Tuesday , 21 January 2020
Breaking News
You are here: Home » BUSINESS NEWS » ਪਾਵਰਕਾਮ ਵੱਲੋਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਫਿਰੋਜ਼ਪੁਰ ਵਿਖੇ ਕੈਂਪ

ਪਾਵਰਕਾਮ ਵੱਲੋਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਫਿਰੋਜ਼ਪੁਰ ਵਿਖੇ ਕੈਂਪ

ਫਿਰੋਜਪੁਰ, 28 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਨਿਗਰਾਨ ਇੰਜ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਫਿਰੋਜਪੁਰ ਇੰਜ: ਰਮੇਸ਼ ਸਰੰਗਲ ਵੱਲੋ ਦੱਸਿਆ ਗਿਆ ਅੱਜ ਸੀ.ਜੀ.ਆਰ.ਐਫ ਪਾਵਰਕਾਮ ਪਟਿਆਲਾ ਵੱਲੋ ਸਰਕਟ ਹਾਊਸ ਮੋਗਾ ਰੋਡ ਫਿਰੋਜਪੁਰ ਵਿਖੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਸੁਨਣ ਲਈ ਕੈਂਪ ਲਗਾਇਆ ਗਿਆ ਅਤੇ ਬਹੁਤੀਆਂ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ। ਇਸ ਕੈਂਪ ਵਿੱਚ ਸੀ.ਜੀ.ਆਰ.ਐਫ ਦੇ ਮਾਣਯੋਗ ਚੇਅਰਮੈਨ ਇੰਜ: ਗੁਰਪਾਲ ਸਿੰਘ ਅਤੇ ਬਾਕੀ ਸਾਰੇ ਕਮੇਟੀ ਮੈਂਬਰਜ਼ ਇੰਜ: ਡੀ.ਐਸ ਨਾਗੀ, ਇੰਜ: ਅਵਿਨਾਸ਼ ਗਰਗ ਅਤੇ ਸ਼੍ਰੀ ਸ਼ੋਕਤ ਅਲੀ ਉਪ ਮੁੱਖ ਲੇਖਾ ਅਫਸਰ ਵੱਲੋ ਸ਼ਪੈਸ਼ਲ ਪਹੁੰਚ ਕੇ ਖਪਤਕਾਰਾਂ ਦੀਆਂ ਸ਼ਿਕਾਇਤਾ ਸੁਣੀਆਂ ਗਈਆਂ। ਇਸ ਤੋ ਇਲਾਵਾ ਫਿਰੋਜਪੁਰ ਸਰਕਲ ਅਧੀਨ ਆਉਦੇ ਸਾਰੇ ਵਧੀਕ ਨਿਗਰਾਨ ਇੰਜੀਨੀਅਰ ,ਉਪ ਮੰਡਲ ਅਫਸਰਾਂ ਅਤੇ ਇਲਾਕੇ ਦੇ ਉਦੋਗਪਤਿਆਂ ਅਤੇ ਸਾਰੇ ਵਰਗ ਦੇ ਖਪਤਕਾਰਾਂ ਵੱਲੋ ਭਾਗ ਲਿਆ ਗਿਆ ।ਇਸ ਕੈਂਪ ਦੌਰਾਨ ਬਹੁਤੀਆਂ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਅਤੇ 8 ਨੰ: ਸ਼ਿਕਾਇਤਾਂ ਫੋਰਮ ਵੱਲੋ ਰਜਿਸਟਰ ਕਰ ਲਈਆਂ ਗਈਆਂ, ਜਿਸ ਦਾ ਨਿਪਟਾਰਾ ਆਉਦੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਇਸ ਮੌਕੇ ਇੰਜ: ਰਮੇਸ਼ ਸਰੰਗਲ ਨਿਗਰਾਨ ਇੰਜੀਨੀਅਰ ਵੰਡ ਹਲਕਾ ਦਫਤਰ ਪੀ.ਐਸ.ਪੀ.ਸੀ.ਐਲ ਫਿਰੋਜਪੁਰ ਵੱਲੋ ਆਏ ਮਹਿਮਾਨਾਂ ਅਤੇ ਖਪਤਕਾਰਾਂ ਨੂੰ ਜੀ ਆਇਆ ਕਿਹਾ ਗਿਆ ਅਤੇ ਧੰਨਵਾਦ ਕੀਤਾ ਗਿਆ।

Comments are closed.

COMING SOON .....


Scroll To Top
11