Monday , 16 December 2019
Breaking News
You are here: Home » Editororial Page » ਪਰਾਲੀ ਨੂੰ ਅੱਗ ਲਗਾਉੁਣ ਤੋਂ ਰੋਕਣ ਲਈ ਪਿੰਡ ਪੱਧਰ ‘ਤੇ ਕਰਨੇ ਪੈਣਗੇ ਪ੍ਰਬੰਧ।

ਪਰਾਲੀ ਨੂੰ ਅੱਗ ਲਗਾਉੁਣ ਤੋਂ ਰੋਕਣ ਲਈ ਪਿੰਡ ਪੱਧਰ ‘ਤੇ ਕਰਨੇ ਪੈਣਗੇ ਪ੍ਰਬੰਧ।

ਪਰਾਲੀ ਨੂੰ ਅੱਗ ਲਗਾਉਣ ਕਾਰਨ ਹਰ ਰੋਜ ਬਹੁਤ ਸਾਰੀਆ ਮੰਦਭਾਗੀ ਘਟਨਾਵਾਂ ਘੱਟ ਰਹੀਆ ਨੇ, ਬਹੁਤ ਸਾਰੇ ਜਾਨੀ ਤੇ ਮਾਲੀ ਨੁਕਸਾਨ ਹੋ ਰਹੇ ਹਨ, ਇਹ ਬਹੁਤ ਹੀ ਚਿੰਤਾਜਨਕ ਸਵਾਲ ਹੈ ਜਿਸਦੇ ਸਿੱਟੇ ਆਉਣ ਵਾਲੇ ਸਮੇਂ ‘ਚ ਹੋਰ ਵੀਂ ਭਿਆਨਕ ਨਿਕਲਣਗੇ, ਪਰ ਕੀਤਾ ਵੀਂ ਕੀ ਜਾਵੇ ਪੰਜਾਬ ਦਾ ਕਿਸਾਨ ਤਾਂ ਪਹਿਲਾ ਹੀ ਕਰਜੇ ਦੀ ਮਾਰ ਹੇਠ ਹੈ ਤੇ ਮੰਦਹਾਲੀ ਨਾਲ ਜੂਝ ਰਿਹਾ ਹੈ, ਜਿਸ ਕਰਕੇ ਉਹ ਮਜਬੂਰ ਹੈ ਪਰਾਲੀ ਨੂੰ ਜਮੀਨ ‘ਚ ਵਾਹੁਣ ਦੀ ਬਿਜਾਏ ਫੂਕਣ ਲਈ, ਬਹੁਤ ਸਾਰੇ ਥਾਵਾਂ ਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗੂਰਿਤਕ ਕਰਨ ਲਈ ਮੇਲੇ ਲਗਾਏ ਜਾ ਰਹੇ ਹਨ, ਕਿ ਪਰਾਲੀ ਨੂੰ ਅੱਗ ਨਾ ਲਗਾਓ ਖੇਤਾਂ ‘ਚ ਹੀ ਵਾਹ ਕੇ ਜਮੀਨ ਦੀ ਉਪਜਾਊ ਸ਼ਕਤੀ ਵਧਾਓ, ਪਰ ਇਹਨਾਂ ਕਿਸਾਨ ਮੇਲਿਆਂ ਤੇ ਲੱਖਾਂ ਰੂਪੈ ਖਰਚ ਕਰਕੇ ਵੀ ਨਤੀਜਾ ਉਹੀ ਕੁਝ ਪ੍ਰਤੀਸਤ ਹੀ ਨਿਕਲ ਰਿਹਾ ਹੈ, ਇਸ ਦਾ ਨਤੀਜਾ ਵਧੀਆ ਨਾ ਆਉਣ ਦੇ ਵੀ ਬਹੁਤ ਸਾਰੇ ਕਾਰਨ ਹਨ। ਕਿਉਕਿ ਜੋਂ ਲੱਖਾਂ ਰੂਪੈ ਖਰਚ ਕਰਕੇ ਇਹ ਜਾਗੂਰਿਕਤ ਮੇਲੇ ਲਗਾਏ ਜਾ ਰਹੇ ਹਨ, ਜੇਕਰ ਉਹਨਾਂ ਰੂਪਇਆ ਨਾਲ ਪਿੰਡ ਪੱਧਰ ਤੇ ਪੰਚਾਇਤਾਂ ਜਾਂ ਕਿਸੇ ਸੰਸਥਾਵਾਂ ਨੂੰ ਇਹ ਜਿੰਮੇਵਾਰੀ ਸੌਪੀ ਜਾਵੇ ਤਾਂ ਕਿ ਇਸ ਦੇ ਨਤੀਜੇ ਹੋਰ ਬੇਹਤਰ ਮਿਲ ਸਕਦੇ ਹਨ, ਕਿਉਕਿ ਪਿੰਡਾਂ ‘ਚ ਆਮ ਤੌਰ ਤੇ ਪੰਚਾਇਤਾਂ ਦੁਆਰਾ ਗਲੀਆਂ ਨਾਲੀਆਂ ਲਈ ਗਰਾਟਾਂ ਦੀ ਮੰਗ ਕੀਤੀ ਜਾਂਦੀ ਹੈ, ਹਰ ਵਾਰ ਉਹੀ ਗਲੀਆਂ ਨਾਲੀਆਂ ਨੂੰ ਪੁੱਟ ਕੇ ਦੁਬਾਰਾ ਬਣਾਇਆ ਜਾਂਦਾ ਹੈ, ਜਿਸ ਨਾਲ ਬਹੁਤ ਜਿਆਦਾ ਨੁਕਸਾਨ ਹੁੰਦਾ ਹੈ ਤੇ ਵਿਕਾਸ ਪੱਧਰ ਦੀ ਸਥਿਤੀ ਉਸੇ ਤਰ੍ਹਾ ਹੀ ਰਹਿੰਦੀ ਹੈ, ਇਸ ਲਈ ਜੋਂ ਗਰਾਟਾਂ ਗਲੀਆਂ ਨਾਲੀਆਂ ਦੀ ਮੁਰੰਮਤ ਲਈ ਵਰਤੀਆ ਜਾਂਦੀਆ ਹਨ, ਜੇਕਰ ਉਹਨਾਂ ਗਰਾਟਾਂ ਨੂੰ ਸਰਕਾਰ ਖੇਤੀਬਾੜੀ ਦੇ ਸੰਦ ਖਰੀਦਣ ਲਈ ਪਿੰਡ ਪੱਧਰ ਤੇ ਪੰਚਾਇਤਾਂ ਨੂੰ ਹਦਾਇਤ ਕਰੇ ਤਾਂ ਜੋ ਗਰੀਬੀ ਰੇਖਾਂ ਤੋਂ ਹੇਠਾ ਦਾ ਕਿਸਾਨ ਹੈ ਉਹ ਇਹਨਾਂ ਸੰਦਾਂ ਦੀ ਵਰਤੋਂ ਪਰਾਲੀ ਨੂੰ ਜਮੀਨ ‘ਚ ਵਾਹੁਣ ਲਈ ਕਰ ਸਕੇ ਤਾਂ ਉਸ ਨਾਲ ਬਹੁਤ ਜਿਆਦਾ ਨਤੀਜੇ ਮਿਲ ਸਕਣਗੇ ਕਿਉਕਿ ਪੰਜਾਬ ਦਾ ਮੱਧਵਰਗੀ ਕਿਸਾਨ ਹੈ ਜੋਂ ਉਸਦੀ ਪਹੁੰਚ ਤੋਂ ਖੇਤੀਬਾੜੀ ਦੇ ਸੰਦ ਬਹੁਤ ਦੂਰ ਹਨ ਜਿਸ ਕਰਕੇ ਉਹ ਕਿਸਾਨ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹੈ। ਜੇਕਰ ਪੰਜਾਬ ‘ਚ ਪਰਾਲੀ ਨੂੰ ਅੱਗ ਲਾਉਣ ਲਈ ਪੂਰਨ ਤੌਰ ਤੇ ਪਾਬੰਦੀ ਲਗਾਉਣੀ ਹੈ ਤਾਂ ਉਸਦਾ ਇੱਕੋੰ ਇੱਕ ਸਹੀ ਤੇ ਸਾਰਥਿਕ ਹੱਲ ਹੋਵੇਗਾ ਕਿ ਪਿੰਡ ਪੱਧਰ ਤੇ ਖੇਤੀਬਾੜੀ ਨਾਲ ਸਬੰਧਤ ਸੰਦਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਪੰਜਾਬ ਦਾ ਹਰ ਕਿਸਾਨ ਇਹਨਾਂ ਸੰਦਾਂ ਦੀ ਵਰਤੋਂ ਕਰਕੇ ਪੰਜਾਬ ਨੂੰ ਪ੍ਰਦੂਸਣ ਮੁਕਤ ਬਣਾਉਣ ‘ਚ ਯੋਗਦਾਨ ਪਾ ਸਕੇ।

Comments are closed.

COMING SOON .....


Scroll To Top
11