Saturday , 22 September 2018
Breaking News
You are here: Home » INTERNATIONAL NEWS » ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਨਾਲ ਬਦਸਲੂਕੀ ਦੀ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਨਿਖੇਧੀ

ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਨਾਲ ਬਦਸਲੂਕੀ ਦੀ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਨਿਖੇਧੀ

ਇਸਲਾਮਾਬਾਦ, 12 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ’ਚ ਬੀਤੇ ਦਿਨੀਂ ਪਹਿਲੇ ਸਿਖ ਪੁਲਿਸ ਅਫਸਰ ਨਾਲ ਕੀਤੀ ਗਈ ਬਦਸਲੂਕੀ ਦੇ ਮਾਮਲੇ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰਾਲੇ ਨੇ ਸਖਤ ਨੋਟਿਸ ਲਿਆ ਹੈ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਪਾਕਿਸਤਾਨ ਈਮਾਨਦਾਰੀ ਨਾਲ ਜਾਂਚ ਕਰੇ ਅਤੇ ਸਿਖ ਅਫਸਰ ਨਾਲ ਅਜਿਹੀ ਬਦਸਲੂਕੀ ਹੋਣਾ ਗਲਤ ਹੈ, ਜਿਸ ਦੀ ਅਸੀਂ ਸਖਤ ਸ਼ਬਦਾਂ ‘ਚ ਨਿੰਦਾ ਕਰਦੇ ਹਾਂ। ਪਾਕਿਸਤਾਨ ਵਿਚ ਘਟ-ਗਿਣਤੀ ਨਾਲ ਧਕਾ ਹੁੰਦਾ ਰਿਹਾ ਹੈ।ਦਸਣਯੋਗ ਹੈ ਕਿ ਪਾਕਿਸਤਾਨ ਦੇ ਪਹਿਲੇ ਸਿਖ ਟ੍ਰੈਫਿਕ ਪੁਲਸ ਅਫਸਰ ਗੁਲਾਬ ਸਿੰਘ ਨੇ ਵੀਡੀਓ ਜ਼ਰੀਏ ਆਪਣੀ ਹਡ-ਬੀਤੀ ਬਿਆਨ ਕੀਤੀ ਸੀ। ਗੁਲਾਬ ਸਿੰਘ ਨੇ ਦਸਿਆ ਸੀ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਉਨ੍ਹਾਂ ਦੀ ਪਗ ਖੋਲ੍ਹ ਦਿਤੀ ਗਈ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ। ਆਪਣੇ ਨਾਲ ਹੋਈ ਬਦਸਲੂਕੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਪਰਿਵਾਰ ਸਣੇ ਉਨ੍ਹਾਂ ਨੂੰ ਘਰੋਂ ਕਢ ਦਿਤਾ ਗਿਆ। ਗੁਲਾਬ ਸਿੰਘ ਨੇ ਵੀਡੀਓ ਰਾਹੀਂ ਸਿਖ ਸੰਗਤ ਤੋਂ ਮਦਦ ਦੀ ਅਪੀਲ ਕੀਤੀ ਸੀ। ਗੁਲਾਬ ਸਿੰਘ ਦੀ ਇਹ ਵੀਡੀਓ ਕਾਫੀ ਵਾਇਰਲ ਹੋਈ, ਜਿਸ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕਤਰ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਸੀ। ਗੁਲਾਬ ਸਿੰਘ ਨਾਲ ਹੋਈ ਇਸ ਬਦਸਲੂਕੀ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਸਖਤ ਨੋਟਿਸ ਲਿਆ ਹੈ।

Comments are closed.

COMING SOON .....
Scroll To Top
11