Monday , 9 December 2019
Breaking News
You are here: Home » Editororial Page » ਪਹਿਰਾਵਾ ਕਿੰਨਾ ਕੁ ਜ਼ਿੰਮੇਵਾਰ ?

ਪਹਿਰਾਵਾ ਕਿੰਨਾ ਕੁ ਜ਼ਿੰਮੇਵਾਰ ?

ਕਈ ਵਾਰ ਹੋ ਰਹੇ ਬਲਾਤਕਾਰਾਂ ਦਾ ਮੁੱਦਾ ਗਰਮਾਉਂਦਾ ਹੈ ਜਿਸ ਵਿੱਚ ਕਿਤੇ ਨਾ ਕਿਤੇ ਕੁੜੀ ਦੁਆਰਾ ਪਹਿਨੇ ਗਏ ਪਹਿਰਾਵੇ ਨੂੰ ਵਿਸ਼ਾ ਬਣਾਇਆ ਜਾਂਦਾ ਹੈ ਜਿਥੋਂ ਤੱਕ ਮੈਂਨੂੰ ਲੱਗਦਾ ਹੈ ਬਲਾਤਕਾਰ ਦਾ ਕਾਰਨ ਪਹਿਰਾਵਾ ਨਹੀਂ ਸਗੋਂ ਵਿਅਕਤੀ ਦੀ ਛੋਟੀ ਅਤੇ ਗੰਦੀ ਮਾਨਸਿਕਤਾ ਹੈ ਇਹ ਕਿਵੇਂ ਮੰਨ ਲਿਆ ਜਾਵੇ ਕਿ ਛੋਟੇ, ਤੰਗ ਤੇ ਅੰਗ ਦਿਖਾਉਣ ਵਾਲੇ ਕੱਪੜੇ ਹੀ ਬਲਾਤਕਾਰ ਨਾ ਕਾਰਨ ਬਣਦੇ ਹਨ। ਚੱਲੋ ਇੱਕ ਪਲ ਲਈ ਮੰਨ ਵੀ ਲਿਆ ਜਾਵੇ ਛੋਟਾ ਪਹਿਰਾਵਾ ਇਸਦਾ ਕਾਰਨ ਹੈ ਤਾਂ ਜੋ ਮਰਦ ਚਾਰ ਸਾਲ ਇੱਥੋਂ ਛੇ ਮਹੀਨੇ ਦੀ ਛੋਟੀ ਬੱਚੀ ਨਾਲ ਬਲਾਤਕਾਰ ਜਿਹੀ ਘਿਨੌਣੀ ਹਰਕਤ ਕਰਦੇ ਹਨ ਕੀ ਉਹ ਮਾਸੂਮ ਦੇ ਕੱਪੜਿਆਂ ਨੂੰ ਦੇਖ ਕੇ ਆਕਰਸ਼ਿਤ ਹੁੰਦੇ ਨੇ। ਜਿਥੋਂ ਤੱਕ ਪਹਿਰਾਵੇ ਦਾ ਸਵਾਲ ਹੈ ਭਾਰਤ ਇੱਕ ਸੱਭਿਅਕ ਦੇਸ਼ ਹੈ ਇੱਥੋਂ ਦੀਆਂ ਜ਼ਿਆਦਾਤਰ ਕੁੜੀਆਂ ਦਾ ਪਹਿਰਾਵਾ ਸਲਵਾਰ ਕਮੀਜ਼ ਤੇ ਸਾੜੀ ਆਦਿ ਹੈ ਜਿਸ ਨਾਲ ਪੂਰਾ ਤਨ ਢੱਕਿਆ ਜਾਂਦਾ ਹੈ ਫਿਰ ਆਕਰਸ਼ਣ ਤੇ ਇਸ ਘਿਨੋਣੀ ਹਰਕਤ ਦਾ ਕੀ ਕਾਰਨ। ਜਿੰਨੀਆਂ ਵੀ ਕੁੜੀਆਂ ਨਾਲ਼ ਬਲਾਤਕਾਰ ਹੋਏ ਹਨ ਉਨਾਂ ‘ਚੋਂ ਕਿੰਨੀਆਂ ਕੁ ਬੇਢੰਗੇ ਪਹਿਰਾਵੇ ਵਾਲੀਆਂ ਸਨ। ਸਾਡਾ ਇਹ ਸੱਭਿਅਕ ਭਾਰਤ ਦੇਸ਼ ਦੁਨੀਆਂ ਦੇ ਮਸ਼ਹੂਰ ਬਲਾਤਕਾਰੀ ਦੇਸ਼ਾ ਵਿੱਚੋਂ ਇੱਕ ਹੈ,ਇਸ ਸਭਿਅਕ ਭਾਰਤ ਦੇਸ਼ ਵਿੱਚ ਲੱਖਾਂ ਦੀ ਗਿਣਤੀ ਵਿੱਚ ਹਰ ਸਾਲ ਬਲਾਤਕਾਰ ਹੁੰਦੇ ਹਨ ਜਿਨ੍ਹਾਂ ਵਿਚੋਂ ਕੁਝ ਤੇ ਉੱਭਰ ਕੇ ਸਾਹਮਣੇ ਆ ਜਾਂਦੇ ਹਨ ਕੁਝ ਬਦਨਾਮੀ ਦੇ ਡਰੋਂ ਲੁਕੋ ਲਏ ਜਾਂਦੇ ਹਨ ।ਬਹੁਤ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਵੇਗੀ ਪਰ ਇਸ ਗੱਲ ਤੇ ਵਿਚਾਰ ਜਰੂਰ ਕਰਿਓ ਕਿ ਬਲਾਤਕਾਰ ਦੇ ਕਾਰਨਾਂ ਵਿੱਚੋਂ ਪਹਿਰਾਵਾ ਕਿਸ ਹੱਦ ਤੱਕ ਜ਼ਿੰਮੇਵਾਰ ਹੈ।

Comments are closed.

COMING SOON .....


Scroll To Top
11