Saturday , 20 April 2019
Breaking News
You are here: Home » Editororial Page » ਪਤਰਕਾਰ ਖਸੋਗੀ ਨੂੰ ਸਾਊਦੀ ਅਰਬ ਦੇ ਸਫ਼ਾਰਤਖਾਨੇ ’ਚ ਤਸੀਹੇ ਦੇ ਕੇ ਮਾਰ ਦੇਣ ਦੀ ਕਾਰਵਾਈ ਅਤਿ ਨਿੰਦਣਯੋਗ: ਸ. ਮਾਨ

ਪਤਰਕਾਰ ਖਸੋਗੀ ਨੂੰ ਸਾਊਦੀ ਅਰਬ ਦੇ ਸਫ਼ਾਰਤਖਾਨੇ ’ਚ ਤਸੀਹੇ ਦੇ ਕੇ ਮਾਰ ਦੇਣ ਦੀ ਕਾਰਵਾਈ ਅਤਿ ਨਿੰਦਣਯੋਗ: ਸ. ਮਾਨ

ਫ਼ਤਹਿਗੜ੍ਹ ਸਾਹਿਬ- “ਕੁਝ ਸਮਾਂ ਪਹਿਲੇ ਅਮਰੀਕਾ ਦੇ ਦੋਸਤ ਸਾਊਂਦੀ ਅਰਬ ਨੇ ਤੁਰਕੀ ਵਿਚ ਆਪਣੇ ਸਥਿਤ ਸਫ਼ਾਰਤਖਾਨੇ ਵਿਚ ਜੋ ਹਰਮਨ-ਪਿਆਰੇ ਪਤਰਕਾਰ ਖਸੋਗੀ ਨੂੰ ਤਸੀਹੇ ਦੇ ਕੇ ਮਾਰ ਦਿਤਾ ਸੀ, ਇਸ ਮੁਦੇ ਤੇ ਦੁਨੀਆਂ ਭਰ ਵਿਚ ਤਕੜੇ ਰੋਸ ਮੁਜਾਹਰੇ ਹੋ ਰਹੇ ਹਨ ਜਿਸ ਨਾਲ ਅਮਰੀਕਾ ਦੇ ਪ੍ਰੈਜੀਡੈਟ ਸ੍ਰੀ ਟਰੰਪ ਨੂੰ ਵੀ ਕੌਮਾਂਤਰੀ ਪਧਰ ਤੇ ਵਡੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿਸੇ ਗਲ, ਸੁਝਾਅ ਨੂੰ ਮੰਨਣ ਵਿਚ ਅਸਮਰਥ ਹੀ ਰਹਿੰਦੇ ਹਨ । ਇਸੇ ਤਰ੍ਹਾਂ ਮਰਹੂਮ ਰਾਜੀਵ ਗਾਂਧੀ ਨੇ ਆਪਣੇ ਕਾਰਜਕਾਲ 1984-1989 ਸਮੇਂ ਉਨ੍ਹਾਂ ਦੇ ਰਖਿਆ ਵਜ਼ੀਰ ਪੀ. ਚਿੰਤਮਬਰਮ ਸਨ । ਉਸ ਸਮੇਂ ਅਫ਼ਗਾਨਿਸਤਾਨ ਉਤੇ ਸੋਵੀਅਤ ਰੂਸ ਦਾ ਕਬਜਾ ਸੀ । ਪੀ. ਚਿੰਤਮਬਰਮ ਨੇ ਬਹੁਤ ਸਾਰੇ ਰੂਸੀ ਹਥਿਆਰ ਹਵਾਈ ਜ਼ਹਾਜ ਰਾਹੀ ਅਫ਼ਗਾਨਿਸਤਾਨ ਤੋਂ ਮੰਗਵਾਏ ਸਨ । ਜਿਹੜੇ ਸਿਖਾਂ ਦੀ ਆਜ਼ਾਦੀ ਲਈ ਸਿਖ ਜਦੋਂ-ਜ਼ਹਿਦ ਕਰ ਰਹੇ ਸਨ, ਉਨ੍ਹਾਂ ਦੇ ਮੁਕਾਬਲੇ ਵਜੋ ਇਹ ਮੰਗਵਾਏ ਜਾਣ ਵਾਲੇ ਹਥਿਆਰ ਵਰਤੇ ਗਏ । ਕਿਉਂਕਿ ਰਾਜੀਵ ਗਾਂਧੀ ਨੇ ਸਿਖ ਕੌਮ ਦੇ ਆਜ਼ਾਦੀ ਘੁਲਾਟੀਆ ਦਾ ਮੁਕਾਬਲਾ ਕਰਨ ਲਈ, ਭੁਲੇ-ਭਟਕੇ ਸਿਖਾਂ ਦੀ ਇਕ ਪਲਟਨ ਪੈਦਾ ਕੀਤੀ ਸੀ । ਜਿਨ੍ਹਾਂ ਨੂੰ ਟ੍ਰੇਨਿੰਗ ਦੇ ਕੇ ਅਫ਼ਗਾਨਿਸਤਾਨ ਤੋਂ ਮੰਗਵਾਏ ਹਥਿਆਰ ਦਿਤੇ ਗਏ ਤਾਂ ਕਿ ਉਹ ਆਜ਼ਾਦੀ ਘੁਲਾਟੀਆ ਨਾਲ ਲੜਨ । ਬਾਬਾ ਵਿਰਸਾ ਸਿੰਘ ਨੇ ਆਪਣੇ ਪਿੰਡ ਸਰਾਵਾ ਬੋਦਲਾ ਵਿਚੋਂ ਆਪਣੇ-ਆਪ ਨੂੰ ਪ੍ਰਗਟ ਕਰਕੇ ਆਪਣਾ ਕੈਂਪ ਤੇ ਡੇਰਾ ਦਿਲੀ ਲਗਾ ਲਿਆ ਸੀ । ਜਿਸਦੇ ਸ੍ਰੀ ਸੁਰੇਦਰਾ ਨਾਥ ਸੇਵਕ ਸਨ । ਬਾਬੇ ਦੇ ਸੇਵਕਾਂ ਨੂੰ ਟ੍ਰੇਨਿੰਗ ਦੇ ਕੇ ਪਿੰਡਾਂ ਵਿਚ ਭੇਜਿਆ ਗਿਆ । ਤਾਂ ਕਿ ਉਹ ਆਜ਼ਾਦੀ ਘੁਲਾਟੀਏ ਸਿਖਾਂ ਨਾਲ ਇਨ੍ਹਾਂ ਹਥਿਆਰਾਂ ਨਾਲ ਮੁਕਾਬਲਾ ਕਰ ਸਕਣ ਅਤੇ ਪਿੰਡਾਂ ਵਿਚ ਗੈਰ-ਇਖ਼ਲਾਕੀ ਕੰਮ ਕਰਕੇ ਆਜ਼ਾਦੀ ਘੁਲਾਟੀਆ ਨੂੰ ਬਦਨਾਮ ਕਰ ਸਕਣ। ਇਹ ਪ੍ਰੋਜੈਕਟ ਰਾਜੀਵ ਗਾਂਧੀ ਦਾ ਸੀ । ਮਸ਼ਹੂਰ ਪਤਰਕਾਰ ਸ੍ਰੀ ਤ੍ਰਿਹੇਨ ਭਗਤ ਨੇ ਅਫ਼ਗਾਨਿਸਤਾਨ ਤੋਂ ਮੰਗਵਾਏ ਜਾਣ ਵਾਲੇ ਹਥਿਆਰਾਂ ਅਤੇ ਸਿਖ ਕੌਮ ਨੂੰ ਬਦਨਾਮ ਕਰਨ ਦੀ ਸਾਜ਼ਿਸ ਦਾ ਆਪਣੇ ਲੇਖਾਂ ਰਾਹੀ ਸਾਹਮਣੇ ਲਿਆਂਦਾ ਸੀ । ਜਿਸ ਨੂੰ ਸ੍ਰੀ ਰਾਜੀਵ ਗਾਂਧੀ ਹਕੂਮਤ ਸਮੇਂ ਪੀ. ਚਿੰਤਮਬਰਮ ਦੀ ਯੋਜਨਾ ਰਾਹੀ ਸਾਜ਼ਸੀ ਢੰਗ ਨਾਲ ਉਸੇ ਤਰ੍ਹਾਂ ਮਾਰ ਦਿਤਾ ਗਿਆ ਸੀ, ਜਿਸ ਤਰ੍ਹਾਂ ਹੁਣ ਸ੍ਰੀ ਖਸੋਗੀ ਨੂੰ ਖ਼ਤਮ ਕੀਤਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਖਸੋਗੀ ਮਸ਼ਹੂਰ ਪਤਰਕਾਰ ਨੂੰ ਤੁਰਕੀ ਵਿਖੇ ਸਾਊਂਦੀ ਅਰਬ ਦੇ ਸਫ਼ਾਰਤਖਾਨੇ ਵਿਚ ਅਫ਼ਸਰਾਨ ਵਲੋਂ ਤਸੀਹੇ ਦੇ ਕੇ ਮਾਰਨ ਉਤੇ ਡੂੰਘਾਂ ਦੁਖ ਜ਼ਾਹਰ ਕਰਦੇ ਹੋਏ ਸ੍ਰੀ ਖਸੋਗੀ ਅਤੇ ਸ੍ਰੀ ਤ੍ਰਿਹੇਨ ਭਗਤ ਦੀਆਂ ਹੋਈਆ ਭੇਦਭਰੀਆ ਮੌਤਾਂ ਕੌਮਾਂਤਰੀ ਏਜੰਸੀ ਰਾਹੀ ਛਾਣਬੀਨ ਕਰਕੇ ਸਚ ਸਾਹਮਣੇ ਲਿਆਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਦੁਖ ਤੇ ਅਫ਼ਸੋਸ ਵਾਲੇ ਅਮਲ ਹਨ ਕਿ ਇੰਡੀਆਂ ਦੀਆਂ ਖੂਫੀਆਂ ਏਜੰਸੀਆਂ, ਗ੍ਰਹਿ ਵਿਭਾਗ ਨੇ ਸ੍ਰੀ ਤ੍ਰਿਹੇਨ ਭਗਤ ਨੂੰ ਭੇਦਭਰੇ ਢੰਗ ਨਾਲ ਖ਼ਤਮ ਕਰਨ ਉਪਰੰਤ ਕੋਈ ਛਾਣਬੀਨ ਨਹੀਂ ਕਰਵਾਈ ਅਤੇ ਨਾ ਹੀ ਉਸਦੇ ਪਤਰਕਾਰ ਸਾਥੀਆਂ ਨੇ ਇਸ ਦਿਸ਼ਾ ਵਲ ਕੋਈ ਮਨੁਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਉਦਮ ਕੀਤਾ । ਉਪਰੋਕਤ ਸਾਜ਼ਿਸ ਅਤੇ ਸ੍ਰੀ ਤ੍ਰਿਹੇਨ ਭਗਤ ਦੀ ਭੇਦਭਰੀ ਮੌਤ ਸਿਖ ਕੌਮ ਦੇ ਆਜ਼ਾਦੀ ਦੇ ਸੰਘਰਸ਼ ਨੂੰ ਫੇਲ੍ਹ ਕਰਨ ਦੀ ਕੜੀ ਸੀ । ਜੋ ਕਿ ਇੰਡੀਆਂ ਦੀ ਪਾਲਸੀ ਸੀ ਅਤੇ ਇਸ ਕੰਮ ਦੀ ਅਗਵਾਈ ਸ੍ਰੀ ਪੀ. ਚਿਤਮਬਰਮ ਕਰ ਰਹੇ ਸਨ । ਅਸੀਂ ਇਸ ਸੰਬੰਧ ਵਿਚ ਇੰਡੀਆਂ ਦੇ ਕੈਬਨਿਟ ਸਕਤਰ ਨੂੰ ਵੀ ਲਿਖਤੀ ਰੂਪ ਵਿਚ ਲਿਖਿਆ ਸੀ । ਪਰ ਕੋਈ ਹੁੰਘਾਰਾ ਨਾ ਮਿਲਿਆ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਅਪੀਲ ਕਰਦਾ ਹੈ ਕਿ ਸ੍ਰੀ ਤ੍ਰਿਹੇਨ ਭਗਤ ਦੀ ਸ੍ਰੀ ਰਾਜੀਵ ਗਾਂਧੀ ਹਕੂਮਤ ਸਮੇਂ ਹੋਈ ਭੇਦਭਰੀ ਮੌਤ ਦੀ ਨਿਰਪਖਤਾ ਨਾਲ ਜਾਂਚ ਕਰਵਾਕੇ ਸਾਹਮਣੇ ਲਿਆਉਣ ਅਤੇ ਉਸਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਦਾ ਪ੍ਰਬੰਧ ਕਰੇ ।
– ਪੰਜਾਬ ਟਾਇਮਜ਼ ਬਿਊਰੋ

Comments are closed.

COMING SOON .....


Scroll To Top
11