Wednesday , 19 December 2018
Breaking News
You are here: Home » HEALTH » ਪਬਲਿਕ ਥਾਵਾਂ ’ਤੇ ਸਿਗਰਟ, ਪੀੜੀ ਪੀਣਾ ਕਾਨੂੰਨੀ ਅਪਰਾਧ : ਸਿਹਤ ਸੁਪਰਵਾਈਜਰ

ਪਬਲਿਕ ਥਾਵਾਂ ’ਤੇ ਸਿਗਰਟ, ਪੀੜੀ ਪੀਣਾ ਕਾਨੂੰਨੀ ਅਪਰਾਧ : ਸਿਹਤ ਸੁਪਰਵਾਈਜਰ

ਮਾਨਸਾ, 17 ਫਰਵਰੀ (ਨਛੱਤਰ ਸਿੰਘ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ)- ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਪਾਲ ਸਰਾਂ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਖਿਆਲਾ ਕਲਾਂ ਦੀ ਟੀਮ ਵੱਲੋਂ ਮਾਨਸਾ ਜਿਲ੍ਹੇ ਨੂੰ ਤੰਬਾਕੂ ਮੁਕਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਮਾਨਸਾ ਕੈਂਚੀਆਂ ਵਿਖੇ ਕੋਟਪਾ ਐਕਟ ਦੇ ਤਹਿਤ 15 ਚਲਾਣ ਕੱਟੇ ਗਏ। ਟੀਮ ਵੱਲੋਂ ਚਲਾਣ ਕੱਟਣ ਤੋਂ ਇਲਾਵਾ ਦੁਕਾਨਦਾਰ ਅਤੇ ਆਮ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਵੀ ਕੀਤਾ ਗਿਆ। ਦੁਕਾਨਦਾਰਾਂ ਤੇ ਲੋਕਾਂ ਨੂੰ ਦੱਸਿਆ ਗਿਆ ਕਿ ਭਾਰਤ ਵਿੱਚ ਹਰ ਰੋਜ਼ 2200 ਦੇ ਕਰੀਬ ਮੌਤਾਂ ਤੰਬਾਕੂ ਦੇ ਸੇਵਨ ਨਾਲ ਹੁੰਦੀਆਂ ਹਨ। ਭਾਰਤ ਸਰਕਾਰ ਦੁਆਰਾ ਸੈਕਸ਼ਨ-4 ਦੇ ਤਹਿਤ ਸਾਂਝੇ ਜਨਤਕ ਥਾਵਾਂ ਤੇ ਬੀੜੀ, ਸਿਗਰਟ ਜਾਂ ਕਿਸੇ ਤਰੀਕੇ ਨਾਲ ਤੰਬਾਕੂਨੋਸ਼ੀ ਦੀ ਮਨਾਹੀ ਕੀਤੀ ਗਈ ਹੈ। ਐਕਟ ਦੀ ਉਲੰਘਣਾ ਕਰਨ ਵਾਲੇ ਨੂੰ 200 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਖੁਲ੍ਹੀ ਸਿਗਰਟ ਬੀੜੀ ਵੇਚਣਾ, 18 ਸਾਲ ਤੋਂ ਘੱਟ ਉਮਰ ਵਾਲੇ ਵਿਅਕਤੀ ਨੂੰ ਤੰਬਾਕੂ ਦੀ ਖਰੀਦ ਅਤੇ ਵਿਕਰੀ ਕਰਨਾ ਅਤੇ ਬਿਨਾ ਸਿਹਤ ਚਿਤਾਵਨੀ ਤੋਂ ਤੰਬਾਕੂ ਵੇਚਣਾ ਕਾਨੂੰਨੀ ਅਪਰਾਧ ਹੈ। ਸਰਕਾਰ ਦਾ ਮੁੱਖ ਮਕਸਦ ਤੰਬਾਕੂ ਪਦਾਰਥਾਂ ਦੇ ਸੇਵਨ ਨੂੰ ਘਟਾਉਂਣਾ ਹੈ ਤੇ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਂਣਾ ਹੈ ਕਿਉਂਕਿ ‘‘ਪੈਸਿਵ ਸਮੋਕਿੰਗੂ ਦਾ ਸਭ ਤੋਂ ਮਾੜਾ ਅਸਰ ਬੱਚਿਆਂ ਤੇ ਗਰਭਵਤੀ ਔਰਤਾਂ ਤੇ ਪੈਂਦਾ ਹੈ। ਇਹ ਧੂੰਆਂ ਬੱਚਿਆਂ ਤੇ ਗਰਭਵਤੀ ਔਰਤਾਂ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ। ਟੀਮ ਵਿੱਚ ਸੁਖਪਾਲ ਸਿੰਘ, ਲੀਲਾ ਰਾਮ, ਭੋਲਾ ਸਿੰਘ ਸਿਹਤ ਸੁਪਰਵਾਈਜਰ ਹਾਜ਼ਰ ਸਨ।

Comments are closed.

COMING SOON .....


Scroll To Top
11