Thursday , 20 September 2018
Breaking News
You are here: Home » INTERNATIONAL NEWS » ਪਾਕਿਸਤਾਨ ’ਚ 2 ਬੰਬ ਧਮਾਕਿਆਂ ’ਚ 39 ਲੋਕਾਂ ਦੀ ਮੌਤ, 65 ਜ਼ਖਮੀ

ਪਾਕਿਸਤਾਨ ’ਚ 2 ਬੰਬ ਧਮਾਕਿਆਂ ’ਚ 39 ਲੋਕਾਂ ਦੀ ਮੌਤ, 65 ਜ਼ਖਮੀ

ਬਲੋਚਿਸਤਾਨ ਆਵਾਮੀ ਪਾਰਟੀ ਦੇ ਕੁਏਟਾ ਤੋਂ ਉਮੀਦਵਾਰ ਦੀ ਧਮਾਕੇ ’ਚ ਮੌਤ

ਇਸਲਾਮਾਬਾਦ, 13 ਜੁਲਾਈ- ਪਾਕਿਸਤਾਨ ਦੇ ਮਸਤੁੰਗ ਸੂਬੇ ’ਚ ਬੋਲਚਿਸਤਾਨ ਆਵਾਮੀ ਪਾਰਟੀ (ਬੀ. ਏ. ਪੀ.) ਦੇ ਕੁਏਟਾ ਤੋਂ ਉਮੀਦਵਾਰ ਸਿਰਾਜ ਰਾਏਸਾਨੀ ਦੀ ਚੋਣ ਰੈਲੀ ’ਚ ਹੋਏ ਧਮਾਕੇ ’ਚ ਮੌਤ ਹੋ ਗਈ ਹੈ। ਇਸ ਧਮਾਕੇ ਵਿੱਚ 34 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਜਦ ਕਿ 50 ਤੋਂ ਵਧ ਲੋਕ ਜ਼ਖਮੀ ਹੋਏ ਹਨ। ਚੋਣ ਰੈਲੀ ’ਤੇ ਕੀਤਾ ਗਿਆ ਇਹ ਦੂਜਾ ਹਮਲਾ ਸੀ।
ਹਮਲੇ ’ਚ ਮਾਰਿਆ ਗਿਆ ਮੀਰ ਸਿਰਾਜ ਰਾਏਸਾਨੀ ਸਾਬਕਾ ਮੁੱਖ ਮੰਤਰੀ ਮੀਰ ਅਸਲਮ ਰਾਏਸਾਨੀ ਦਾ ਭਰਾ ਸੀ। ਅੱਤਵਾਦੀਆਂ ਵੱਲੋਂ ਬਲੋਚਿਸਤਾਨ ਅਵਾਮੀ ਪਾਰਟੀ ਨੂੰ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। ਜ਼ਖਮੀ ਹਾਲਤ ਵਿੱਚ ਰਾਏਸਾਨੀ ਨੂੰ ਕਵੇਟਾ ਇਲਾਜ ਲਈ ਲਿਜਾਇਆ ਜਾ ਰਿਹਾ ਸੀ, ਪਰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਹ ਰਾਹ ਵਿੱ ਦਮ ਤੋੜ ਗਿਆ। ਗੌਰਤਲਬ ਹੈ ਕਿ ਪਾਕਿਸਤਾਨ ਵਿੱਚ ਆਮ ਚੋਣਾਂ 25 ਜੁਲਾਈ ਨੂੰ ਹੋਣ ਜਾ ਰਹੀਆਂ ਹਨ। ਪਾਕਿਸਤਾਨ ਪੁਲਿਸ ਅਤੇ ਖੂਫੀਆ ਏਜੰਸੀਆਂ ਵੱਲੋਂ ਇਸ ਹਮਲੇ ਨੂੰ ਆਤਮਘਾਤੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ, ਪਰ ਹਮਲੇ ਦੇ ਅਸਲੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ। ਉਤਰੀ-ਪਛਮੀ ਪਾਕਿਸਤਾਨ ਵਿਚ ਹੋ ਰਹੀ ਇਕ ਹੋਰ ਚੋਣ ਰੈਲੀ ’ਚ ਹੋਏ ਧਮਾਕੇ ਵਿਚ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦਰਜਨਾਂ ਹੋਰ ਜ਼ਖਮੀ ਹਨ। ਪਾਕਿਸਤਾਨ ’ਚ ਚੋਣਾਂ ਤੋਂ ਪਹਿਲਾਂ ਕਿਸੇ ਸਿਆਸੀ ਰੈਲੀ ‘ਤੇ ਹੋਣ ਵਾਲਾ ਇਹ ਤੀਜਾ ਅਤਵਾਦੀ ਹਮਲਾ ਹੈ। ਉਤਰੀ ਵਜ਼ੀਰਿਸਤਾਨ ਕਬਾਇਲੀ ਜ਼ਿਲੇ ਨਾਲ ਲਗਦੇ ਬੰਨੂ ਜ਼ਿਲੇ ਵਿਚ ਹੋਏ ਧਮਾਕੇ ਵਿਚ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ ਦੇ ਨੇਤਾ ਅਤੇ ਸਾਬਕਾ ਫੈਡਰਲ ਮੰਤਰੀ ਅਕਰਮ ਦੁਰਾਨੀ ਮਾਮੂਲੀ ਰੂਪ ਵਿਚ ਜ਼ਖਮੀ ਹੋਏ ਹਨ।ਬੰਬ ਇਕ ਮੋਟਰਸਾਇਕਲ ’ਤੇ ਲਗਾਇਆ ਗਿਆ ਸੀ। ਜਦੋਂ ਇਹ ਮੋਟਰਸਾਇਕਲ ਦੁਰਾਨੀ ਦੀ ਗਡੀ ਨੇੜੇ ਪਹੁੰਚੀ, ਇਸ ਵਿਚ ਧਮਾਕਾ ਹੋ ਗਿਆ।ਦੁਰਾਨੀ ਸਿਆਸੀ ਗਠਜੋੜ ਮੁਤਾਹਿਦਾ ਮਜਲਿਸ-ਏ-ਅਮਾਲ ਦੇ ਉਮੀਦਵਾਰ ਹਨ।ਇਹ ਪਾਰਟੀ ਰੂੜ੍ਹੀਵਾਦੀ, ਇਸਲਾਮਿਕ, ਧਾਰਮਿਕ ਅਤੇ ਪਾਕਿਸਤਾਨ ਦੇ ਖਬੇ-ਪਖੀ ਦਲਾਂ ਦਾ ਗਠਜੋੜ ਹੈ। ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਦੁਰਾਨੀ ਰੈਲੀ ਤੋਂ ਪਰਤ ਰਹੇ ਸਨ। ਬੰਨੂ ਖੇਤਰੀ ਪੁਲਿਸ ਅਧਿਕਾਰੀ ਕਰੀਮ ਖਾਨ ਨੇ ਦਸਿਆ ਕਿ ਧਮਾਕਾ ਜਨਤਕ ਸਥਾਨ ਤੋਂ ਕਰੀਬ 40 ਮੀਟਰ ਦੀ ਦੂਰੀ ‘ਤੇ ਹੋਇਆ। ਇਸ ਚੋਣ ਵਿਚ ਦੁਰਾਨੀ ਦਾ ਮੁਕਾਬਲਾ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਨਾਲ ਹੈ।ਹਮਲੇ ਦੇ ਬਾਅਦ ਇਮਰਾਨ ਖਾਨ ਨੇ ਕਿਹਾ,‘‘ਮੈਂ ਅਕਰਮ ਦੁਰਾਨੀ ਅਤੇ ਉਨ੍ਹਾਂ ਦੇ ਕਾਫਲੇ ‘ਤੇ ਹੋਏ ਅਤਵਾਹੀ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ।’’ ਇਸ ਧਮਾਕੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ, ਜਿਥੇ 5 ਲੋਕਾਂ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ।ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਅਤੇ ਪ੍ਰਧਾਨ ਮੰਤਰੀ ਨਸੀਰਉਲ ਮੁਲਕ ਵੱਲੋਂ ਹਮਲਿਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।

Comments are closed.

COMING SOON .....
Scroll To Top
11