Wednesday , 20 September 2017
Breaking News
You are here: Home » INTERNATIONAL NEWS » ਪਿਕਾਸਾ ਵੱਲੋਂ ਸਰਬਜੀਤ ਸੋਹੀ ਮੀਡੀਆ ਬੁਲਾਰਾ ਵਜੋਂ ਨਾਮਜ਼ਦ

ਪਿਕਾਸਾ ਵੱਲੋਂ ਸਰਬਜੀਤ ਸੋਹੀ ਮੀਡੀਆ ਬੁਲਾਰਾ ਵਜੋਂ ਨਾਮਜ਼ਦ

ਅਸਟ੍ਰੇਲੀਆ, 9 ਸਤੰਬਰ (ਸਤਵਿੰਦਰ ਕੁਮਾਰ)- ਨਵਗਠਿਤ ਸੰਸਥਾ ਪੰਜਾਬੀ ਕਲਚਰਲ ਐਂਡ ਸਪੋਰਟਸ ਕੌਂਸਲ ਆਫ਼ ਆਸਟਰੇਲੀਆ ਵੱਲੋਂ ਬ੍ਰਿਸਬੇਨ ਵਿਖੇ ਆਯੋਜਿਤ ਕਰਵਾਏ ਜਾ ਰਹੇ, ਪਹਿਲੇ ਆਸਟਰੇਲੀਅਨ ਪੰਜਾਬੀ ਫ਼ੈਸਟੀਵਲ ਲਈ ਸਰਬਜੀਤ ਸੋਹੀ ਨੂੰ ਆਪਣਾ ਅਧਿਕਾਰਿਤ ਸਪੋਕਸਮੈਨ ਨਿਯੁਕਤ ਕੀਤਾ ਗਿਆ ਹੈ । ਪੰਜਾਬੀ ਸਾਹਿਤ ਦੀ ਝੋਲੀ ਵਿਚ ਦੋ ਚਰਚਿਤ ਕਾਵਿ-ਸੰਗ੍ਰਹਿ ਪਾ ਚੁਕੇ ਪ੍ਰਗਤੀਵਾਦੀ ਸ਼ਾਇਰ ਸਰਬਜੀਤ ਸੋਹੀ ਦਾ ਨਾਮ ਸਾਹਿਤਕ ਹਲਕਿਆਂ ਵਿਚ ਜਾਣਿਆ-ਪਹਿਚਾਨਿਆ ਹੈ। ਉਹ ਨਿਰੰਤਰ ਸਾਹਿਤਕ ਸਰਗਰਮੀਆਂ ਵਿਚ ਜੁਟੀ ਇੰਡੋਜ਼ ਪੰਜਾਬੀ ਸਾਹਿਤ ਸਭਾ ਦਾ ਜਨਰਲ ਸਕਤਰ ਵੀ ਹੈ। ਕੌਂਸਲ ਦੇ ਬੋਰਡ ਆਫ਼ ਡਾਇਰੈਕਟਰ ਨੇ ਵਿਸ਼ੇਸ ਮੀਟਿੰਗ ਵਿਚ ਦੋ-ਦਿਨਾ ਪੰਜਾਬੀ ਮੇਲੇ ਦੇ ਦੌਰਾਨ ਕਰਵਾਏ ਜਾ ਰਹੇ ਠਪਹਿਲੇ ਆਸਟਰੇਲੀਅਨ ਪੰਜਾਬੀ ਲੇਖਕ ਉਤਸਵਠ ਅਤੇ ਠਪਹਿਲੀ ਆਸਟਰੇਲੀਅਨ ਪੰਜਾਬੀ ਮੀਡੀਆ ਕਾਨਫ਼ਰੰਸਠ ਦੇ ਆਯੋਜਣ ਅਤੇ ਨਿਗਰਾਨੀ ਦੀ ਜ਼ਿੰਮੇਵਾਰੀ ਵੀ ਸੋਹੀ ਨੂੰ ਸੌਂਪੀ ਗਈ ਹੈ । ਜ਼ਿਕਰਯੋਗ ਹੈ ਕਿ ਆਸਟੇਲੀਆ ਵਿਚ ਪੰਜਾਬੀਅਤ ਦੇ ਸੰਕਲਪ ਨੂੰ ਵਿਸ਼ਾਲਤਾ ਦੇਣ ਲਈ ਇਹ ਆਪਣੇ ਤੌਰ ਦਾ ਪਹਿਲਾ ਉਪਰਾਲਾ ਹੋਵੇਗਾ। ਇਸ ਵਿਚ ਜਿਥੇ ਆਸਟਰੇਲੀਆ ਦੇ ਹੋਰਨਾਂ ਸ਼ਹਿਰਾਂ ਤੋਂ ਆਮ ਲੋਕ ਅਤੇ ਨਾਮਵਰ ਹਸਤੀਆਂ ਸ਼ਾਮਿਲ ਹੋ ਰਹੀਆਂ ਹਨ, ਉਥੇ ਪੰਜਾਬ ਤੋਂ ਵੀ ਬਹੁਤ ਸਾਰੇ ਨਾਮਵਰ ਲੇਖਕ ਅਤੇ ਸ਼ਖਸ਼ੀਅਤਾਂ ਸ਼ਿਰਕਤ ਕਰਨਗੀਆਂ।

Comments are closed.

COMING SOON .....
Scroll To Top
11