Thursday , 19 July 2018
Breaking News
You are here: Home » PUNJAB NEWS » ਪਰਿਆਸ ਕਲਾ ਮੰਚ ਵੱਲੋਂ ਪਤਰਕਾਰ ਗੋਰੀ ਲੰਕੇਸ਼ ਦੇ ਹਕ ’ਚ ਕਢਿਆ ਕੈਂਡਲ ਮਾਰਚ

ਪਰਿਆਸ ਕਲਾ ਮੰਚ ਵੱਲੋਂ ਪਤਰਕਾਰ ਗੋਰੀ ਲੰਕੇਸ਼ ਦੇ ਹਕ ’ਚ ਕਢਿਆ ਕੈਂਡਲ ਮਾਰਚ

ਸ੍ਰੀ ਅਨੰਦਪੁਰ ਸਾਹਿਬ, 12 ਸਤੰਬਰ (ਅੰਕੁਸ਼, ਦਵਿੰਦਰਪਾਲ ਸਿੰਘ)-ਪਰਿਆਸ ਕਲਾ ਮੰਚ ਸ੍ਰੀ ਅਨੰਦਪੁਰ ਸਾਹਿਬ ਵਲੋਂ ਹਾਲ ਹੀ ਵਿਚ ਹੋਈ ਪਤਰਕਾਰ ਗੋਰੀ ਲੰਕੇਸ਼ ਦੀ ਹਤਿਆ ਦੇ ਸਬੰਧ ‘ਚ ਰੋਸ ਪਰਦਰਸ਼ਨ ਵਜੋ ਕੈਂਡਲ ਮਾਰਚ ਕਢਿਆ ਗਿਆ. ਜੋ ਕਿ ਗੁਰੂਦੁਆਰਾ ਸੀਸ ਗੰਜ ਸਾਹਿਬ ਤੋ ਆਰੰਭ ਹੋ ਕੇ ਭਗਤ ਰਵਿਦਾਸ ਚੌਕ ਤਕ ਕਢਿਆ ਗਿਆ। ਜਿਸ ਵਿਚ ਸੰਬੋਧਨ ਕਰਦਿਆਂ ਪ੍ਰਧਾਨ ਨਿਰੰਜਨ ਸਿੰਘ ਰਾਣਾ ਨੇ ਇਸ ਘਟਨਾ ਨੂੰ ਬੇਹਦ ਸ਼ਰਮਨਾਕ ਤੇ ਸਿਧੇ ਤੋਰ ਤੇ ਲੋਕਤੰਤਰ ਤੇ ਹਮਲਾ ਕਿਹਾ। ਕਿਉਂ ਕਿ ਲੋਕਤੰਤਰ ਦਾ ਤੀਸਰਾ ਥੰਮ ਮੰਨੇ ਜਾਦੇ ਪ੍ਰੈਸ ਤੇ ਮੀਡੀਆ ਲਈ ਕੰਮ ਕਰ ਰਹੀ ਗੋਰੀ ਲੰਕੇਸ਼ ਦੀ ਹਤਿਆ ਇਕ ਸੋਚੀ ਸਮਝੀ ਸਾਜਿਸ਼ ਹੈ ਜੋ ਕਿ ਨਿੰਦਣ ਯੋਗ ਘਟਨਾ ਹੈ ਇਸ ਵਿਚ ਸ਼ਹਿਰ ਦੇ ਮੋਹਤਬਰ ਤੇ ਸਮਾਜ ਸੇਵੀ ਸਜਣਾ ਨੇ ਵਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਉਹਨਾ ਕਿਹਾ ਕਿ ਇਸ ਸਬੰਧ ਵਿਚ ਸ੍ਰੀ ਰਕੇਸ਼ ਗਰਗ ਐਸ ਡੀ ਐਮ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਦੁਆਰਾ ਇਸ ਕੇਸ ਉਚ ਪਧਰੀ ਜਾਚ ਤੇ ਇਨਸਾਫ ਲਈ ਸਰਕਾਰ ਨੂੰ ਮੰਗ ਪਤਰ ਭੇਜਿਆ ਜਾਵੇਗਾ ਤਾ ਜੋ ਸਮਾਜ ਅਤੇ ਲੋਕ ਹਿਤਾ ਲ?ੀ ਕੰਮ ਕਰ ਰਹੇ ਪ੍ਰੈਸ ਤੇ ਮੀਡੀਆ ਦੀ ਸੁਰਖਿਆ ਯਕੀਨੀ ਹੋ ਸਕੇ ਤੇ ਇਹਨਾਂ ਨੂੰ ਇਨਸਾਫ ਮਿਲ ਸਕੇ. ਇਸ ਮੌਕੇ ਰਣਜੀਤ ਸਿੰਘ ਸੈਣੀ, ਡਾ: ਹਰਮਨਪ੍ਰੀਤ ਸਿੰਘ ਕਾਹਲੋਂ, ਸ਼੍ਰੀ ਰਾਜ ਘਈ ਪ੍ਰਧਾਨ ਆਦਿ ਅੰਬੇਡਕਰ ਸਮਾਜ, ਸ. ਕਮਲਦੀਪ ਸਿੰਘ, ਪ੍ਰੋ: ਰਾਜਬੀਰ ਸਿੰਘ ਰਾਣਾਂ, ਤਰਲੋਚਨ ਸਿੰਘ ਚਠਾ, ਰਣਬੀਰ ਸਿੰਘ ਕਲੋਤਾ, ਪ੍ਰੋਫ਼:ਸੰਦੀਪ ਸਿੰਘ, ਅਰੁਣਜੀਤ ਸਿੰਘ, ਰਿਟਾ: ਡੀ ਸਵਰਨ ਸਿੰਘ, ਡਾ :ਰਣਬੀਰ ਸਿੰਘ ਬੈਂਸ,ਜਗਜੀਤ ਸਿੰਘ ਕੰਧੋਲਾ, ਪੰਮੀ ਸੈਣੀ, ਯੂਸਫ਼ ਅਲੀ ਆਦਿ ਹਾਜ਼ਰ ਸਨ।

Comments are closed.

COMING SOON .....
Scroll To Top
11