Sunday , 26 May 2019
Breaking News
You are here: Home » HEALTH » ਪਿਟਬੁੱਲ ਕੁੱਤੇ ਨੇ ਔਰਤ ਨੂੰ ਕੀਤਾ ਜ਼ਖ਼ਮੀ

ਪਿਟਬੁੱਲ ਕੁੱਤੇ ਨੇ ਔਰਤ ਨੂੰ ਕੀਤਾ ਜ਼ਖ਼ਮੀ

ਭੋਗਪੁਰ, 10 ਅਕਤੂਬਰ (ਹਰਨਾਮ ਦਾਸ ਚੋਪੜਾ)- ਅਜਕਲ੍ਹ ਲੋਕਾਂ ‘ਚ ਖੂੰਖਾਰ ਕੁਤਿਆਂ ਵਲੋਂ ਕਈ ਵਾਰ ਕਈ ਲੋਕਾਂ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਸਾਹਮਣੇ ਆ ਚੁਕੇ ਹਨ।ਅਤੇ ਕਈ ਵਾਰ ਅਜਿਹੇ ਹਮਲੇ ਜਾਨਲੇਵਾ ਸਾਬਿਤ ਹੁੰਦੇ ਹਨ।ਅਜਿਹਾ ਹੀ ਇਕ ਮਾਮਲਾ ਭੋਗਪੁਰ ਦੇ ਨੇੜੇ ਪਿੰਡ ਕੁਰੇਸ਼ੀਆਂ ਵਿਚ ਸਾਹਮਣੇ ਆਇਆ ਹੈ।ਜਿਥੇ ਪਿਟਬੁਲ ਨਸਲ ਦੇ ਕੁਤੇ ਨੇ ਇਕ ਔਰਤ ਨੂੰ ਜ਼ਖਮੀ ਕਰ ਦਿਤਾ ਔਰਤ ਨੂੰ ਜ਼ਖਮੀ ਹਾਲਤ ਚ ਹਸਪਤਾਲ ਦਾਖਲ ਕਰਵਾਇਆ ਗਿਆ।ਔਰਤ ਦੇ ਪਤੀ ਦਿਲਬਾਗ ਸਿੰਘ ਨੇ ਕਿਹਾ ਕਿ ਉਸ ਦੀ ਪਤਨੀ ਹਰਜਿੰਦਰ ਕੌਰ ਹਵੇਲੀ ਤੋਂ ਕੰਮ ਮੁਕਾ ਕੇ ਘਰ ਜਾ ਰਹੀ ਸੀ ਕਿ ਗੁਆਂਢ ਚ ਜਗਨਦੀਪ ਸਿੰਘ ਵਲੋਂ ਰਖੇ ਪਿਟ ਬੁਲ ਕੁਤੇ ਨੇ ਉਸ ਤੇ ਜਾਨਲੇਵਾ ਹਮਲਾ ਕਰ ਦਿਤਾ ਜਿਸ ਨਾਲ ਉਸ ਦੇ ਖਬੇ ਮੋਢੇ ਨੂੰ ਕੁਤੇ ਨੇ ਨੋਚ ਕੇ ਮਾਸ ਖਿਚ ਲਿਆ ਜ਼ਖ਼ਮੀ ਔਰਤ ਨੂੰ ਦਿਲਬਾਗ ਸਿੰਘ ਵਲੋਂ ਸਿਵਲ ਹਸਪਤਾਲ ਕਾਲਾ ਬਕਰਾ ਚ ਇਲਾਜ ਲਈ ਭਰਤੀ ਕਰਵਾਇਆ ਗਿਆ।ਦਿਲਬਾਗ ਸਿੰਘ ਨੇ ਕਿਹਾ ਕਿ ਕੁਤੇ ਵਲੋਂ ਪਹਿਲਾਂ ਉਸ ਦੀ ਧੀ ਉਪਰ ਵੀ ਹਮਲਾ ਕੀਤਾ ਗਿਆ ਸੀ ਕੁਤੇ ਵਲੋਂ ਹੋਰ ਵੀ ਕਈ ਲੋਕਾਂ ਤੇ ਜਾਨਵਰਾਂ ਨੂੰ ਵਢਿਆ ਜਾ ਚੁਕਾ ਹੈ ਦਲਬਾਗ ਸਿੰਘ ਨੇ ਐਮ ਐਲ ਆਰ ਕਟਵਾ ਕੇ ਦਰਖਾਸਤ ਦੇ ਦਿਤੀ ਹੈ।ਪੁਲਿਸ ਵਲੋਂ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ।

Comments are closed.

COMING SOON .....


Scroll To Top
11