Monday , 14 October 2019
Breaking News
You are here: Home » HEALTH » ਪਿਓ ਤੇ ਧੀ ਵੱਲੋਂ ਫਾਹਾ ਲੈ ਕੇ ਖੁਦਕਸ਼ੀ

ਪਿਓ ਤੇ ਧੀ ਵੱਲੋਂ ਫਾਹਾ ਲੈ ਕੇ ਖੁਦਕਸ਼ੀ

ਨਾਭਾ, 30 ਜੁਲਾਈ (ਕਰਮਜੀਤ ਸੋਮਲ, ਸਿਕੰਦਰ)- ਨਾਭਾ ਅਲੌਹਰਾਂ ਸੜਕ ਤੇ ਸਥਿਤ ਇੱਕ ਬਿਜਲੀ ਦੀ ਦੁਕਾਨ ਵਾਲੇ ਵਿਅਕਤੀ ਵੱਲੋਂ ਧੀ ਸਮੇਤ ਫਾਹਾ ਲਾਕੇ ਖੁਦਕਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨਸੁਾਰ ਦਸ਼ਮੇਸ ਕਲੌਨੀ ਵਾਸੀ ਜਗਤਾਰ ਸਿੰਘ (42) ਪੁੱਤਰ ਜੋਗਿੰਦਰ ਸਿੰਘ ਜੋ ਕਿ ਪਿੰਡ ਅਲੌਹਰਾਂ ਵਾਲੀ ਸੜਕ ਨੇੜੇ ਸਮਸ਼ਾਨਘਾਟ ਬਿਜਲੀ ਦੀ ਦੁਕਾਨ ਕਰਦਾ ਸੀ ਨੇ ਆਪਣੀ ਧੀ ਸਿਮਰਨਜੀਤ ਕੋਰ (17) ਸਮੇਤ ਦੁਕਾਨ ਦੀ ਪਹਿਲੀ ਮੰਜ਼ਿਲ ਤੇ ਫਾਹਾ ਲਾਕੇ ਖੁਦਕਸ਼ੀ ਕਰ ਲਈ। ਇਸ ਸੰਬੰਧੀ ਮ੍ਰਿਤਕ ਦੀ ਪਤਨੀ ਹਰਜਿੰਦਰ ਕੋਰ ਨੇ ਦੱਸਿਆ ਕਿ ਸੋਮਵਾਰ ਸਵੇਰੇ ਉਸਦਾ ਪਤੀ ਬੇਟੀ ਸਿਮਰਨ ਨੂੰ ਜੋ ਕਿ ਕੇਂਦਰੀਆ ਵਿਦਿਆਲਾ ਕੈਂਟ ਰੋਡ ਵਿਚ +2 ਵਿਚ ਪੜ੍ਹਦੀ ਸੀ , ਨੂੰ ਟਿਊਸ਼ਨ ਤੇ ਛੱਡਕੇ ਆਇਆ ਸੀ ਤੇ ਫਿਰ ਵਾਪਸ ਵੀ ਲਿਆਇਆ ਸੀ। ਸਵੇਰੇ ਕਰੀਬ 7.45 ਤੇ ਉਹ ਆਪਣੀ ਧੀ ਨੂੰ ਨਾਲ ਲੈ ਗਿਆ ਕਿ ਸਕੂਲ ਛੱਡ ਆਵੇਗਾ ਤੇ ਆਪ ਦੁਕਾਨ ਦੀ ਚਾਬੀ ਇਹ ਕਹਿਕੇ ਲੈ ਗਿਆ ਕਿ ਉਹ ਸਿਮਰਨ ਨੂੰ ਸਕੂਲ ਛੱਡਣ ਤੋਂ ਬਾਅਦ ਦੁਕਾਨ ਤੇ ਚਲਾ ਜਾਵੇਗਾ। ਉਸਨੇ ਅੱਗੇ ਦੱਸਿਆ ਕਿ ਜਦ ਮ੍ਰਿਤਕ ਕਾਫ਼ੀ ਸਮਾਂ ਵਾਪਸ ਨਾ ਮੁੜਿਆ ਤਾਂ ਉਹ ਦੁਕਾਨ ਤੇ ਉਸਦਾ ਪਤਾ ਕਰਨ ਗਏ ਤਾਂ ਦੁਕਾਨ ਦਾ ਅੰਦਰੋ ਜਿੰਦਰਾ ਲੱਗਿਆ ਹੋਇਆ ਸੀ ਜਿਸ ਨੂੰ ਬਾਅਦ ਵਿਚ ਤੋੜਕੇ ਜਦ ਅੰਦਰ ਜਾਕੇ ਦੇਖਿਆ ਤਾਂ ਦੁਕਾਨ ਦੀ ਉਪਰਲੀ ਮੰਜ਼ਿਲ ਤੇ ਪਹਿਲਾ ਕੁੜੀ ਤੇ ਫਿਰ ਉਸਦਾ ਪਿਤਾ ਲਟਕ ਰਹੇ ਸਨ। ਪੁਲਿਸ ਨੇ ਮੌਂਕੇ ਤੇ ਪਹੁੰਚਕੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਅਦ ਵਿਚ ਲਾਸ਼ਾਂ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਪੋਸਟ ਮਾਰਟਮ ਲਈ ਲਿਜਾਇਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ। ਜਾਂਚ ਲਈ ਮੌਂਕੇ ਤੇ ਪਹੁੰਚੇ ਪੁਲਿਸ ਇੰਸਪੈਕਟਰ ਬਿੱਕਰ ਸਿੰਘ ਸੋਹੀ ਨੇ ਕਿਹਾ ਕਿ ਪੋਸਟ ਮਾਰਟਮ ਤੋਂ ਬਾਅਦ ਹੀ ਸਹੀ ਜਾਣਕਾਰੀ ਦਾ ਪਤਾ ਲੱਗੇਗਾ।

Comments are closed.

COMING SOON .....


Scroll To Top
11