Thursday , 27 June 2019
Breaking News
You are here: Home » INTERNATIONAL NEWS » ਪਾਕਿਸਤਾਨ ’ਚ ਵੋਟਿੰਗ ਸੰਪੰਨ, ਚੋਣ ਸਬੰਧਿਤ ਹਿੰਸਾ ’ਚ 35 ਦੀ ਮੌਤ

ਪਾਕਿਸਤਾਨ ’ਚ ਵੋਟਿੰਗ ਸੰਪੰਨ, ਚੋਣ ਸਬੰਧਿਤ ਹਿੰਸਾ ’ਚ 35 ਦੀ ਮੌਤ

ਕਵੇਟਾ ’ਚ ਆਤਮਘਾਤੀ ਬੰਬ ਧਮਾਕਾ, ਨਤੀਜਾ ਅਗਲੇ 24 ਘੰਟਿਆਂ ’ਚ
ਇਸਲਾਮਾਬਾਦ, 25 ਜੁਲਾਈ- ਪਾਕਿਸਤਾਨ ਦੀ ਰਾਜਨੀਤੀ ’ਚ ਅੱਜ ਦਾ ਦਿਨ ਬਹੁਤ ਖਾਸ ਸੀ। ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਪਈਆਂ ਵੋਟਾਂ ’ਚ ਲਗਭਗ 10 ਕਰੋੜ 60 ਲ¤ਖ ਵੋਟਰਾਂ ਨੇ ਪਾਕਿਸਤਾਨ ਦਾ ਭਵਿੱਖ ਤੈਅ ਕਰਨਾ ਸੀ।ਪਾਕਿਸਤਾਨੀ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖਾਨ ਦੀ ਤਹਿਰੀਕ ਏ ਇਨਸਾਫ਼ ਤੇ ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਵਿਚਕਾਰ ਜ਼ੋਰਦਾਰ ਮੁਕਾਬਲਾ ਹੈ। ਬੈਲਟ ਪੇਪਰਾਂ ਤੇ ਵੋਟਰਾਂ ਦੀ ਸੁਰ¤ਖਿਆ ਲਈ ਲ¤ਖਾਂ ਦੀ ਗਿਣਤੀ ਵਿਚ ਫ਼ੌਜੀ ਤਾਇਨਾਤ ਕੀਤੇ ਗਏ। ਪਾਕਿਸਤਾਨ ਦੀਆਂ 272 ਸੰਸਦੀ ਸੀਟਾਂ ਲਈ ਸਿ¤ਧੀ ਚੋਣ ਹੋਈ।ਚੋਣਾਂ ਦਾ ਨਤੀਜਾ ਲ¤ਗਭਗ 24 ਘੰਟਿਆਂ ਮਗਰੋਂ ਆ ਜਾਵੇਗਾ। ਇਸ ਚੋਣ ਵਿੱਚ 30 ਤੋਂ ਜ਼ਿਆਦਾ ਰਾਜਨੀਤਕ ਪਾਰਟੀਆਂ ਅਤੇ ਕ¤ਟੜ ਮੌਲਵੀਆਂ ਸਮੇਤ 12570 ਤੋਂ ਵ¤ਧ ਉਮੀਦਵਾਰ ਸੰਸਦ ਅਤੇ 4 ਸੂਬਾਈ ਵਿਧਾਨ ਸਭਾਵਾਂ ਲਈ ਚੋਣ ਮੈਦਾਨ ‘ਚ ਹਨ।ਚੋਣ ਪ੍ਰਚਾਰ ਸੋਮਵਾਰ ਰਾਤ ਖਤਮ ਹੋ ਗਿਆ ਸੀ।ਚੋਣਾਂ ਨੂੰ ਮੁ¤ਖ ਰ¤ਖਦਿਆਂ ਪੂਰੇ ਪਾਕਿਸਤਾਨ ਵਿਚ 800,000 ਤੋਂ ਵ¤ਧ ਫੌਜ ਅਤੇ ਪੁਲਿਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ। ਸਾਲ 2013 ਵਾਂਗ ਕਰੀਬ 55 ਪ੍ਰਤੀਸ਼ਤ ਵੋਟਾਂ ਲਈ ਭੁਗਤਾਨ ਹੋਇਆ। ਵੋਟਾਂ ਪਵਾਉਣ ਦੀ ਰਫਤਾਰ ਬੇਹੱਦ ਹੌਲੀ ਰਹੀ। ਅੱਜ ਹੋਏ ਕਵੇਟਾ ਹਮਲੇ ਤੋਂ ਇਲਾਵਾ ਬਲੋਚਿਸਤਾਨ ਵਿੱਚ ਚੋਣ ਰੈਲੀ ’ਤੇ ਹੋਇਆ ਹਮਲਾ ਇਨ੍ਹਾਂ ਚੋਣਾਂ ਦਾ ਸਭ ਤੋਂ ਵੱਡਾ ਹਮਲਾ ਸੀ ਜਿਸ ਵਿੱਚ 151 ਲੋਕ ਮਰੇ ਗਏ ਸਨ।

Comments are closed.

COMING SOON .....


Scroll To Top
11