Thursday , 27 June 2019
Breaking News
You are here: Home » BUSINESS NEWS » ਪਰਾਲੀ ਦੇ ਪ੍ਰਬੰਧਨ ਲਈ ਪਾਰਦਰਸ਼ੀ ਤਰੀਕੇ ਨਾਲ ਮਸ਼ੀਨਰੀ ਵੰਡੀ ਜਾਵੇਗੀ : ਡਾ. ਕਾਹਨ ਸਿੰਘ ਪਨੂੰ

ਪਰਾਲੀ ਦੇ ਪ੍ਰਬੰਧਨ ਲਈ ਪਾਰਦਰਸ਼ੀ ਤਰੀਕੇ ਨਾਲ ਮਸ਼ੀਨਰੀ ਵੰਡੀ ਜਾਵੇਗੀ : ਡਾ. ਕਾਹਨ ਸਿੰਘ ਪਨੂੰ

ਚੰਡੀਗੜ੍ਹ, 4 ਅਗਸਤ- ਡਾ. ਕਾਹਨ ਸਿੰਘ ਪੰਨੂ, ਸਕਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੀ ਪ੍ਰਧਾਨਗੀ ਹੇਠ ਸੂਬੇ ਦੇ ਮੁਖ ਖੇਤੀਬਾੜੀ ਅਫਸਰਾਂ ਦੀ ਮੀਟਿੰਗ ਵਿਸ਼ੇਸ਼ ਮੀਟਿੰਗ ਮਿਤੀ 4 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਈ। ਇਸ ਮੀਟਿੰਗ ਵਿਚ ਸਕਤਰ ਖੇਤੀਬਾੜੀ ਨੇ ਸਮੂਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਜਿਲਿਆਂ ਅਤੇ ਸੂਬਾ ਪਧਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅਗ ਲਗਾਉਣ ਤੋਂ ਰੋਕਣ ਅਤੇ ਇਸ ਦੇ ਸੁਚਜੇ ਪ੍ਰਬੰਧਨ ਲਈ 20-25 ਸਤੰਬਰ 2018 ਦੌਰਾਨ ਵਿਸ਼ੇਸ਼ ਮਸ਼ੀਨਰੀ ਮੇਲੇ ਅਤੇ ਪ੍ਰਦਰਸ਼ਨੀਆਂ ਲਗਾਈਆਂ ਜਾਣ ਅਤੇ ਕਿਸਾਨਾਂ ਨੂੰ ਇਸ ਮਸ਼ੀਨਰੀ ਦੀ ਟ੍ਰੇਨਿੰਗ ਤੇ ਪਾਰਦਰਸ਼ੀ ਤਰੀਕੇ ਨਾਲ ਪਰਾਲੀ ਪ੍ਰਬੰਧਨ ਮਸ਼ੀਨਰੀ ਸਬਸਿਡੀ ਤੇ ਉਪਲਬਦ ਕਾਰਵਾਈ ਜਾਵੇ। ਉਹਨਾਂ ਨੇ ਇਹ ਜ਼ੋਰ ਦਿਤਾ ਕਿ ਕੋਈ ਵੀ ਕੰਬਾਈਨ ਮਸ਼ੀਨ ਬਿਨਾ ਸੁਪਰ ਐਸ ਐਮ ਐਸ ਸੰਦ ਤੋਂ ਸਤੰਬਰ 2018 ਤੋਂ ਬਾਦ ਸੜਕ ਤੇ ਬਿਲਕੁਲ ਨਹੀਂ ਆਣ ਦਿਤੀ ਜਾਵੇਗੀ। ਮਸ਼ੀਨਰੀ ਬੈਂਕਾਂ ਰਾਹੀਂ ਵਧ ਤੋਂ ਵਧ ਜਰੂਰੀ ਮਸ਼ੀਨਰੀ ਕਿਸਾਨਾਂ ਤੱਕ ਪਹੁੰਚਾਉਣ ਲਈ ਵਿਭਾਗ ਨੂੰ ਕਮਰ ਕਸਣ ਲਈ ਹਦਾਇਤ ਕੀਤੀ ਗਈ।ਬਾਸਮਤੀ ਚਾਵਲ ਨੂੰ ਬਾਹਰਲੇ ਮੁਲਕਾਂ ਨੂੰ ਵੇਚ ਕੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਮੰਤਵ ਬਾਰੇ ਪੰਜਾਬ ਸਰਕਾਰ ਵਲੋਂ ਬਹੁਤ ਹੀ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਵਿਚ ਕਿਸੇ ਵੀ ਤਰਾਂ ਨਾਲ ਵਰਤੇ ਜਾਂਦੇ ਰਸਾਇਣਕ ਜਹਿਰ ਜਿਵੇਂ ਕਿ ਅਸੀਫੇਟ, ਕਾਰਬੇਂਡੀਜ਼ਮ, ਟਰਾਈਸਾਈਕਲਾਂਜੋਲ ਆਦਿ ਦੀ ਵਰਤੋਂ ਬਿਲਕੁਲ ਨਾ ਕਰਕੇ ਇਸਦੀ ਐਕਸਪੋਰਟ ਕੁਆਲਿਟੀ ਵਧਾਉਣ ਤੇ ਜ਼ੋਰ ਦਿਤਾ ਜਾਵੇ ਅਤੇ ਸਮੂਹ ਬਾਸਮਤੀ ਉਗਾਉਣ ਵਾਲੇ ਜਿਲਿਆਂ ਨੂੰ ਇਹਨਾਂ ਜ਼ਹਿਰਾਂ ਦੀ ਵਰਤੋਂ ਮੁਕੰਮਲ ਬੰਦ ਕਰਵਾਉਣਾ ਯਕੀਨੀ ਬਣਾਉਣ ਤੇ ਜ਼ੋਰ ਦਿਤਾ। ਡਾ. ਕਾਹਨ ਸਿੰਘ ਵਲੋਂ ਇਹ ਦਸਿਆ ਗਿਆ ਕੇ 15 ਅਗਸਤ 2018 ਤੋਂ ਵਪਾਰਕ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਛੋਟੇ ਕਿਸਾਨਾਂ ਦੇ ਕਰਜਾ ਮੁਕਤੀ ਦਾ ਕੰਮ ਪੰਜਾਬ ਸਰਕਾਰ ਵਲੋਂ ਹਰੇਕ ਜਿਲਾ ਹੈਡਕੁਆਟਰ ਤੋਂ ਆਰੰਭਿਆ ਜਾ ਰਿਹਾ ਹੈ। ਡਾ. ਜਸਬੀਰ ਸਿੰਘ ਬੈਂਸ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਰਿਆਂ ਜਿਲਿਆਂ ਦੇ ਧਿਆਨ ਵਿਚ ਲਿਆਂਦਾ ਕੇ ਪੰਜਾਬ ਦੇ ਡੈਮਾਂ ਜਿਵੇਂ ਕੇ ਰਣਜੀਤ ਸਾਗਰ ਅਤੇ ਪੋਂਗ ਡੈਮ ਆਦਿ ਵਿਚ ਇਸ ਸਾਲ ਪਾਣੀ ਦਾ ਪਧਰ ਬਹੁਤ ਨੀਵਾਂ ਹੈ ਅਤੇ ਇਸ ਬਾਰੇ ਕਿਸਾਨ ਨੂੰ ਜਾਗਰੂਕ ਕਰਕੇ ਪਾਣੀ ਦਾ ਸੁਚਜਾ ਪ੍ਰਭੰਧਨ ਕਰਨ ਦੀ ਲੋੜ ਹੈ। ਇਸ ਤੋਂ ਅਲਾਵਾ ਉਨ੍ਹਾਂ ਵਲੋਂ ਦਸਿਆ ਗਿਆ ਕੇ ਖਰੀਫ ਦੀਆਂ ਮੁਖ ਫ਼ਸਲਾਂ ਜਿਵੇ ਕੇ ਝੋਨਾ ਅਤੇ ਨਰਮਾ ਆਦਿ ਦੀ ਸਥਿਤੀ ਬਹੁਤ ਵਧੀਆ ਹੈ ਅਤੇ ਨਹਿਰੀ ਪਾਣੀ ਨੂੰ ਸਮੇ ਸਿਰ ਕਿਸਾਨਾਂ ਤਕ ਪਹੁੰਚਾਉਣ ਲਈ ਕੋਸ਼ਿਸ਼ਾਂ ਜਾਰੀ ਹਨ ਤੇ ਮਕੀ ਦੀ ਫ਼ਸਲ ਵਿਚ ਵਾਧਾ ਅਤੇ ਪਰਾਲੀ ਪ੍ਰਬੰਧਾਂ ਨੂੰ ਵਿਭਾਗ ਵਲੋਂ ਵਿਸ਼ੇਸ਼ ਮਹਤਵ ਦਿਤਾ ਜਾ ਰਿਹਾ ਹੈ। ਡਾ. ਜੇ ਐਸ ਬਰਾੜ, ਸੰਯੁਕਤ ਡਾਇਰੈਕਟਰ ਖੇਤੀਬਾੜੀ , ਖਾਦਾਂ ਵਲੋਂ ਦਸਿਆ ਗਿਆ ਕੇ ਸਕਤਰ ਖੇਤੀਬਾੜੀ ਦੇ ਨਿਰਦੇਸ਼ਾਂ ਅਧੀਨ ਚਲਾਈ ਗਈ ਮੁਹਿੰਮ ਜਿਸ ਅਧੀਨ ਕਿਸਾਨਾਂ ਨੂੰ ਡੀ ਏ ਪੀ ਅਤੇ ਯੂਰੀਆ ਖਾਦ ਦੀ ਵਰਤੋਂ ਸੰਜਮ ਨਾਲ ਕਰਨ ਬਾਲੇ ਜਾਗਰੂਕਤਾ ਮੁਹਿੰਮ ਅਰੰਭੀ ਸੀ , ਦੇ ਬਹੁਤ ਹੀ ਸਾਰਥਕ ਸਿਟੇ ਮਿਲਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦਸਿਆ ਕਿ ਇਸ ਮੁਹਿੰਮ ਨਾਲ ਕਿਸਾਨਾਂ ਦਾ ਵਾਧੂ ਖਾਦ ਤੇ ਖਰਚਾ ਘਟਾਉਣ ਵਿਚ ਕਾਫੀ ਮਦਦ ਮਿਲੀ ਹੈ। ਡਾ. ਪਰਮਿੰਦਰ ਸਿੰਘ , ਸੰਯੁਕਤ ਡਾਇਰੈਕਟਰ ਖੇਤੀਬਾੜੀ , ਨਕਦੀ ਫ਼ਸਲਾਂ ਨੇ ਜਾਣੂ ਕਰਵਾਇਆ ਕੀ ਕਪਾਹ ਦੀ ਫ਼ਸਲ ਵਿਚ ਕਿਸੇ ਵੀ ਤਰਾਂ ਦੇ ਕੀੜਿਆਂ ਅਤੇ ਬੀਮਾਰੀ ਆਦਿ ਤੋਂ ਬਚਾਉ ਹੈ ਤੇ ਫ਼ਸਲ ਦੀ ਸਥਿਤੀ ਬਹੁਤ ਚੰਗੀ ਹੈ। ਡਾ. ਸੁਖਦੇਵ ਸਿੰਘ , ਸੰਯੁਕਤ ਡਾਇਰੈਕਟਰ , ਪੋਦਾ ਸੁਰਖਿਆ ਨੇ ਸਮੂਹ ਜਿਲਿਆਂ ਨਾਲ ਰਸਾਇਣਕ ਜਹਿਰਾਂ ਦੇ ਨਿਰਖਣ ਅਤੇ ਇਸ ਦੀ ਲਾਈਸੈਂਸਿੰਗ ਪ੍ਰਣਾਲੀ ਵਿਚ ਸੋਧਾਂ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਬਾਰੇ ਸਕਤਰ ਖੇਤੀਬਾੜੀ ਨੂੰ ਜਾਣੂ ਕਰਵਾਇਆ। ਇੰਜੀ ਮਨਮੋਹਨ ਕਾਲੀਆ , ਸੰਯੁਕਤ ਡਾਇਰੈਕਟਰ ਖੇਤੀ ਮਸ਼ੀਨਰੀ ਵਲੋਂ ਸਕਤਰ ਖੇਤੀਬਾੜੀ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਪਰਾਲੀ ਪ੍ਰਬੰਧਨ ਮਸ਼ੀਨਰੀ ਖਰੀਦਣ ਦੇ ਚਾਹਵਾਨ ਲਗਭਗ 8000 ਕਿਸਾਨਾਂ ਦੀਆਂ ਪ੍ਰਤੀ ਬੇਨਤੀਆਂ ਪ੍ਰਾਪਤ ਹੋਈਆਂ ਹਨ ਅਤੇ ਇਸ ਬਾਰੇ ਜਲਦੀ ਕਾਰਵਾਈ ਕਰਦੇ ਹੋਏ ਖਰੀਦ ਲਈ ਆਰਡਰ ਜਾਰੀ ਕੀਤੇ ਜਾਣਗੇ।ਸ਼੍ਰੀ ਰਾਜੇਸ਼ ਵਸ਼ਿਸ਼ਟ , ਸੰਯੁਕਤ ਡਾਇਰੈਕਟਰ ਹਾਈਡਰੋ ਵਲੋਂ ਸੂਬੇ ਦੇ ਪਾਣੀ ਦੀ ਸਥਿਤੀ ਅਤੇ ਵਿਭਾਗ ਵਲੋਂ ਕੀਤੇ ਜਾ ਰਹੇ ਪਾਣੀ ਬਚਾਉਣ ਦੇ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ। ਮੀਟਿੰਗ ਵਿਚ ਗੰਨਾ ਕਮਿਸ਼ਨਰ ਡਾ. ਜਸਵੰਤ ਸਿੰਘ , ਡਾ. ਗੁਰਵਿੰਦਰ ਸਿੰਘ ਡਿਪਟੀ ਡਾਇਰੈਕਟਰ ਬੀਜ ਅਤੇ ਰਾਜ ਪਧਰ ਦੇ ਹੋਰ ਅਧਿਕਾਰੀਆਂ ਨੇ ਸੰਬੋਧਨ ਕੀਤਾ। ਇਸ ਮੀਟਿੰਗ ਦੌਰਾਨ ਕਿਸਾਨ ਭਲਾਈ ਲਈ ਜਾਰੀ ਗਤਿਵਿਧਿਆਂ ਬਾਰੇ ਬਹੁਤ ਸੁਚਜੇ ਤਰੀਕੇ ਨਾਲ ਸੂਬਾ ਅਤੇ ਜਿਲਾ ਪਧਰ ਤੋਂ ਆਏ ਮਾਹਿਰਾਂ ਦਰਮਿਆਨ ਚਰਚਾ ਹੋਈ।ਮੀਟਿੰਗ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਲੋਂ ਸਕਤਰ ਖੇਤੀਬਾੜੀ ਪੰਜਾਬ ਨੂੰ ਪੇਸ਼ ਕੀਤੇ ਧੰਨਵਾਦ ਮਤੇ ਨਾਲ ਸਮਾਪਤ ਹੋਈ।

Comments are closed.

COMING SOON .....


Scroll To Top
11