Friday , 23 August 2019
Breaking News
You are here: Home » Editororial Page » ਪਾਕਿ ਦੀ ਇਮਰਾਨ ਖਾਨ ਹਕੂਮਤ ਵੱਲੋਂ 5 ਹਜ਼ਾਰ ਸਰਧਾਲੂਆਂ ਨੂੰ ਰੋਜ਼ਾਨਾ ਵੀਜ਼ਾ ਰਹਿਤ ਦਾਖਲੇ ਲਈ ਪ੍ਰਵਾਨਗੀ ਅਤਿ ਸ਼ਲਾਘਾਯੋਗ

ਪਾਕਿ ਦੀ ਇਮਰਾਨ ਖਾਨ ਹਕੂਮਤ ਵੱਲੋਂ 5 ਹਜ਼ਾਰ ਸਰਧਾਲੂਆਂ ਨੂੰ ਰੋਜ਼ਾਨਾ ਵੀਜ਼ਾ ਰਹਿਤ ਦਾਖਲੇ ਲਈ ਪ੍ਰਵਾਨਗੀ ਅਤਿ ਸ਼ਲਾਘਾਯੋਗ

ਸ੍ਰੀ ਫ਼ਤਹਿਗੜ੍ਹ ਸਾਹਿਬ- ”ਬਹੁਤ ਲੰਮੇਂ ਸਮੇਂ ਤੋਂ ਸਿੱਖ ਕੌਮ ਦੀ ਇਹ ਮੰਗ ਚੱਲੀ ਆ ਰਹੀ ਹੈ ਅਤੇ ਰੋਜ਼ਾਨਾ ਹੀ ਆਪਣੀ ਕੀਤੀ ਜਾਣ ਵਾਲੀ ਅਰਦਾਸ ਵਿਚ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਲਈ ਅਰਜੋਈ ਕਰਦੀ ਆ ਰਹੀ ਹੈ । ਜੋ ਇਮਰਾਨ ਖਾਨ ਦੀ ਪਾਕਿਸਤਾਨ ਹਕੂਮਤ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੀ ਮਹਾਨਤਾ ਨੂੰ ਮੁੱਖ ਰੱਖਦੇ ਹੋਏ ਸਿੱਖ ਕੌਮ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀ ਦਰਸ਼ਨ ਦੀਦਾਰੇ ਕਰਵਾਉਣ ਅਤੇ ਰੋਜ਼ਾਨਾ ਹੀ 5 ਹਜ਼ਾਰ ਸਿੱਖ ਸਰਧਾਲੂਆਂ ਨੂੰ ਵੀਜਾ ਰਹਿਤ ਦਾਖਲੇ ਲਈ ਪ੍ਰਵਾਨਗੀ ਦੇਣ ਦਾ ਫੈਸਲਾ ਕੀਤਾ ਹੈ, ਇਹ ਅਤਿ ਸਲਾਘਾਯੋਗ ਉਦਮ ਹੈ । ਜਿਸ ਨਾਲ ਸਿੱਖ ਕੌਮ ਦੇ ਮਨ-ਆਤਮਾ ਬਾਗੋ-ਬਾਗ ਹੋ ਗਏ ਹਨ । ਇਸ ਲਈ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਕਿਸਤਾਨ ਦੀ ਇਮਰਾਨ ਖਾਨ ਹਕੂਮਤ ਦਾ ਤਹਿ ਦਿਲੋਂ ਸੁਕਰ ਗੁਜ਼ਾਰ ਕਰਦੇ ਹਾਂ, ਉਥੇ ਇਹ ਵੀ ਉਮੀਦ ਕਰਦੇ ਹਾਂ ਕਿ ਜੋ ਸਹੂਲਤ ਇਸ ਪ੍ਰਕਾਸ਼ ਦਿਹਾੜੇ ਤੇ ਦਿੱਤੀ ਜਾ ਰਹੀ ਹੈ, ਉਸ ਸਹੂਲਤ ਨੂੰ ਪਾਕਿਸਤਾਨ ਹਕੂਮਤ ਸਦਾ ਲਈ ਜਾਰੀ ਰੱਖਣ ਲਈ ਉਚੇਚਾ ਪ੍ਰਬੰਧ ਕਰੇ ਤਾਂ ਕਿ ਜਦੋਂ ਵੀ ਚਾਹੁੰਣ ਸਿੱਖ ਕੌਮ ਸੜਕ, ਰੇਲ ਸਾਧਨਾਂ ਰਾਹੀ ਆਪਣੇ ਗੁਰਧਾਮਾਂ ਦੇ ਦਰਸ਼ਨ ਬਿਨ੍ਹਾਂ ਕਿਸੇ ਰੁਕਾਵਟ ਆਦਿ ਤੋਂ ਕਰ ਸਕਣ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਨਾਬ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿਸਤਾਨ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਡਾ. ਅਮੀਰ ਅਹਿਮਦ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਂਝੇ ਤੌਰ ਤੇ ਧੰਨਵਾਦ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਇਹ ਦਿੱਤੀ ਜਾਣ ਵਾਲੀ ਸਹੂਲਤ ਨੂੰ ਜਾਰੀ ਰੱਖਣ ਦੀ ਉਮੀਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਕ ਕਿ ਇਸ 550ਵਾਂ ਸਾਲਾ ਪ੍ਰਕਾਸ਼ ਪੁਰਬ ਮੌਕੇ ਸ. ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਦੇ ਸਿੱਖ ਆਗੂਆਂ ਵੱਲੋਂ ਜੋ 28 ਅਕਤੂਬਰ 2019 ਨੂੰ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਨਗਰ-ਕੀਰਤਨ ਲਿਜਾਇਆ ਜਾ ਰਿਹਾ ਹੈ, ਉਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਪੂਰਨ ਸਰਧਾ ਤੇ ਸਤਿਕਾਰ ਸਹਿਤ ਸਮੂਲੀਅਤ ਵੀ ਕਰੇਗੀ ਅਤੇ ਨਨਕਾਣਾ ਸਾਹਿਬ ਵਿਖੇ ਪਹੁੰਚਕੇ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਵੀ ਕਰੇਗੀ । ਸਿੱਖ ਕੌਮ ਇਸ ਨਗਰ ਕੀਰਤਨ ਵਿਚ ਜਿਥੇ ਹੁੰਮ-ਹੁੰਮਾਕੇ ਸਮੂਲੀਅਤ ਕਰੇ, ਉਥੇ ਥਾਂ-ਥਾਂ ਤੇ ਸਵਾਗਤ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਵੇ । ਜੋ 12 ਨਵੰਬਰ 2019 ਨੂੰ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ, ਯੂਨਾਈਟਡ ਅਕਾਲੀ ਦਲ ਅਤੇ ਹੋਰਨਾਂ ਸਿੱਖ ਜਥੇਬੰਦੀਆਂ ਵੱਲੋਂ ਹਿੰਦੂਤਵ ਸੋਚ ਨੂੰ ਸਿੱਧੀ ਚੁਣੋਤੀ ਦੇ ਕੇ ਨਿਵੇਕਲੇ ਅਤੇ ਵੱਖਰੇ ਤੌਰ ਤੇ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਨੂੰ ਸਮਰਪਿਤ ਹੋ ਕੇ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ, ਉਸ ਵਿਚ ਵੀ ਸਿੱਖ ਕੌਮ ਆਪੋ-ਆਪਣੇ ਸਾਧਨਾਂ ਰਾਹੀ, ਤਨੋ-ਮਨੋ-ਧਨੋ ਸਹਿਯੋਗ ਕਰੇ ਤਾਂ ਕਿ ਬੀਜੇਪੀ-ਆਰ.ਐਸ.ਐਸ, ਮੋਦੀ ਹਕੂਮਤ, ਬਾਦਲ ਦਲੀਆ ਅਤੇ ਹੋਰ ਹਿੰਦੂ ਸੰਗਠਨਾਂ ਵੱਲੋਂ ਗੁਰੂ ਨਾਨਕ ਸਾਹਿਬ ਦੀ ਮਨੁੱਖਤਾ ਪੱਖੀ ਨਿਰਾਲੀ ਸੋਚ ਨੂੰ ਹਿੰਦੂਤਵ ਰੂਪ ਦੇ ਕੇ ਸੁਲਤਾਨਪੁਰ ਲੋਧੀ ਵਿਖੇ ਬਾਦਲ ਦਲੀਆ ਵੱਲੋਂ ਜਾਲਮ ਤਾਕਤਾਂ ਤੇ ਜਾਲਮ ਆਗੂਆਂ ਨੂੰ ਬੁਲਾਕੇ ਸਿੱਖੀ ਸੋਚ ਨੂੰ ਹਿੰਦੂਤਵ ਵਿਚ ਰਲਗਡ ਕਰਨ ਦੀ ਸਾਜ਼ਿਸ ਰਚੀ ਗਈ ਹੈ, ਉਹ ਬਿਲਕੁਲ ਸਫ਼ਲ ਨਾ ਹੋ ਕੇ ਅਤੇ ਕੌਮਾਂਤਰੀ ਪੱਧਰ ਤੇ ਸਹੀ ਰੂਪ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਵੱਡਮੁੱਲਾ ਸੰਦੇਸ਼ ਜਾ ਸਕੇ । ਅੱਜ ਇਥੇ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਦਾ ਸਾਹ ਇਸ ਲਈ ਘੁੱਟ ਰਿਹਾ ਹੈ ਕਿਉਂਕਿ ਹੁਕਮਰਾਨ, ਫਿਰਕੂ ਜਮਾਤਾਂ ਅਤੇ ਬਾਦਲ ਦਲੀਏ ਜ਼ਬਰੀ ਹਿੰਦੂ-ਹਿੰਦੀ ਅਤੇ ਹਿੰਦੂਤਵ ਸੋਚ ਨੂੰ ਲਾਗੂ ਕਰ ਰਹੇ ਹਨ । ਜਿਸਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ ।
ਸ. ਟਿਵਾਣਾ ਨੇ ਦੋਸ਼ੀ ਕਾਤਲ ਸਿਰਸੇ ਵਾਲੇ ਸਾਧ ਦੇ ਉਨ੍ਹਾਂ ਪ੍ਰੇਮੀਆ ਜਿਨ੍ਹਾਂ ਨੇ ਬੀਤੇ ਸਮੇਂ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਕੀਤੀਆ ਹਨ, ਉਨ੍ਹਾਂ ਨੂੰ ਮੋਦੀ ਦੇ ਗੁਪਤ ਹੁਕਮਾਂ ਉਤੇ ਸੀ.ਬੀ.ਆਈ. ਵੱਲੋਂ ਕਲੀਨ ਚਿੱਟ ਦੇਣ ਦੇ ਅਮਲਾਂ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਇਥੇ ਕਾਨੂੰਨ, ਨਿਜਾਮ ਤੇ ਇਨਸਾਫ਼ ਨਾਮ ਦੀ ਕੋਈ ਚੀਜ ਨਹੀ ਰਹੀ । ਘੱਟ ਗਿਣਤੀ ਕੌਮਾਂ ਨੂੰ ਨਾ ਤਾਂ ਸਰਕਾਰਾਂ, ਨਾ ਅਦਾਲਤਾਂ, ਨਾ ਜੱਜ ਇਨਸਾਫ਼ ਦਿੰਦੇ ਹਨ । ਕਿਉਂਕਿ ਇਨ੍ਹਾਂ ਸੰਸਥਾਵਾਂ ਵਿਚ ਕੱਟੜ ਹਿੰਦੂਵਾਦੀ ਸੋਚ ਦਾ ਬੋਲਬਾਲਾ ਹੋ ਚੁੱਕਾ ਹੈ । ਇਹੀ ਵਜਹ ਹੈ ਕਿ ਅੱਜ ਇੰਡੀਆਂ ਵਿਚ ਵੱਸਣ ਵਾਲੀਆ ਸਭ ਘੱਟ ਗਿਣਤੀ ਕੌਮਾਂ, ਆਦਿਵਾਸੀ, ਕਬੀਲੇ, ਫਿਰਕੇ, ਕਸ਼ਮੀਰੀ ਆਦਿ ਸਭ ਘੁਟਣ ਮਹਿਸੂਸ ਕਰ ਰਹੇ ਹਨ ਅਤੇ ਆਜ਼ਾਦੀ ਲਈ ਜੱਦੋ-ਜ਼ਹਿਦ ਕਰ ਰਹੇ ਹਨ । ਆਜ਼ਾਦੀ ਮੰਗਣਾ ਕੌਮਾਂਤਰੀ ਕਾਨੂੰਨੀ ਹੱਕ ਹੈ ਲੇਕਿਨ ਹੁਕਮਰਾਨ ਇਸ ਆਵਾਜ਼ ਨੂੰ ਫ਼ੌਜ, ਹਥਿਆਰਾਂ ਅਤੇ ਦਹਿਸਤ ਰਾਹੀ ਦਬਾਉਣਾ ਚਾਹੁੰਦੇ ਹਨ । ਜਿਸ ਵਿਚ ਹੁਕਮਰਾਨ ਸਫ਼ਲ ਨਹੀਂ ਹੋਣਗੇ । ਆਜ਼ਾਦੀ ਚਾਹੁਣ ਵਾਲੀਆ ਕੌਮਾਂ ਆਖਿਰ ਆਜ਼ਾਦੀ ਪ੍ਰਾਪਤ ਕਰਕੇ ਰਹਿਣਗੀਆ ।
– ਪੰਜਾਬ ਟਾਇਮਜ਼ ਬਿਊਰੋ

Comments are closed.

COMING SOON .....


Scroll To Top
11