Tuesday , 31 March 2020
Breaking News
You are here: Home » PUNJAB NEWS » ਪਟਿਆਲਾ ਪੁਲਿਸ ਨੇ ਵਿਆਹ ਸਮਾਗਮ ’ਚ ਅਗਵਾ ਹੋਏ ਨਾਬਾਲਗ ਬੱਚੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

ਪਟਿਆਲਾ ਪੁਲਿਸ ਨੇ ਵਿਆਹ ਸਮਾਗਮ ’ਚ ਅਗਵਾ ਹੋਏ ਨਾਬਾਲਗ ਬੱਚੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

ਪਟਿਆਲਾ, 28 ਦਸੰਬਰ (ਦਇਆ ਸਿੰਘ)- ਬੀਤੇ ਦਿਨੀਂ ਘਨੌਰ ਵਿਖੇ ਇੱਕ ਵਿਆਹ ਸਮਾਗਮ ’ਚ ਅਗਵਾ ਹੋਏ ਛੇ ਸਾਲਾਂ ਬੱਚੇ ਮਨਾਨ ਜਿਸ ਦੀ ਬਾਅਦ ਵਿੱਚ ਪਿੰਡ ਲਾਛੜੂ ਖੁਰਦ ਦੇ ਨਾਲ ਲਗਦੇ ਸੂਏ ਦੇ ਖਤਾਨਾਂ ਦੀਆਂ ਸੰਘਣੀਆਂ ਝਾੜੀਆਂ ਵਿੱਚੋ ਪੂਰੀ ਤਰ੍ਹਾਂ ਗਲੀ ਸੜੀ ਲਾਸ਼ ਬਰਾਮਦ ਹੋਈ ਸੀ ਦੇ ਅੰਨ੍ਹੇ ਕਤਲ ਨੂੰ ਪਟਿਆਲਾ ਪੁਲਿਸ ਬੇਪਰਦ ਕਰਨ ਵਿੱਚ ਕਾਮਯਾਬ ਹੋ ਗਈ ਹੈ। ਇਸ ਮਾਸੂਮ ਬੱਚੇ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਦੋ ਮੁਲਜ਼ਮਾਂ ਅਵਨੀਸ਼ ਕੁਮਾਰ ਉਰਫ਼ ਕਾਲਾ ਤੇ ਸੁਨੀਤਾ ਬੇਗਮ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਗਿਆ ਹੈ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਐਸ.ਐਸ.ਪੀ ਸ੍ਰੀ ਮਨਦੀਪ ਸਿੰਘ ਸਿੱਧੂ ਨੇ ਪੁਲਿਸ ਲਾਈਨ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆ ਦੱਸਿਆ ਕਿ ਮਿਤੀ 5 ਦਸੰਬਰ ਨੂੰ ਦਾਣਾ ਮੰਡੀ ਘਨੌਰ ਵਿਆਹ ਦੇ ਸਮਾਗਮ ਵਿੱਚੋ ਮਨਾਨ ਪੁੱਤਰ ਸੋਹਿਲ ਖਾਨ ਪੁੱਤਰ ਨਸੀਰੁਦੀਨ ਵਾਸੀ ਵਾਰਡ ਨੰਬਰ 02 ਘਨੌਰ ਨੂੰ ਅਗਵਾ ਕਰ ਲਿਆ ਗਿਆ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 107 ਮਿਤੀ 06.12.2018 ਅ/ਧ 365 ਹਿੰ:ਦੰ: ਥਾਣਾ ਘਨੌਰ ਦਰਜ ਕੀਤਾ ਗਿਆ ਸੀ। ਮੁਕੱਦਮਾ ਨੂੰ ਟਰੇਸ ਕਰਨ ਲਈ ਸ੍ਰੀ ਮਨਜੀਤ ਸਿੰਘ ਬਰਾੜ ਕਪਤਾਨ ਪੁਲਿਸ ਇਨਵੈਸਟੀਗੇਸਨ, ਪਟਿਆਲਾ ਦੀ ਅਗਵਾਈ ਵਿੱਚ ਸ੍ਰੀ ਸੁਖਮਿੰਦਰ ਸਿੰਘ ਚੌਹਾਨ, ਉਪ ਕਪਤਾਨ ਪੁਲਿਸ, ਇਨਵੈਸਟੀਗੇਸਨ, ਪਟਿਆਲਾ, ਸ੍ਰੀ ਅਸ਼ੋਕ ਕੁਮਾਰ, ਉਪ ਕਪਤਾਨ ਪੁਲਿਸ ਘਨੌਰ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਪਟਿਆਲਾ, ਇੰਸਪੈਕਟਰ ਅਮਨਪਾਲ ਸਿੰਘ, ਮੁੱਖ ਅਫ਼ਸਰ ਥਾਣਾ ਘਨੌਰ ਦੀ ਇਕ ਸਪੈਸ਼ਲ ਇੰਨਵੈਸ਼ਟੀਗੇਨ ਟੀਮ ਗਠਿਤ ਕੀਤੀ ਗਈ ਸੀ। ਐਸ.ਐਸ.ਪੀ ਨੇ ਦੱਸਿਆ ਕਿ ਮਿਤੀ 21 ਦਸੰਬਰ ਨੂੰ ਮਨਾਨ ਦੀ ਗਲੀ ਸੜੀ ਲਾਸ਼ ਨਹਿਰ ਦੇ ਨੇੜੇ ਪਿੰਡ ਲਾਛੜੂ ਖੁਰਦ ਦੇ ਨਾਲ ਲਗਦੇ ਸੂਏ ਦੇ ਖਤਾਨਾਂ ਦੀਆਂ ਸੰਘਣੀਆਂ ਝਾੜੀਆਂ ਵਿੱਚੋ ਬਰਾਮਦ ਹੋਈ ਸੀ। ਜਿਸ ਸਬੰਧੀ ਡਾਕਟਰ ਦਾ ਬੋਰਡ ਗਠਿਤ ਕਰਕੇ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਗਿਆ। ਜਿਸ ’ਤੇ ਮੁਕੱਦਮਾ ਵਿੱਚ ਜੁਰਮ 302, 201, 366-ਏ ਹਿੰ:ਦੰ ਦਾ ਵਾਧਾ ਕੀਤਾ ਗਿਆ। ਇਸ ਮੁਕੱਦਮਾ ਦੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਗਠਿਤ ਕੀਤੀ ਗਈ ਟੀਮ ਨੇ ਮਿਹਨਤ ਅਤੇ ਲਗਨ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ। ਮੁਕੱਦਮੇ ਦੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਅਵਨੀਸ ਕੁਮਾਰ ਉਰਫ਼ ਕਾਲਾ ਪੁੱਤਰ ਮਾਂਗੇ ਰਾਮ ਵਾਸੀ ਪਿੰਡ ਸੋਗਲਪੁਰ ਥਾਣਾ ਘਨੌਰ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਅਤੇ ਸੁਨਿਤਾ ਬੇਗਮ ਪਤਨੀ ਰਸੀਦ ਖਾਨ ਪੁੱਤਰ ਸਬੀਰ ਵਾਸੀ ਮੰਜੋਲੀ ਰੋਡ ਘਨੌਰ ਨੂੰ ਮਿਤੀ 28 ਦਸੰਬਰ ਨੂੰ ਥਾਣਾ ਘਨੌਰ ਦੇ ਏਰੀਆ ਵਿਚੋ ਗ੍ਰਿਫ਼ਤਾਰ ਕੀਤਾ ਗਿਆ। ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਨੇ ਇਸ ਕੇਸ ਨੂੰ ਬੇਪਰਦ ਕਰਨ ਸਬੰਧੀ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਮੌਕੇ ਤੋਂ ਮਿਲੀ ਲਾਸ਼ ਦੇ ਅਧਾਰ ਤੇ ਸਾਰੇ ਏਰੀਆ ਦੀ ਕਰਾਇਮ ਮੈਪਿੰਗ ਕੀਤੀ ਗਈ ਅਤੇ ਮਿਤੀ 24 ਦਸੰਬਰ ਨੂੰ ਐਸ.ਐਸ.ਪੀ ਵੱਲੋ ਸਮੇਤ ਐਸ.ਪੀ (ਇੰਨਵੈਸਟੀਗੇਸਨ) ਪਟਿਆਲਾ, ਇੰਚਾਰਜ ਸੀ.ਆਈ.