Monday , 17 June 2019
Breaking News
You are here: Home » PUNJAB NEWS » ਪਾਕਿਸਤਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪ੍ਰਸਤਾਵਿਤ ਖਾਕਾ ਤਿਆਰ

ਪਾਕਿਸਤਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪ੍ਰਸਤਾਵਿਤ ਖਾਕਾ ਤਿਆਰ

ਰੋਜ਼ਾਨਾ 8 ਘੰਟਿਆਂ ਲਈ ਖੁੱਲ੍ਹੇਗਾ ਲਾਂਘਾ

ਚੰਡੀਗੜ੍ਹ, 24 ਦਸੰਬਰ- ਸ੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਲਾਂਘੇ ਲਈ ਦੋਵਾਂ ਦੇਸ਼ਾਂ ਵਾਲੇ ਪਾਸਿਉਂ ਨਿਰਮਾਣ ਦਾ ਕੰਮ ਸ਼ੁਰੂ ਹੋਣ ਬਾਅਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਖਾਕਾ ਉਲੀਕਿਆ ਜਾ ਰਿਹਾ ਹੈ। ਪਾਕਿ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫ਼.ਆਈ.ਏ.) ਨੇ ਪਾਕਿਸਤਾਨ ਸਰਕਾਰ ਨੂੰ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਕੁਝ ਸਿਫ਼ਾਰਸ਼ਾਂ ਭੇਜੀਆਂ ਹਨ। ਇਨ੍ਹਾਂ ਮੁਤਾਬਿਕ ਹਰ ਰੋਜ਼ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਲਾਂਘਾ ਖੋਲ੍ਹਿਆ ਜਾਵੇਗਾ। ਰੋਜ਼ਾਨਾ 500 ਦੇ ਕਰੀਬ ਸਿਖ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ। ਐਫ਼.ਆਈ.ਏ. ਕਰਤਾਰਪੁਰ ਲਾਂਘੇ ਅਤੇ ਸਿਖਾਂ ਦੇ ਪਾਕਿਸਤਾਨ ਆਉਣ ਸਬੰਧੀ ਖਾਕਾ ਤਿਆਰ ਕਰ ਰਿਹਾ ਹੈ। ਜਾਣਕਾਰੀ ਮਤਾਬਿਕ ਕਰਤਾਰਪੁਰ ਸਾਹਿਬ ਦੀ ਸਰਹਦ ’ਤੇ ਇਮੀਗ੍ਰੇਸ਼ਨ ਸੈਂਟਰ ਬਣਾਇਆ ਜਾਵੇਗਾ। ਪਾਕਿਸਤਾਨ ਦੀਆਂ ਬਸਾਂ ਸਿਖ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਤਕ ਲੈ ਕੇ ਜਾਣਗੀਆਂ।
ਸਰਹਦ ਹਰ ਰੋਜ਼ 8 ਘੰਟੇ ਲਈ ਖੋਲ੍ਹੀ ਜਾਏਗੀ। ਇਹ ਸਿਫਾਰਸ਼ਾਂ ਪਾਕਿਸਤਾਨ ਸਰਕਾਰ ਨੂੰ ਭੇਜ ਦਿਤੀਆਂ ਗਈਆਂ ਹਨ ਤੇ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਹੈ। ਕਨਵੈਨਸ਼ਨ ਮਗਰੋਂ ਇਨ੍ਹਾਂ ਸਿਫਾਰਸ਼ਾਂ ’ਤੇ ਚਰਚਾ ਕੀਤੀ ਜਾਵੇਗੀ ਤੇ ਇਸ ਸਬੰਧੀ ਭਾਰਤ ਨਾਲ ਰਾਬਤਾ ਕਾਇਮ ਕੀਤਾ ਜਾਏਗਾ। ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫ. ਆਈ. ਏ.) ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਕੁਝ ਸਿਫ਼ਾਰਸ਼ਾਂ ਭੇਜੀਆਂ ਹਨ। ਇਨ੍ਹਾਂ ‘ਚ ਲਾਂਘੇ ਦੀ ਰੂਪ-ਰੇਖਾ ਤੋਂ ਇਲਾਵਾ ਇਹ ਗਲ ਵੀ ਸ਼ਾਮਲ ਹੈ ਕਿ ਇਹ ਲਾਂਘਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀਂ 5 ਵਜੇ ਤਕ ਖੋਲ੍ਹਿਆ ਜਾਵੇਗਾ। ਇਸ ਦੇ ਨਾਲ ਹੀ ਇਸ ਲਾਂਘੇ ਰਾਹੀਂ ਰੋਜ਼ਾਨਾ 500 ਦੇ ਕਰੀਬ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।ਉਧਰ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਵਲੋਂ ਇਸ ਲਾਂਘੇ ਨੂੰ ਅਠ ਘੰਟਿਆਂ ਲਈ ਖੋਲ੍ਹਣ ਦੇ ਫ਼ੈਸਲੇ ਦਾ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿਧੂ ਨੇ ਸਵਾਗਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਵੀ ਡੇਰਾ ਬਾਬਾ ਦੇ ਗੁਰਦਾਸਪੁਰ ਜ਼ਿਲੇ ਵਿਚ ਅੰਤਰਰਾਸ਼ਟਰੀ ਸਰਹਦ ’ਤੇ ਕਰਤਾਰਪੁਰ ਕੋਰੀਡੋਰ ਲਈ 85-100 ਕਰੋੜ ਦੀ ਲਾਗਤ ਨਾਲ ਨਿਰਮਾਣ ਕਰਵਾਇਆ ਜਾਵੇਗਾ। ਪਾਕਿਸਤਾਨ ਦੇ ਇਸ ਕੋਰੀਡੋਰ ਤੋਂ ਸਿਖ ਤੀਰਥ ਯਾਤਰੀਆਂ ਕਰਤਾਰਪੁਰ ਵਿਚ ਇਤਿਹਾਸਕ ਗੁਰਦੁਆਰਾ ਦਰਬਾਰ ਸਾਹਿਬ ਦਾ ਦੌਰਾ ਕਰਨਾ ਆਸਾਨ ਹੋਵੇਗਾ। ਪਾਕਿਸਤਾਨ ’ਚ ਰਾਵੀ ਨਦੀ ਹੈ, ਜਿਥੇ ਗੁਰੂ ਨਾਨਕ ਦੇਵ ਜੀ ਦੇ ਬਾਨੀ ਆਪਣੀ ਜ਼ਿੰਦਗੀ ਦੇ 18 ਸਾਲ ਬਿਤਾਏ ਸਨ।

Comments are closed.

COMING SOON .....


Scroll To Top
11