Tuesday , 18 June 2019
Breaking News
You are here: Home » NATIONAL NEWS » ਪਹਿਲੇ ਗੇੜ ’ਚ 1279 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ਚ ਬੰਦ

ਪਹਿਲੇ ਗੇੜ ’ਚ 1279 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ਚ ਬੰਦ

20 ਸੂਬਿਆਂ ਦੀਆਂ 91 ਸੀਟਾਂ ’ਤੇ ਹੋਈ ਪੋਲਿੰਗ

ਨਵੀਂ ਦਿਲੀ, 11 ਅਪ੍ਰੈਲ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ 20 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 91 ਸੀਟਾਂ ’ਤੇ ਵੋਟਿੰਗ ਅਜ ਸਵੇਰ 7 ਵਜੇ ਤੋਂ ਹੀ ਸ਼ੁਰੂ ਹੋ ਗਈ। ਇਨ੍ਹਾਂ ਸੂਬਿਆਂ ’ਚ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਉਤਰਾਖੰਡ, ਮਿਜ਼ੋਰਮ, ਨਗਾਲੈਂਡ,ਸਿਕਮ, ਲਕਸ਼ਦੀਪ, ਅੰਡੇਮਾਨ, ਬਿਹਾਰ, ਛਤੀਸਗੜ੍ਹ, ਜੰਮੂ-ਕਸ਼ਮੀਰ, ਮਹਾਰਾਸ਼ਟਰ, ਮਣੀਪੁਰ, ਓਡੀਸ਼ਾ, ਤ੍ਰਿਪੁਰਾ, ਉਤਰ ਪ੍ਰਦੇਸ਼ ਤੇ ਪਛਮੀ ਬੰਗਾਲ ਦੀਆਂ ਕੁਝ ਸੀਟਾਂ ’ਤੇ ਸ਼ਾਮਿਲ ਹਨ। ਅੰਕੜਿਆਂ ਅਨੁਸਾਰ ਬਿਹਾਰ ’ਚ ਕਰੀਬ 50.26 ਫ਼ੀਸਦੀ ਪੋਲਿੰਗ ਹੋਈ, ਜਦੋਂਕਿ ਜਨਸੰਖਿਆ ਪਖੋਂ ਸਭ ਤੋਂ ਵਡੇ ਸੂਬੇ ਉਤਰ ਪ੍ਰਦੇਸ਼ ਵਿਚ 60 ਫ਼ੀਸਦੀ ਦੇ ਕਰੀਬ ਪੋਲਿੰਗ ਹੋਈ। ਪਛਮੀ ਬੰਗਾਲ ਵਿਚ ਸਭ ਤੋਂ ਵਧੇਰੇ ਪੋਲਿੰਗ ਹੋਈ ਹੈ, ਇਥੇ ਦੀਆਂ 2 ਸੀਟਾਂ ’ਤੇ 69.94 ਫ਼ੀਸਦੀ ਪੋਲਿੰਗ ਹੋਈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੀਆਂ 2 ਸੀਟਾਂ ਬਾਰਾਮੂਲਾ ਅਤੇ ਜੰਮੂ ’ਚ 35 ਫ਼ੀਸਦੀ ਦੇ ਕਰੀਬ ਪੋਲਿੰਗ ਹੋਈ ਹੈ। 