Thursday , 23 May 2019
Breaking News
You are here: Home » INTERNATIONAL NEWS » ਪਾਕਿਸਤਾਨ ਦੀ ਕੈਦ ’ਚੋਂ ਅੱਜ ਰਿਹਾਅ ਹੋਵੇਗਾ ਭਾਰਤੀ ਪਾਇਲਟ

ਪਾਕਿਸਤਾਨ ਦੀ ਕੈਦ ’ਚੋਂ ਅੱਜ ਰਿਹਾਅ ਹੋਵੇਗਾ ਭਾਰਤੀ ਪਾਇਲਟ

ਇਮਰਾਨ ਖ਼ਾਨ ਵੱਲੋਂ ਮੋਦੀ ਨੂੰ ਸ਼ਾਂਤੀ ਦਾ ਪੈਗਾਮ

ਇਸਲਾਮਾਬਾਦ, 28 ਫ਼ਰਵਰੀ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਜ ਸੰਸਦ ਵਿਚ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਨ ਨੂੰ ਭਲਕੇ ਰਿਹਾਅ ਕਰ ਦੇਵੇਗੀ। ਇਸ ਪਾਇਲਟ ਨੂੰ ਬੀਤੇ ਕਲ੍ਹ ਪਾਕਿਸਤਾਨੀ ਸੁਰਖਿਆ ਬਲਾਂ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਅਭਿਨੰਦਨ ਦਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਕੇ ਪਾਕਿਸਤਾਨੀ ਖੇਤਰ ਵਿਚ ਡਿਗ ਪਿਆ ਸੀ। ਅਭਿਨੰਦਨ ਨੇ ਭਾਰਤੀ ਹਦ ‘ਤੇ ਬੰਬ ਸੁਟਣ ਆਏ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਖਦੇੜਣ ਲਈ ਆਪਣੇ ਮਿਗ-21 ਜਹਾਜ਼ ਵਿਚ ਉਡਾਣ ਭਰੀ ਸੀ। ਪਾਇਲਟ ਦੇ ਗ੍ਰਿਫ਼ਤਾਰ ਹੋਣ ਮਗਰੋਂ ਭਾਰਤ ‘ਤੇ ਵੀ ਦਬਾਅ ਵਧਿਆ ਤੇ ਵਿਦੇਸ਼ ਮੰਤਰਾਲੇ ਨੇ ਵੀ ਇਸ ਗਲ ਦੀ ਪੁਸ਼ਟੀ ਕੀਤੀ ਸੀ। ਇਮਰਾਨ ਖ਼ਾਨ ਨੇ ਕਿਹਾ ਕਿ ਉਹ ਸ਼ਾਂਤੀ ਦਾ ਸੁਨੇਹਾ ਦੇਣ ਲਈ ਭਲਕੇ ਪਾਇਲਟ ਨੂੰ ਰਿਹਾਅ ਕਰ ਦੇਣਗੇ। ਪਾਕਿਸਤਾਨ ਦੇ ਇਸ ਐਲਾਨ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਘਟਾਉਣ ਵਿਚ ਮਦਦ ਮਿਲੇਗੀ। ਇਹ ਐਲਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮੀ ਅਸੈਂਬਲੀ ਵਿਚ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਵਲੋਂ ਪਾਕਿਸਤਾਨ ਸਥਿਤ ਦਹਿਸ਼ਤੀ ਟਿਕਾਣਿਆਂ ‘ਤੇ ਕੀਤੀ ਹਵਾਈ ਕਾਰਵਾਈ ਮਗਰੋਂ ਸ਼ੁਕਰਵਾਰ ਨੂੰ ਸੰਸਦ ਦਾ ਵਿਸ਼ੇਸ਼ ਇਜਲਾਸ ਸਦਿਆ ਸੀ। ਇਸ ਵਿਸ਼ੇਸ਼ ਸੈਸ਼ਨ ਦੌਰਾਨ ਪਾਕਿ ਪ੍ਰਧਾਨ ਮੰਤਰੀ ਨੇ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਦਾ ਐਲਾਨ ਕਰਨ ਦੇ ਨਾਲ-ਨਾਲ ਭਾਰਤ ਖ਼ਿਲਾਫ਼ ਕਈ ਸ਼ਬਦੀ ਹਮਲੇ ਕੀਤੇ। ਉਨ੍ਹਾਂ ਇਹ ਵੀ ਪ੍ਰਗਟਾਵਾ ਕੀਤਾ ਕਿ ਬੁਧਵਾਰ ਰਾਤ ਨੂੰ ਉਨ੍ਹਾਂ ਨੂੰ ਭਾਰਤ ਵਲੋਂ ਮਿਜ਼ਾਈਲ ਹਮਲੇ ਦਾ ਡਰ ਸੀ। ਇਮਰਾਨ ਨੇ ਆਪਣੇ ਸੰਸਦ ਮੈਂਬਰਾਂ ਨੂੰ ਦਸਿਆ ਕਿ ਜੇ ਭਾਰਤ ਨੇ ਹੁਣ ਵੀ ਹਮਲਾ ਕੀਤਾ ਤਾਂ ਅਸੀਂ ਜਵਾਬ ਦਿਆਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਮਾਣੂ ਹਥਿਆਰਾਂ ਦੇ ਸਿਰ ‘ਤੇ ਬਲੈਕਮੇਲ ਨਹੀਂ ਕਰਦੇ ਤੇ ਜੰਗ ਬਾਰੇ ਕੋਈ ਵੀ ਨਾ ਸੋਚੇ, ਜੰਗ ਸਭ ਨੂੰ ਬਰਬਾਦ ਕਰੇਗੀ। ਉਨ੍ਹਾਂ ਕਿਹਾ ਕਿ ਮੈਂ ਬੁਧਵਾਰ ਸ਼ਾਮ ਨੂੰ ਮੋਦੀ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਗਲਬਾਤ ਨਾ ਹੋਈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਹੋਰ ਜ਼ਿਆਦਾ ਸਥਿਤੀ ਨਾ ਖ਼ਰਾਬ ਕਰੇ, ਮੈਂ ਮੋਦੀ ਨੂੰ ਪੈਗ਼ਾਮ ਦਿੰਦਾ ਹਾਂ, ਆਓ ਗਲਬਾਤ ਕਰੀਏ।ਪਾਕਿ ਪੀ.ਐਮ. ਨੇ ਕਿਹਾ ਕਿ ਪੁਲਵਾਮਾ ਹਮਲੇ ‘ਤੇ ਸਾਨੂੰ ਭਾਰਤੀ ਡੋਜ਼ੀਅਰ ਮਿਲਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕਸ਼ਮੀਰ ਮਸਲੇ ‘ਤੇ ਗਲਬਾਤ ਬਹੁਤ ਜ਼ਰੂਰੀ ਹੈ, ਕਿਉਂਕਿ ਕਸ਼ਮੀਰ ਮਸਲੇ ਦੇ ਹਲ ਬਿਨਾਂ ਸਾਡੇ ‘ਤੇ ਇਲਜ਼ਾਮ ਲਗਦੇ ਹੀ ਰਹਿਣਗੇ। ਇਮਰਾਨ ਨੇ ਕਿਹਾ ਕਿ ਅਸੀਂ ਸਿਰਫ਼ ਸ਼ਾਂਤੀ ਚਾਹੁੰਦੇ ਹਾਂ ਤੇ ਭਾਰਤ ਵੀ ਇਸ ਲਈ ਅਗੇ ਵਧੇ।

Comments are closed.

COMING SOON .....


Scroll To Top
11