸੁਹਾਗੇ ਦੇ ਝੂਟੇ ਕਿਸੇ ਹਵਾਈ ਜਹਾਜ਼ ਤੋਂ ਘਟ ਨਹੀਂ ਸਨ ਹੁੰਦੇ । ਨਾਨਕੇ – ਘਰ ਜਾ ਕੇ ਬਚੇ ਮਾਮੇ ਨਾਲ ਖੇਤਾਂ ਵਿਚ ਸੁਹਾਗਾ ਝੂਟਣ ਦੀ ਜ਼ਿਦ ਅਕਸਰ ਕਰਦੇ ਹੁੰਦੇ ਸਨ । ਗਰਮ ਪਿਠੂ , ਚੋਰ ਸਿਪਾਹੀ , ਗੁਲੀ ਡੰਡੇ ਆਦਿ ਦੀਆਂ ਖੇਡਾਂ ਬਚਪਨ ਦੀ ਜਿੰਦ – ਜਾਨ ਹੁੰਦੀਆਂ ਸਨ । ਬਚੇ ਸ਼ੌਕ – ਸ਼ੌਕ ਵਿਚ ਮੰਜਿਆਂ ਦੀਆਂ ਦੌਣਾਂ ਕਸਦੇ , ਮਿਟੀ ਰੇਤ ਵਿਚ ਖੇਡਦੇ ਤੇ ਮਿਟੀ ਰੇਤ ਦੇ ਘਰ ਬਣਾਉਂਦੇ ਹੁੰਦੇ ਸਨ ।ਪਿੰਡਾਂ ਦੇ ਛਪੜਾਂ ਟੋਭਿਆਂ ਕਿਨਾਰੇ ਬਚਪਨ ਵਿਚ ਕੀਤੀਆਂ ਅਠਖੇਲੀਆਂ , ਮਝਾਂ ਦੀਆਂ ਪੂਛਾਂ ਪਕੜ ਕੇ ਝੂਟੇ ਲੈਣਾ ਜਾਂ ਮਝਾਂ ਤੇ ਬੈਠ ਕੇ ਲੁਤਫ ਉਠਾਉਣਾ , ਪਿੰਡ ਵਿਚ ਲਗੇ ਵੇਲਣੇ ਕੋਲ ਜਾ ਕੇ ਗਰਮਾ – ਗਰਮ ਤਿਆਰ ਕੀਤੇ ਗੁੜ ਦਾ ਅਨੰਦ ਪਿੰਡਾਂ ਵਾਲੇ ਬਚਪਨ ਦੀ ਰੂਹ ਹੁੰਦੇ ਸਨ । ਬਾਪੂ ਦੀ ਘੂਰੀ ਵੀ ਇਸ ਰੰਗਲੇ ਪੇਂਡੂ ਬਚਪਨ ਦਾ ਅਨਿਖੜਵਾਂ ਅੰਗ ਸੀ । ਬਚੇ ਵਡੇ – ਵਡੇਰਿਆਂ ਤੋਂ ਅਖ ਬਚਾ ਕੇ ਖੰਡ ਦੀਆਂ ਫਕੀਆਂ ਮਾਰਦੇ , ਦੂਰ – ਦੁਰਾਡੇ ਖੇਡਣ ਚਲੇ ਜਾਂਦੇ ਤੇ ਬੇਰ ਤੋੜਨ ਲਈ ਜਾਂਦੇ ਹੁੰਦੇ ਸਨ। ਗਰੂਨੇ , ਫੁਟਾ , ਚਿਬੜ , ਬੇਰ ਆਦਿ ਉਸ ਬਚਪਨ ਦੇ ਖਾਸ ਤੇ ਸਵਾਦਲੇ ਫਲ ਹੁੰਦੇ ਸਨ । ਆਵਾਜਾਈ ਅਤੇ ਹੋਰ ਸ਼ੋਰ – ਸ਼ਰਾਬੇ ਨਹੀਂ ਸਨ ਹੁੰਦੇ , ਜਿਸ ਕਰਕੇ ਧਾਰਮਿਕ ਅਸਥਾਨਾਂ ਵਿਚੋਂ ਆਉਂਦੀ ਮਿਠੀ ਤੇ ਅਲੌਕਿਕ ਆਵਾਜ਼ ਸਪਸ਼ਟ ਸੁਣਾਈ ਦੇ ਕੇ ਮਨ ਨੂੰ ਸਕੂਨ ਦੇ ਕੇ ਟੁੰਬ ਜਾਂਦੀ ਹੁੰਦੀ ਸੀ । ਉਦੋਂ ਟੈਲੀਵਿਜ਼ਨ ਪਿੰਡ ਵਿਚ ਕਿਸੇ ਇਕ – ਅਧੇ ਬਿਰਲੇ ਕੋਲ ਹੀ ਹੁੰਦਾ ਸੀ , ਜਿਸ ਕਰਕੇ ਐਤਵਾਰ ਦੇ ਪ੍ਰੋਗਰਾਮ ਜਾਂ ਹੋਰ ਫਿਲਮੀ ਪ੍ਰੋਗਰਾਮ ਤੇ ਚਿਤਰਹਾਰ ਆਦਿ ਦੇਖਣ ਲਈ ਬਚਿਆਂ ਵਿਚ ਬਹੁਤ ਜ਼ਿਆਦਾ ਜੋਸ਼ ਹੁੰਦਾ ਸੀ ਤੇ ਕਾਫ਼ੀ ਇਕਠ ਵੀ ਹੁੰਦਾ ਸੀ।ਪਿੰਡ ਵਿਚ ਕਿਸੇ ਲੜਕੇ ਦੇ ਵਿਆਹ ਤੋਂ ਪੰਦਰਾਂ – ਵੀਹ ਦਿਨ ਬਾਅਦ ਬਚੇ ਵੀ.