91 ਸੀਟਾਂ ’ਤੇ ਸ਼ੁਰੂ ਹੋਈ ਵੋਟਿੰਗ ਦੌਰਾਨ ਲੋਕਤੰਤਰ ਦੇ ਇਸ ਕਾਰਜ ’ਚ ਹਿਸਾ ਲੈਣ ਲਈ ਵਖ-ਵਖ ਹਿਸਿਆਂ ਦੇ ਲੋਕ ਸਵੇਰ ਤੋਂ ਹੀ ਕਤਾਰਾਂ ’ਚ ਲਗ ਗਏ ਸਨ। ਲੋਕਾਂ ’ਚ ਵੋਟ ਕਰਨ ਅਤੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਜਿਤਾਉਣ ਦਾ ਉਤਸ਼ਾਹ ਦੇਖਣ ਨੂੰ ਮਿਲਿਆ। ਜਿਨ੍ਹਾਂ 91 ਸੀਟਾਂ ’ਤੇ ਅਜ ਵੋਟਿੰਗ ਹੋਈ, ਉਨ੍ਹਾਂ ’ਤੇ 1,279 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਚੋਣਾਂ 7 ਪੜਾਵਾਂ ’ਚ ਹੋ ਰਹੀਆਂ ਹਨ। ਆਖਰੀ ਗੇੜ ਤਹਿਤ ਵੋਟਿੰਗ 19 ਮਈ ਨੂੰ ਹੋਣੀ ਹੈ। ਜਦੋਂ ਕਿ ਨਤੀਜੇ 23 ਮਈ ਨੂੰ ਐਲਾਨ ਦਿਤੇ ਜਾਣਗੇ। ਪਹਿਲੇ ਗੇੜ ਵਿਚ ਜਿਨ੍ਹਾਂ 20 ਸੂਬਿਆਂ ਵਿਚ ਵੋਟਿੰਗ ਹੋ ਰਹੀ ਹੈ ਉਨ੍ਹਾਂ ’ਚ 2 ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਿਲ ਹਨ। ਪਹਿਲੇ ਪੜਾਅ ’ਚ 91 ਸੀਟਾਂ ’ਤੇ ਕੁਲ 1,279 ਉਮੀਦਵਾਰ ਚੋਣ ਮੈਦਾਨ ’ਚ ਹਨ, ਜਿਨ੍ਹਾਂ ’ਚ ਸਿਰਫ਼ 89 ਔਰਤਾਂ ਹਨ। ਇਸ ਤੋਂ ਇਲਾਵਾ ਅਠ ਕੇਂਦਰੀ ਮੰਤਰੀਆਂ ਦੀ ਕਿਸਮਤ ਦਾ ਫ਼ੈਸਲਾ ਵੀ ਹੋਵੇਗਾ। ਪਿਛਲੀ ਲੋਕ ਸਭਾ ਚੋਣਾਂ ’ਚ 72.12 ਫ਼ੀਸਦੀ ਵੋਟਿੰਗ ਹੋਈ ਸੀ। 8 ਅਪਰੈਲ 2019 ਤਕ ਇਨ੍ਹਾਂ 91 ਸੀਟਾਂ ’ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 21 ਰੈਲੀਆਂ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 20 ਰੈਲੀਆਂ ਕੀਤੀਆਂ ਹਨ।। ਪਹਿਲੇ ਪੜਾਅ ਦੀਆਂ ਚੋਣਾਂ ਵਿਚ ਜਿਨ੍ਹਾਂ ਪ੍ਰਮੁਖ ਆਗੂਆਂ ਦੀ ਕਿਸਮਤ ਈ.ਵੀ.ਐਮ. ਵਿਚ ਕੈਦ ਹੋ ਚੁਕੀ ਹੈ, ਉਨ੍ਹਾਂ ਵਿਚ ਕੇਂਦਰੀ ਮੰਤਰੀ ਜਨਰਲ (ਸੇਵਾ ਮੁਕਤ) ਵੀ ਕੇ ਸਿੰਘ, ਨਿਤਿਨ ਗਡਕਰੀ, ਹੰਸਰਾਜ ਅਹੀਰ, ਕਿਰਨ ਰਿਜਿਜੂ, ਕਾਂਗਰਸ ਦੀ ਰੇਣੂਕਾ ਚੌਧਰੀ, ਏ.ਆਈ.ਐਮ.ਆਈ.ਐਮ. ਦੇ ਓਵੈਸੀ ਸ਼ਾਮਿਲ ਹਨ।

Comments are closed.

COMING SOON .....


Scroll To Top
11