Thursday , 23 May 2019
Breaking News
You are here: Home » BUSINESS NEWS » ਪਟਿਆਲਾ ਪੁਲਿਸ ਵੱਲੋਂ 92.50 ਲਖ ਦੀ ਨਗਦੀ ਬਰਾਮਦ

ਪਟਿਆਲਾ ਪੁਲਿਸ ਵੱਲੋਂ 92.50 ਲਖ ਦੀ ਨਗਦੀ ਬਰਾਮਦ

ਪਟਿਆਲਾ, 14 ਮਾਰਚ- ਲੋਕ ਸਭਾ ਚੋਣਾਂ ਦੇ ਮਦੇਨਜ਼ਰ ਜਾਰੀ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਆਰੰਭੇ ਯਤਨਾਂ ਤਹਿਤ ਪਟਿਆਲਾ ਪੁਲਿਸ ਨੇ 92 ਲਖ 50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਸਬੰਧੀ ਆਮਦਨ ਕਰ ਟੀਮ ਦੇ ਨਾਲ-ਨਾਲ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੂਚਿਤ ਕੀਤਾ। ਐਸ.ਐਸ.ਪੀ. ਮਨਦੀਪ ਸਿੰਘ ਸਿਧੂ ਨੇ ਦਸਿਆ ਕਿ ਦੇਰ ਰਾਤ ਏ.ਐਸ.ਆਈ. ਹਰਿੰਦਰਪਾਲ ਸਿੰਘ ਨੇ ਪੁਲਿਸ ਟੀਮ ਨਾਲ ਨੈਸ਼ਨਲ ਹਾਈਵੇਅ ਨਰਵਾਣਾ ਰੋਡ ‘ਤੇ ਪਿੰਡ ਢਾਬੀ ਗੁਜਰਾਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ।ਇਸ ਦੌਰਾਨ ਨਰਵਾਣਾ ਵਲੋਂ ਆ ਰਹੀ ਇਕ ਕਾਲੇ ਰੰਗ ਦੀ ਹੁੰਡਈ ਕਰੇਟਾ ਗਡੀ ਨੰਬਰ ਪੀ.ਬੀ. 13 ਬੀ.ਸੀ. 2797 ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਗਡੀ ਦੀਆਂ ਅਗਲੀਆਂ ਸੀਟਾਂ ਹੇਠੋਂ 92 ਲਖ 50 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਹੋਈ। ਉਨ੍ਹਾਂ ਦਸਿਆ ਕਿ ਕਾਰ ਚਾਲਕ ਰਵੀ (23) ਵਾਸੀ ਪਿੰਡ ਸ਼ੇਰਗੜ੍ਹ ਤੇ ਇਕ ਹੋਰ ਨੌਜਵਾਨ ਸਚਿਨ (20) ਪੁਤਰ ਪਵਨ ਕੁਮਾਰ ਵਾਸੀ ਖਨੌਰੀ ਤੋਂ ਜਦੋਂ ਇਸ ਨਕਦੀ ਬਾਰੇ ਪੁਛਗਿਛ ਕੀਤੀ ਗਈ ਤਾਂ ਉਹ ਤਸਲੀਬਖਸ਼ ਜਵਾਬ ਨਹੀਂ ਦੇ ਸਕੇ ਨਾ ਹੀ ਕੋਈ ਕਾਗਜ਼ਾਤ ਦਿਖਾ ਸਕੇ। ਪੁਲਿਸ ਨੇ ਮੌਕੇ ‘ਤੇ ਆਮਦਨ ਕਰ ਵਿਭਾਗ ਦੀ ਟੀਮ ਨੂੰ ਬੁਲਾਇਆ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਸ ਸਬੰਧੀ ਸੂਚਿਤ ਕੀਤਾ। ਨਗਦੀ ਜ਼ਬਤ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

Comments are closed.

COMING SOON .....


Scroll To Top
11