ਸੀ.ਆਰ. ਵਿਚ ਫਿਲਮ ਦੇਖਣ ਅਤੇ ਸੰਬੰਧਿਤ ਵਿਆਹ ਦੀ ਮੂਵੀ ਦੇਖਣ ਪ੍ਰਤੀ ਬਹੁਤ ਉਤਸ਼ਾਹਿਤ ਹੋਏ ਹੁੰਦੇ ਸਨ। ਹਿੰਦੀ ਜਾਂ ਪੰਜਾਬੀ ਫ਼ਿਲਮਾਂ ਵਿਚ ਕਿਸੇ ਨਾਇਕ ਦੇ ਸਟ – ਚੋਟ ਲਗਣ ਜਾਂ ਮਾਰੇ ਜਾਣ ਦਾ ਦ੍ਰਿਸ਼ ਦੇਖ ਕੇ ਸਾਰਿਆਂ ਦਾ ਮਨ ਭਾਵੁਕ ਹੋ ਜਾਂਦਾ ਸੀ। ਬਲਦਾਂ ਦੇ ਗਲਾਂ ਵਿਚ ਟੁਣਕ ਦੀਆਂ ਘੰਟੀਆਂ ਅਤੇ ਤਰੇਲ – ਤੁਪਕਿਆਂ ਨਾਲ ਭਿਜੇ ਘਾਹ ਅਤੇ ਦਰਖਤਾਂ ਦੇ ਪਤੇ ਪਿੰਡਾਂ ਵਿਚਲੀ ਸ਼ੁਧਤਾ ਅਤੇ ਸ਼ਾਂਤੀ ਦੀ ਗਵਾਹੀ ਭਰਦੇ ਹੁੰਦੇ ਸਨ । ਵਿਹੜੇ ਖੁਲ੍ਹੇ – ਡੁਲ੍ਹੇ ਹੁੰਦੇ ਸਨ ਅਤੇ ਪਿਪਲਾਂ – ਬੋਹੜਾਂ ਥਲੇ ਤਰ੍ਹਾਂ – ਤਰ੍ਹਾਂ ਦੀਆਂ ਖੇਡਾਂ ਬਚੇ ਅਕਸਰ ਖੇਡਦੇ ਹੁੰਦੇ ਸਨ । ਗਡੀਰਨਾ ਵੀ ਬਚਪਨ ਦਾ ਪਕਾ ਸਾਥੀ ਹੁੰਦਾ ਸੀ , ਜਿਸ ਨੂੰ ਕਿ ਭੁਲਿਆ ਨਹੀਂ ਜਾ ਸਕਦਾ। ਬਚੇ ਨਜ਼ਦੀਕੀ ਕਸਬਿਆਂ ਵਿਚ ਮੇਲੇ ਆਦਿ ਦੇਖਣ ਲਈ ਕਾਫੀ ਝੂਰਦੇ ਹੁੰਦੇ ਸਨ ਅਤੇ ਬੜੀ ਖੁਸ਼ੀ ਦੇ ਨਾਲ ਚਾਈਂ – ਚਾਈਂ ਮੇਲਾ ਦੇਖਦੇ ਸਨ । ਉਦੋਂ ਹਰ ਬਚੇ ਨੂੰ ਆਪਣੇ ਘਰ ਮਾਮੇ ਦੇ ਆਉਣ ਦੀ ਬੜੀ ਬੇਸਬਰੀ ਨਾਲ ਅਤੇ ਉਮੀਦ ਨਾਲ ਤਾਂਗ ਤੇ ਆਸ ਹੁੰਦੀ ਸੀ । ਕਿਉਂਕਿ ਮਾਮਾ ਖੁਸ਼ੀਆਂ ਤੇ ਭਾਵਨਾਵਾਂ ਦਾ ਪ੍ਰਤੀਕ ਜੋ ਰਿਹਾ ਹੈ ।
ਠੰਢ ਦੇ ਦਿਨਾਂ ਵਿਚ ਅਗ ਸੇਕਣੀ ਤੇ ਕੋਸੀ – ਕੋਸੀ ਧੁਪ ਸੇਕਣ ਦਾ ਪਿੰਡਾਂ ਵਿਚ ਬਚਪਨ ‘ਚ ਇਕ ਵਖਰਾ ਹੀ ਨਜ਼ਾਰਾ ਸੀ। ਪੀਂਘਾਂ ਝੂਟਣਾ , ਭੂਕਨੇ ਖਾਣਾ ਤੇ ਕਾਂਚੇ ਖੇਡਣਾ ਸਚਮੁਚ ਰੰਗਲੇ ਬਚਪਨ ਦੀ ਮਹਾਨਤਾ ਸੀ । ਸਚਮੁਚ ਪਿੰਡਾਂ ਵਿਚਲੇ ਰੰਗਲੇ ਬਚਪਨ ਦੀ ਕੋਈ ਰੀਸ ਨਹੀਂ , ਜਿਸ ਵਿਚ ਕਿ ਹਾਸੇ , ਠਠੇ ਸੁਖ , ਆਨੰਦ , ਖ਼ੁਸ਼ੀਆਂ , ਪਿਆਰ ਅਤੇ ਭਾਵਨਾਵਾਂ ਨੂੰ ਵਾਰ – ਵਾਰ ਤਵਜੋਂ ਦਿਤੀ ਗਈ ਸੀ ।

 

Comments are closed.

COMING SOON .....


Scroll To Top
11