Friday , 20 April 2018
Breaking News
You are here: Home » INTERNATIONAL NEWS » ਪਸੁਰਿੰਦਰ ਸਿੰਘ ਦਾ ਟਾਕਿੰਗ ਪੰਜਾਬ ਵਾਲੇ ਅਮਰੀਕਾ ਦੌਰੇ ’ਤੇ

ਪਸੁਰਿੰਦਰ ਸਿੰਘ ਦਾ ਟਾਕਿੰਗ ਪੰਜਾਬ ਵਾਲੇ ਅਮਰੀਕਾ ਦੌਰੇ ’ਤੇ

image ਵਾਸ਼ਿੰਗਟਨ ਡੀਸੀ, 11 ਜੁਲਾਈ- ਪ੍ਰਵਾਸੀ ਹਮੇਸ਼ਾ ਹੀ ਵਿਲੱਖਣ ਸ਼ਖਸੀਅਤ ਦੀ ਉਡੀਕ ਵਿੱਚ ਇਸ ਕਦਰ ਰਹਿੰਦੀਆਂ ਹਨ ਕਿ ਉਨ੍ਹਾਂ ਨੂੰ ਕੁਝ ਸਿੱਖਣ, ਤਜ਼ੁਰਬੇ ਦੀ ਸਾਂਝ, ਗਿਆਨ ਅਤੇ ਅਤੀਤ ਬਾਰੇ ਸੱਚੀ-ਸੁੱਚੀ ਜਾਣਕਾਰੀ ਮਿਲ ਸਕੇ। ਇਸ ਸਬੰਧੀ ਪੱਤਰਕਾਰ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਵਾਲੇ ਨੇ ਬੇਬਾਕ ਹੋ ਕੇ ਪੰਜਾਬ ਅਤੇ ਪੰਜਾਬ ਦੀ ਅਸਲੀਅਤ ਨੂੰ ਲੋਕ ਹਿੱਤ ਕਰਕੇ ਅਜਿਹੀ ਨਿਵੇਕਲੀ ਥਾਂ ਬਣਾਈ ਹੈ। ਜ਼ਿਕਰਯੋਗ ਹੈ ਕਿ ਪੱਤਰਕਾਰ ਸੁਰਿੰਦਰ ਸਿੰਘ ਅੱਜ ਕੱਲ੍ਹ ਅਮਰੀਕਾ ਦੌਰੇ ’ਤੇ ਹਨ। ਵਾਸ਼ਿੰਗਟਨ ਡੀਸੀ, ਮੈਟਰੋਪੁਲਿਟਨ ਏਰੀਏ ਦੀਆਂ ਉ¤ਘੀਆਂ ਸ਼ਖਸੀਅਤਾਂ ਜਿਨ੍ਹਾਂ ਵਿੱਚ ਦਵਿੰਦਰ ਸਿੰਘ ਭਿੰਡਰ ਅਤੇ ਉਨ੍ਹਾਂ ਦੇ ਨਜ਼ਦੀਕੀ ਮਿੱਤਰ ਜੋ ਪੰਜਾਬ ਵਿੱਚ ਗਰੀਬਾਂ ਲਈ ਸਕੂਲ ਚਲਾ ਰਹੇ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਰਿਹਾਈ ਲਈ ਅਹਿਮ ਰੋਲ ਅਦਾ ਕੀਤਾ ਹੈ ਉਹ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਹਨ। ਸੂਤਰਾਂ ਮੁਤਾਬਿਕ ਦਵਿੰਦਰ ਸਿੰਘ ਫਲੋਰਾ, ਡਾ. ਸੁਰਿੰਦਰ ਸਿੰਘ ਗਿੱਲ ਤੇ ਉਨ੍ਹਾਂ ਦੀ ਸਮੁੱਚੀ ਟੀਮ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਨੂੰ ਮੈਟਰੋਪੁਲਿਟਨ ਪੰਜਾਬੀਆਂ ਦੇ ਰੁਬਰੂ ਕਰਨ ਲਈ ਪੱਬਾਂ ਭਾਰ ਹਨ। ਆਸ ਹੈ ਕਿ ਅਗਸਤ ਦੇ ਪਹਿਲੇ ਹਫਤੇ ਇੱਕ ਪ੍ਰੋਗਰਾਮ ਉਲੀਕਿਆ ਜਾਵੇਗਾ, ਜੋ ਸਿੱਖਸ ਆਫ ਅਮਰੀਕਾ ਦੀ ਸਰਪ੍ਰਸਤੀ ਹੇਠ ਕਰਕੇ ਇਸ ਸ਼ਖਸੀਅਤ ਦੀਆਂ ਵਿਚਾਰਾਂ, ਪੰਜਾਬ ਪ੍ਰਤੀ ਦਰਦ ਤੋਂ ਇਲਾਵਾ ਉਜਲੇ ਪੰਜਾਬ ਦੀ ਭਵਿੱਖ ਦੀ ਸਾਂਝ ਪਾਈ ਜਾਵੇਗੀ। ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਇਸ ਸਬੰਧੀ ਆਪਣੀ ਟੀਮ ਨਾਲ ਸਾਂਝ ਪਾ ਕੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਣ ਲਈ ਕਮਰਕੱਸੇ ਕਰ ਲਏ ਹਨ।

Comments are closed.

COMING SOON .....
Scroll To Top
11