Tuesday , 23 April 2019
Breaking News
You are here: Home » Carrier » ਪਰਮਜੀਤ ਸਿੰਘ ਬਣੇ ਐਲਆਈਸੀ ਦੇ ਸ਼ਾਖ਼ਾ ਇੰਚਾਰਜ਼

ਪਰਮਜੀਤ ਸਿੰਘ ਬਣੇ ਐਲਆਈਸੀ ਦੇ ਸ਼ਾਖ਼ਾ ਇੰਚਾਰਜ਼

ਬੰਗਾ, 4 ਸਤੰਬਰ (ਨਵਕਾਂਤ)- ਭਾਰਤੀ ਜੀਵਨ ਬੀਮਾ ਨਿਗਮ ਦੀ ਸਥਾਨਕ ਸਾਖ਼ਾ ਵਿਖੇ ਪਰਮਜੀਤ ਸਿੰਘ ਨੇ ਬਤੌਰ ਇੰਚਾਰਜ਼ ਅਹੁਦਾ ਸੰਭਾਲ ਲਿਆ ਹੈ। ਉਹਨਾਂ ਦਾ ਦਫ਼ਤਰ ਵਿਖੇ ਸਮੂਹ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਨਵਨਿਯੁਕਤ ਇੰਚਾਰਜ਼ ਪਰਮਜੀਤ ਸਿੰਘ ਨੇ ਕਿਹਾ ਕਿ ਉਹ ਨਿਗਮ ਵਲੋਂ ਮਿੱਥੇ ਮਿਸ਼ਨ ਨੂੰ ਸਰ ਕਰਨ ਲਈ ਸਾਖ਼ਾ ਵਲੋਂ ਭਰਵਾਂ ਸਹਿਯੋਗ ਦੇਣ ਲਈ ਵੱਡੇ ਪੱਧਰ ’ਤੇ ਸਰਗਰਮੀਂ ਕਰਨਗੇ। ਉਹਨਾਂ ਨੂੰ ਵਧਾਈ ਦੇਣ ਨਵਾਂ ਸ਼ਹਿਰ ਦੇ ਚੀਫ਼ ਮੈਨੇਜ਼ਰ ਚੌਧਰੀ ਸੁਰਜੀਤ ਲਾਲ ਪੁਜੇ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਉਹਨਾਂ ਨਾਲ ਵਿਕਾਸ ਅਧਿਕਾਰੀ ਜਸਵੀਰ ਸਿੰਘ, ਗੁਰਦੀਪ ਸਿੰਘ ਸੈਣੀ, ਮੋਹਣ ਚੰਦ, ਗੌਰਵ ਆਜ਼ਾਦ, ਚੇਅਰਮੈਨ ਕਲੱਬ ਦੇ ਮੈਂਬਰ ਅਰਵਿੰਦਰ ਸਿੰਘ, ਰਜਨੀ ਬਾਲਾ, ਮੋਹਣ ਬੀਕਾ, ਜਸਵੀਰ ਰਾਮ ਬਾਹੜੋਵਾਲ, ਚਰਨਜੀਤ ਸਿੰਘ ਭੂਤ ਆਦਿ ਹਾਜ਼ਰ ਸਨ। ਦੱਸਣਯੋਗ ਹੈ ਕਿ ਪਰਮਜੀਤ ਸਿੰਘ ਪਹਿਲਾਂ ਇਸੇ ਸਾਖ਼ਾ ’ਚ ਸਹਾਇਕ ਪ੍ਰਬੰਧਕ ਦੀ ਪੋਸਟ ’ਤੇ ਤਾਇਨਾਤ ਸਨ।

Comments are closed.

COMING SOON .....


Scroll To Top
11