ਏ ਸਟਾਫ਼ ਪਟਿਆਲਾ ਨੂੰ ਨਾਲ ਲੈਕੇ ਖੁਦ ਮੌਕਾ ਦੇਖਿਆ ਗਿਆ ਅਤੇ ਸਪੈਸ਼ਲ ਫੋਰਾਂਸਿਕ ਸਾਇੰਸ ਲੈਬੋਰਟਰੀ ਮੋਹਾਲੀ ਦੀ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਇਸ ਕੇਸ ਦੀ ਤਫਤੀਸ਼ ਨੂੰ ਵੱਖ-ਵੱਖ ਪਹਿਲੂਆਂ ਤੋਂ, ਕਰਾਇਮ ਏਰੀਆ ਦੀ ਕੀਤੀ ਗਈ ਮੈਪਿੰਗ ਤੋਂ ਅਤੇ ਮਿਲੇ ਅਹਿਮ ਸੁਰਾਗਾਂ ਨੂੰ ਕੜੀ ਦਰ ਕੜੀ ਜੋੜਦੇ ਹੋਏ ਪਟਿਆਲਾ ਪੁਲਿਸ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਕਾਮਯਾਬ ਹੋਈ ।
ਐਸ.ਐਸ.ਪੀ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਏ ਖੁਲਾਸਿਆਂ ਬਾਰੇ ਦੱਸਿਆ ਕਿ ਅਵਨੀਸ ਕੁਮਾਰ ਉਰਫ਼ ਕਾਲਾ ਜੋ ਕਿ ਗੁਰਿੰਦਰ ਸਿੰਘ ਵਾਸੀ ਦੌਣ ਦੀ ਦਲੀਪ ਐਂਡ ਸੰਨਜ ਆੜਤ ਦੀ ਦੁਕਾਨ ਦਾਣਾ ਮੰਡੀ ਘਨੌਰ ਵਿਖੇ ਕਰੀਬ 16 ਸਾਲਾਂ ਤੋਂ ਮੁਨੀਮੀ ਦਾ ਕੰਮ ਕਰਦਾ ਆ ਰਿਹਾ ਹੈ। ਜਿੱਥੇ ਇਸ ਦੇ ਪ੍ਰੇਮ ਸਬੰਧ ਸੁਨੀਤਾ ਬੇਗਮ ਪਤਨੀ ਰਸੀਦ ਵਾਸੀ ਦਾਣਾ ਮੰਡੀ ਘਨੌਰ ਨਾਲ ਹੋਣ ਕਰਕੇ ਉਸ ਦੇ ਘਰ ਆਉਣਾ-ਜਾਣਾ ਸੀ, ਜੋ ਸੁਨੀਤਾ ਬੇਗਮ ਪਹਿਲਾ ਦਾਣਾ ਮੰਡੀ ਘਨੌਰ ਵਿਖੇ ਮਨਾਨ ਦੇ ਦਾਦਾ ਨਸੀਰੂਦੀਨ ਦੇ ਘਰ ਦੇ ਸਾਹਮਣੇ ਰਹਿੰਦੀ ਸੀ।
ਨਸੀਰੂਦੀਨ ਨੇ ਇਹ ਮਕਾਨ ਖਾਲੀ ਕਰਾਉਣ ਦੀ ਪੈਰਵਾਈ ਸ਼ੁਰੂ ਕਰ ਦਿੱਤੀ ਸੀ, ਇਹ ਮਕਾਨ ਦਾਣਾ ਮੰਡੀ ਵਿੱਚ ਕਰੀਬ 30/35 ਸਾਲ ਪੁਰਾਣਾ ਬਣਿਆ ਹੋਇਆ ਸੀ। ਕੁੱਝ ਦੇਰ ਪਹਿਲਾਂ ਇਹ ਮਕਾਨ ਸਬੰਧਤ ਮਹਿਕਮੇ ਮਾਰਕੀਟ ਕਮੇਟੀ/ਮੰਡੀ ਬੋਰਡ ਵੱਲੋਂ ਸੁਨੀਤਾ ਬੇਗਮ ਪਤਨੀ ਰਸੀਦ ਤੋਂ ਖਾਲੀ ਕਰਵਾ ਲਿਆ ਗਿਆ ਸੀ। ਇਸ ਤੋਂ ਬਾਅਦ ਸੁਨੀਤਾ ਬੇਗਮ ਤੇ ਇਸ ਦੇ ਘਰਵਾਲੇ ਰਸੀਦ ਪੁੱਤਰ ਸਬੀਰ ਅਹਿਮਦ (ਜੋ ਕਿ ਟਰੱਕ ਡਰਾਈਵਰੀ ਦਾ ਕੰਮ ਕਰਦਾ ਹੈ) ਨੇ ਘਨੌਰ ਦੇ ਏਰੀਆ ਵਿੱਚ ਹੀ ਪਲਾਟ ਲੈਕੇ ਮਕਾਨ ਪਾ ਲਿਆ ਸੀ। ਇਹ ਪਲਾਟ ਲੈਣ, ਬੈਂਕ ਵਿੱਚੋ ਲੋਨ ਮਨਜੂਰ ਕਰਵਾਉਣ ਅਤੇ ਮਕਾਨ ਬਨਾਉਣ ਲਈ ਵੀ ਅਵਨੀਸ ਕੁਮਾਰ ਉਰਫ਼ ਕਾਲੇ ਨੇ ਸੁਨੀਤਾ ਬੇਗਮ ਦੀ ਡੇਢ ਲੱਖ ਰੁਪਏ ਦੀ ਮਦਦ ਕੀਤੀ ਸੀ।

Comments are closed.

COMING SOON .....


Scroll To Top
11