Thursday , 27 June 2019
Breaking News
You are here: Home » PUNJAB NEWS » ਪਾੜ ਪੈਣ ਕਾਰਨ 100 ਕਿੱਲਾ ਜ਼ੀਰੀ ਦੀ ਫਸਲ ਹੋਈ ਜਲਮਗਨ

ਪਾੜ ਪੈਣ ਕਾਰਨ 100 ਕਿੱਲਾ ਜ਼ੀਰੀ ਦੀ ਫਸਲ ਹੋਈ ਜਲਮਗਨ

ਸੰਗਰੂਰ, 12 ਜੁਲਾਈ (ਹਰਿੰਦਰਪਾਲ ਖਾਲਸਾ/ਕੁਲਵੰਤ ਛਾਜਲੀ)-ਨੇੜਲੇ ਪਿੰਡ ਕੁਲਾਰ ਖੁਰਦ ਵਿਖੇ ਸਾਈਫਨ ਨੰਬਰ-7, ਖੇੜੀ ਤੋਂ ਕੁਲਾਰ ਖੁਰਦ ਵਾਲੀ ਟੇਲ ‘ਤੇ ਕਾਫੀ ਵੱਡਾ ਪਾੜ ਪੈਣ ਕਾਰਨ ਕਰੀਬ 100 ਕਿੱਲਾ ਜੀਰੀ ਦੀ ਫਸਲ ਵਿਚ ਪਾਣੀ ਹੀ ਪਾਣੀ ਹੋ ਗਿਆ।
water
ਕਿਸਾਨ ਮਨਜੀਤ ਸਿੰਘ ਨੰਬਰਦਾਰ, ਦਰਸ਼ਨ ਸਿੰਘ ਮੈਂਬਰ, ਸੁਰਜੀਤ ਸਿੰਘ ਮੈਂਬਰ, ਗੁਰਦੇਵ ਸਿੰਘ ਮੈਂਬਰ, ਤਰਸੇਮ ਸਿੰਘ, ਬਲਵਿੰਦਰ ਸਿੰਘ, ਕਾਲਾ ਸਿੰਘ ਅਤੇ ਤੇਜਾ ਸਿੰਘ ਨੇ ਦੱਸਿਆ ਕਿ ਪਰਸੋਂ ਤੋਂ ਪਾੜ ਪਿਆ ਹੋਇਆ ਹੈ। ਇਸ ਬਾਰੇ ਸੰਬੰਧਤ ਅਧਿਕਾਰੀ ਨੂੰ ਜਾਣੂ ਵੀ ਕਰਵਾਇਆ ਜਾ ਚੁੱਕਾ ਹੈ, ਲੇਕਿਨ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਪਿੱਛੋਂ ਕਈ ਪੋਲਟਰੀ ਫਾਰਮ ਵਾਲੇ ਮਰੀਆਂ ਹੋਈਆਂ ਮੁਰਗੀਆਂ ਬੋਰੀ ਵਿਚ ਪਾ ਕੇ ਸਾਈਫਨ ਵਿਚ ਸੁੱਟ ਦਿੰਦੇ ਹਨ, ਜਿਸ ਕਾਰਨ ਪਾਣੀ ਦੀ ਨਿਕਾਸੀ ਮੋਘਿਆ ਰਾਹੀਂ ਬੰਦ ਹੋ ਗਈ ਹੈ। ਇਸੇ ਕਾਰਣ ਪਹਿਲਾਂ ਵੀ ਕਈ ਵਾਰ ਪਾੜ ਪੈ ਚੁੱਕਾ ਹੈ। ਇਸ ਸੰਬੰਧ ਵਿਚ ਐਸਡੀਓ ਟੀ.ਆਰ. ਗਰਗ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪਾਣੀ ਦਾ ਵਹਾਓ ਘੱਟ ਕਰ ਦਿੱਤਾ ਹੈ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਇਕ ਪੋਲਟਰੀ ਫਾਰਮ ਉਪਰ ਪਰਚਾ ਵੀ ਦਰਜ ਕਰਵਾਇਆ ਹੈ ਅਤੇ ਹੋਰ ਵੀ ਸਖਤੀ ਕੀਤੀ ਜਾ ਰਹੀ ਹੈ। ਪੋਲਟਰੀ ਫਾਰਮ ਵਾਲਿਆਂ ਨੂੰ ਅਜਿਹਾ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਐਕਸੀਅਨ ਗੁਰਜਿੰਦਰ ਸਿੰਘ ਬਾਹੀਆਂ ਵੀ ਮੌਕਾ ਦੇਖਣ ਲਈ ਪਹੁੰਚੇ ਅਤੇ ਉਨ੍ਹਾਂ ਕਿਸਾਨਾਂ ਨੂੰ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿਵਾਇਆ।

Comments are closed.

COMING SOON .....


Scroll To Top
11