Wednesday , 19 December 2018
Breaking News
You are here: Home » INTERNATIONAL NEWS » ਪਾਕਿਸਤਾਨ ’ਚ ਸਿੱਖਾਂ ਵੱਲੋਂ ਮੁਫਤ ਹਸਪਤਾਲ ਬਣਾਉਣ ਦੀ ਤਿਆਰੀ

ਪਾਕਿਸਤਾਨ ’ਚ ਸਿੱਖਾਂ ਵੱਲੋਂ ਮੁਫਤ ਹਸਪਤਾਲ ਬਣਾਉਣ ਦੀ ਤਿਆਰੀ

ਸਿੰਧ (ਪਾਕਿਸਤਾਨ), 5 ਮਾਰਚ- ਪਾਕਿਸਤਾਨ ਦੇ ਸਿਖਾਂ ਵਲੋਂ ਲੋੜਵੰਦਾਂ ਅਤੇ ਗਰੀਬਾਂ ਨੂੰ ਮੁਫਤ ਇਲਾਜ ਲਈ ਸਰਬਤ ਦੇ ਭਲੇ ਦੇ ਨਾਮ ਤੇ ਹਸਪਤਾਲ ਦਾ ਨੀਂਹ ਪਥਰ ਜਿਲਾ ਖੈਰ, ਸਿੰਧ ਪਾਕਿਸਤਾਨ ਵਿਖੇ ਰਖਿਆ ਗਿਆ ਹੈ। ਪਾਕਿਸਤਾਨ ਦੇ ਗੁਰਸਿਖ ਭਈਆ ਨਾਨਕ ਸਿੰਘ ਇਸ ਹਸਪਤਾਲ ਦੀ ਸੇਵਾ ਕਰਵਾ ਰਹੇ ਹਨ।ਜੋ ਆਪਣੇ ਪਿਤਾ ਜੀ ਦੇ ਆਸ਼ੇ ਨੂੰ ਪੂਰਨ ਕਰਨ ਸਬੰਧੀ ਇਸ ਕਾਰਜ ਨੂੰ ਅਰੰਭਿਆ ਹੈ। ਇਸ ਹਸਪਤਾਲ ਦਾ ਨੀਂਹ ਪਥਰ ਸਯਦ ਵਕਾਰ ਹੁਸੈਨ ਸ਼ਾਹ ਗਦੀ ਨਸ਼ੀਨ ਬ੍ਰਸ਼ਿਟ ਸ਼ਾਹ ਨੇ ਰਖਿਆ। ਉਨ੍ਹਾਂ ਦੇ ਨਾਲ ਪਾਕਿਸਤਾਨ ਸਿਖ ਕੌਂਸਲ ਦੇ ਚੀਫ ਪੈਟਰਨ ਰਮੇਸ਼ ਸਿੰਘ ਖਾਲਸਾ ਵੀ ਸਨ।ਜ਼ਿਕਰਯੋਗ ਹੈ ਕਿ ਸਯਦ ਵਕਾਰ ਹੁਸੈਨ ਨੇ ਕਿਹਾ ਕਿ ਇਹ ਉਪਰਾਲਾ ਸਭੈ ਸਾਂਝੀਵਾਲਤਾ ਦਾ ਪ੍ਰਤੀਕ ਹੈ ਜਿਸ ਵਿਚ ਹਿੰਦੂਆਂ, ਸਿਖਾਂ, ਮੁਸਲਮਾਨਾਂ ਅਤੇ ਈਸਾਈਆ ਨੇ ਹਿਸਾ ਲਿਆ ਹੈ।ਇਹ ਹਸਪਤਾਲ ਆਪਸੀ ਭਾਈਚਾਰੇ ਅਤੇ ਇੰਟਰਫੇਥ ਦੀ ਗਲ ਨੂੰ ਮਜ਼ਬੂਤ ਕਰੇਗਾ। ਰਮੇਸ਼ ਸਿੰਘ ਖਾਲਸਾ ਚੀਫ ਪੈਟਰਨ ਪਾਕਿਸਤਾਨ ਸਿਖ ਕੌਂਸਲ ਨੇ ਆਈਆਂ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਜਿਵੇਂ ਸਾਈਂ ਮੀਆਂ ਮੀਰ ਜੀ ਵਲੋਂ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪਥਰ ਰਖਿਆ ਸੀ, ਉਸੇ ਤਰ੍ਹਾਂ ਸਿਖਾਂ ਵਲੋਂ ਬਿਟ ਸ਼ਾਹ ਦੇ ਗਦੀ ਨਸ਼ੀਨ ਸਯਦ ਵਕਾਰ ਸ਼ਾਹ ਤੋਂ ਨੀਂਹ ਪਥਰ ਰਖਵਾ ਕੇ ਸਾਂਝੀਵਾਲਤਾ ਦਾ ਸੰਦੇਸ਼ ਉਜਾਗਰ ਕੀਤਾ ਹੈ।ਉਨ੍ਹਾਂ ਕਿਹਾ ਜਿਥੇ ਸਭ ਧਰਮਾਂ ਦੇ ਲੋਕ ਇਸ ਹਸਪਤਾਲ ਦਾ ਲਾਹਾ ਲੈਣਗੇ, ਉਥੇ ਆਪਸੀ ਭਾਈਚਾਰਕ ਦੀ ਮਜ਼ਬੂਤੀ ਦਾ ਪੈਗਾਮ ਵੀ ਘਰ-ਘਰ ਜਾਵੇਗਾ। ਉਨ੍ਹਾਂ ਕਿਹਾ ਕਿ ਭਈਆ ਨਾਨਕ ਬਹੁਤ ਹੀ ਸੇਵਾਦਾਰ ਹਨ, ਜੋ ਵਿਸਾਖੀ ਸਮੇਂ ਸਚਾ ਸੌਦਾ ਗੁਰੂਘਰ ਹਜ਼ਾਰਾਂ ਸੰਗਤਾਂ ਨੂੰ ਲੰਗਰਾਂ ਦੀ ਸੇਵਾ ਨਾਲ ਨਿਹਾਲ ਕਰਦੇ ਹਨ।
ਉਨ੍ਹਾਂ ਵਲੋਂ ਕਰਵਾਈ ਜਾ ਰਹੀ ਇਸ ਸਰਬਤ ਦੇ ਭਲੇ ਹਸਪਤਾਲ ਦੀ ਸੇਵਾ ਜਿਥੇ ਮੀਲ ਪਥਰ ਸਾਬਤ ਹੋਵੇਗੀ, ਉਥੇ ਗਰੀਬਾਂ ਅਤੇ ਲੋੜਵੰਦਾਂ ਲਈ ਸਿਹਤ ਸੇਵਾਵਾਂ ਦਾ ਕੇਂਦਰ ਸਾਬਤ ਹੋਵੇਗਾ।ਇਸ ਮੌਕੇ ਪਾਕਿਸਤਾਨ ਦੇ ਨਾਮਵਰ ਸਿਖ ਜਿਨ੍ਹਾਂ ਵਿਚ ਗਿਆਨ ਸਿੰਘ, ਰਾਮ ਸਿੰਘ ਮੈਂਬਰ ਪਾਕਿਸਤਾਨ ਸਿਖ ਕੌਂਸਲ, ਭਾਈ ਨਾਨਕ ਕੀਰਤਨੀਆ ਅਤੇ ਇੰਟਰਫੇਥ ਜਥੇਬੰਦੀਆਂ ਤੋਂ ਇਲਾਵਾ ਉਘੀਆਂ ਸਖਸ਼ੀਅਤਾਂ ਨੇ ਹਿਸਾ ਲਿਆ ਅਤੇ ਸਰਬਤ ਦਾ ਭਲਾ ਹਸਪਤਾਲ ਨੂੰ ਜਲਦੀ ਨੇਪਰੇ ਚਾੜ੍ਹ ਕੇ ਸੰਗਤਾਂ ਦੇ ਸਪੁਰਦ ਕਰਨ ਦਾ ਵਚਨ ਦੁਹਰਾਇਆ। ਇਹ ਹਸਪਤਾਲ ਸਭ ਧਰਮਾਂ ਲਈ ਸਿਹਤ ਸੇਵਾਵਾਂ ਮੁਹਈਆ ਕਰੇਗਾ ਅਤੇ ਇਕਜੁਟ ਹੋ ਕੇ ਵਿਚਰਨ ਨੂੰ ਤਰਜੀਹ ਦੇਵੇਗਾ।

Comments are closed.

COMING SOON .....


Scroll To Top
11