Monday , 23 September 2019
Breaking News
You are here: Home » BUSINESS NEWS » ਪਲੇਦਾਰ ਦਾ ਕਤਲ ਕਰਕੇ ਭੱਜੇ 2 ਦੋਸ਼ੀ ਕਾਬੂ

ਪਲੇਦਾਰ ਦਾ ਕਤਲ ਕਰਕੇ ਭੱਜੇ 2 ਦੋਸ਼ੀ ਕਾਬੂ

ਪੁਲਿਸ ਕਮਿਸ਼ਨਰ ਨੇ ਪੱਤਰਕਾਰ ਸੰਮੇਲਨ ‘ਚ ਕੀਤਾ ਦੋਸ਼ੀਆਂ ਦਾ ਖ਼ੁਲਾਸਾ

ਲੁਧਿਆਣਾ, 12 ਜੂਨ (ਜਸਪਾਲ ਅਰੋੜਾ)- ਥਾਣਾ ਸਲੇਮ ਟਾਬਰੀ ਦੀ ਪੁਲਸ ਪਾਰਟੀ ਨੇ 2 ਦਿਨ ਪਹਿਲੇ ਮੋਟਰਸਾਈਕਲ ਦੀ ਟੱਕਰ ਤੋਂ ਬਾਦ ਪੱਲੇਦਾਰ ਦਾ ਚਾਕੂ ਮਾਰ ਕੇ ਕੱਤਲ ਕਰਕੇ ਭਜੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ ਵਾਰਦਾਤ ਸਮੇ ਵਰਤਿਆ ਚਾਕੂ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ। ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ 10 ਜੂਨ ਨੂੰ ਸਬਜ਼ੀ ਮੰਡੀ ਦਾਣਾ ਮੰਡੀ ਵਿਚ ਪਲੇਦਾਰੀ ਦਾ ਕੰਮ ਕਰਨ ਵਾਲੇ 50 ਸਾਲਾਂ ਮਜਦੂਰ ਵਿਸ਼ਨੂੰ ਦੇਵ ਯਾਦਵ ਨੂੰ ਅਣਪਛਾਤੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਗਲੇ ਤੇ ਚਾਕੂ ਮਾਰ ਕੇ ਜਖਮੀ ਕਰਕੇ ਸੁਟ ਗਏ ਸ਼ਨ ਇਸ ਦੌਰਾਨ ਪਲੇਦਾਰਾਂ ਦੇ ਠੇਕੇਦਾਰ ਨਾਰਾਇਣ ਯਾਦਵ ਨੇ ਜਖਮੀ ਹਾਲਤ ਚ ਵਿਸ਼ਨੂੰ ਦੇਵ ਯਾਦਵ ਨੂੰ ਹਸਪਤਾਲ ਭਰਤੀ ਕਰਵਾਇਆ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ ਮੌਕੇ ਤੇ ਪਹੁੰਚੇ ਥਾਣਾ ਸਲੇਮ ਟਾਬਰੀ ਮੁਖੀ ਵਿਜੈ ਕੁਮਾਰ ਨੇ ਏ ਡੀ ਸੀ ਪੀ 1 ਗੁਰਪ੍ਰੀਤ ਸਿੰਘ ਸਿਕੰਦ ਅਤੇ ਏ ਸੀ ਪੀ ਮੁਖਤਿਆਰ ਰਾਏ ਦੇ ਦਿਸ਼ਾ ਨਿਰਦੇਸ਼ਾਂ ਤੇ ਪਲੇਦਾਰਾਂ ਦੇ ਠੇਕੇਦਾਰ ਨਾਰਾਇਣ ਯਾਦਵ ਦੇ ਬਿਆਨਾਂ ਤੇ ਅਣਪਛਾਤੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿਤੀ ਸੀ ਥਾਣਾ ਸਲੇਮ ਟਾਬਰੀਂ ਮੁਖੀ ਵਿਜੈ ਕੁਮਾਰ ਨੂੰ ਗੁਪਤ ਸੁਚਨਾ ਮਿਲੀ ਕਿ ਪੱਲੇਦਾਰ ਮਜਦੂਰ ਦਾ ਕੱਤਲ ਕਰਨ ਵਾਲੇ ਦੋਨੋ ਨੌਜਵਾਨ ਜਲੰਧਰ ਬਾਈਪਾਸ ਵੱਲ ਨੂੰ ਆ ਰਹੇ ਹਨ ਉਹਨਾਂ ਨੇ ਤੁਰੰਤ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋਨਾਂ ਕਾਤਲਾਂ ਨੂੰ ਕਾਬੂ ਕਰ ਲਿਆ ਅਤੇ ਦੋਨਾਂ ਦੇ ਕਬਜ਼ੇ ਵਿਚੋਂ ਵਾਰਦਾਤ ਸਮੇ ਵਰਤਿਆ ਚਾਕੂ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਭੋਰਾ ਕਾਲੋਨੀ ਨਿਵਾਸੀ ਜਤਿਨ ਮਲਹੋਤਰਾ ਉਰਫ ਚਿੰਟੂ ਜਲੰਧਰੀਂਆ , ਜਲੰਧਰ ਬਾਈਪਾਸ ਭਗਵਾਨਦਾਸ ਕਾਲੋਨੀ ਨਿਵਾਸੀ ਰਿਸ਼ਵਪ੍ਰੀਤ ਸਿੰਘ ਉਰਫ ਗੋਰਾ ਵਜੋਂ ਹੋਈ ਪੁੱਛਗਿੱਛ ਦੌਰਾਨ ਦੋਨਾਂ ਦੋਸ਼ੀਆਂ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਮਰਨ ਵਾਲਾ ਵਿਸ਼ਨੂੰ ਦੇਵ ਟੀ ਪੁਆਇੰਟ ਸਲੇਮ ਟਾਬਰੀ ਚੌਕ ਵਿਚ ਅਚਾਨਕ ਓਹਨਾ ਦੇ ਮੋਟਰਸਾਈਕਲ ਅਗੋ ਨਿਕਲਦੇ ਵਕਤ ਟਕਰਾ ਗਿਆ ਸੀ ਅਤੇ ਓਹਨਾ ਨੂੰ ਕਹਿਣ ਲੱਗਾ ਕਿ ਤੁਹਾਨੂੰ ਮੋਟਰਸਾਈਕਲ ਚਲਾਣਾ ਨਹੀਂ ਆਉਂਦਾ ਏਨੇ ਨੂੰ ਉਹਨਾਂ ਦੀ ਵਿਸ਼ਨੂੰ ਦੇਵ ਮਜਦੂਰ ਨਾਲ ਕਹਾ ਸੁਣੀ ਹੋ ਗਈ ਗੱਲ ਏਥੇ ਤੱਕ ਵੱਧ ਗਈ ਕਿ ਉਹਨਾਂ ਨੇ ਮਜਦੂਰ ਵਿਸ਼ਨੂੰ ਦੇਵ ਦੇ ਗਲੇ ਤੇ ਚਾਕੂ ਮਾਰ ਦਿੱਤਾ ਅਤੇ ਉਹ ਉਸ ਨੂੰ ਜਖਮੀ ਕਰਕੇ ਫਰਾਰ ਹੋ ਗਏ ਸ਼ਨ ਪੁਲਸ ਅਨੁਸਾਰ ਓਹਨਾ ਨੂੰ ਜਾਂਚ ਤੋ ਪਤਾ ਚੱਲਿਆ ਕਿ ਦੋਸ਼ੀ ਜਤਿਨ ਮਲਹੋਤਰਾ ਤੇ ਜਲੰਧਰ ਵਿਖੇ ਚੋਰੀ ਦਾ ਕੇਸ ਦਰਜ ਹੈ ਪੁਲਸ ਨੇ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Comments are closed.

COMING SOON .....


Scroll To Top
11