Monday , 23 September 2019
Breaking News
You are here: Home » PUNJAB NEWS » ਪਟਿਆਲਾ ਤੇ ਬਠਿੰਡਾ ਹਲਕੇ ਦੇ ਨਤੀਜੇ ਬਦਲਣਗੇ ਪੰਜਾਬ ਦੀ ਰਾਜਨੀਤੀ

ਪਟਿਆਲਾ ਤੇ ਬਠਿੰਡਾ ਹਲਕੇ ਦੇ ਨਤੀਜੇ ਬਦਲਣਗੇ ਪੰਜਾਬ ਦੀ ਰਾਜਨੀਤੀ

ਜੇਕਰ ਮਹਾਰਾਣੀ ਹਾਰੀ ਤਾਂ ਕੈਪਟਨ ਨੂੰ ਦੇਣਾ ਪਵੇਗਾ ਅਸਤੀਫਾ

ਜਲੰਧਰ, 22 ਮਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਨਤੀਜੇ ਵੀਰਵਾਰ ਨੂੰ ਆਉਣ ਵਾਲੇ ਹਨ। ਇਸ ਦੌਰਾਨ ਸਿਆਸੀ ਹਲਕਿਆਂ ਦੀਆਂ ਨਜ਼ਰਾਂ 13 ਵਿੱਚੋਂ 2 ਹਲਕਿਆਂ ਬਠਿੰਡਾ ਅਤੇ ਪਟਿਆਲਾ ਉੱਪਰ ਲੱਗੀਆਂ ਹੋਈਆਂ ਹਨ। ਇਨ੍ਹਾਂ ਦੋਵਾਂ ਹਲਕਿਆਂ ਦੇ ਨਤੀਜੇ ਪੰਜਾਬ ਦੀ ਸਿਆਸਤ ਨੂੰ ਸਭ ਤੋਂ ਵਧ ਪ੍ਰਭਾਵਿਤ ਕਰਨਗੇ। ਜੇਕਰ ਪਟਿਆਲਾ ਵਿੱਚ ਕਾਂਗਰਸੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਸਫ਼ਲ ਨਹੀਂ ਹੁੰਦੇ ਤਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਅਹੁਦੇ ਤੋਂ ਅਸਤੀਫੇ ਲਈ ਦਬਾਅ ਵਧ ਸਕਦਾ ਹੈ। ਕਾਂਗਰਸ ਬੇਸ਼ੱਕ ਦੂਸਰੀਆਂ 12 ਸੀਟਾਂ ਜਿੱਤ ਜਾਵੇ, ਤਦ ਵੀ ਪਟਿਆਲਾ ਸੀਟ ਦਾ ਨਤੀਜਾ ਮੁੱਖ ਮੰਤਰੀ ਲਈ ਕਾਫੀ ਅਹਿਮ ਹੈ। ਜੇਕਰ ਕੈਪਟਨ ਅਸਤੀਫਾ ਦਿੰਦੇ ਹਨ ਤਦ ਸ. ਨਵਜੋਤ ਸਿੰਘ ਸਿੱਧੂ ਨਵੇਂ ਮੁੱਖ ਮੰਤਰੀ ਬਣ ਸਕਦੇ ਹਨ। ਇਸੇ ਤਰ੍ਹਾਂ ਬਠਿੰਡਾ ਲੋਕ ਸਭਾ ਹਲਕੇ ਦਾ ਨਤੀਜਾ ਵੀ ਕਾਫੀ ਅਹਿਮੀਅਤ ਅਖਤਿਆਰ ਕਰ ਗਿਆ ਹੈ, ਜੇਕਰ ਇਸ ਹਲਕੇ ਤੋਂ ਅਕਾਲੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਜੇਤੂ ਰਹਿੰਦੇ ਹਨ ਤਦ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦੇ ਸਿਆਸੀ ਭਵਿੱਖ ਉੱਪਰ ਪ੍ਰਸ਼ਨ ਚਿੰਨ੍ਹ ਲੱਗ ਜਾਵੇਗਾ। ਜੇਕਰ ਇਸ ਹਲਕੇ ਤੋਂ ਕਾਂਗਰਸ ਜੇਤੂ ਹੋਈ ਤਦ ਸ. ਮਨਪ੍ਰੀਤ ਸਿੰਘ ਬਾਦਲ ਅਤੇ ਅਤੇ ਸ. ਨਵਜੋਤ ਸਿੰਘ ਸਿੱਧੂ ਸਿਆਸੀ ਤੌਰ ‘ਤੇ ਹੋਰ ਮਜ਼ਬੂਤ ਹੋਣਗੇ। ਲੋਕ ਸਭਾ ਚੋਣਾਂ ਦੇ ਨਤੀਜੇ ਸ਼੍ਰੋਮਣੀ ਅਕਾਲੀ ਦਲ ਅਤੇ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਸਿਆਸੀ ਭਵਿੱਖ ਵੀ ਤੈਅ ਕਰਨ ਵਾਲੇ ਹਨ। ਜੇਕਰ ਅਕਾਲੀ ਦਲ ਬਠਿੰਡਾ ਅਤੇ ਫਿਰੋਜ਼ਪੁਰ ਤੋਂ ਸਫ਼ਲ ਨਹੀਂ ਹੁੰਦਾ ਤਦ ਸ. ਸੁਖਬੀਰ ਸਿੰਘ ਬਾਦਲ ਲਈ ਪਾਰਟੀ ਦੀ ਪ੍ਰਧਾਨਗੀ ‘ਤੇ ਬਰਕਰਾਰ ਰਹਿਣਾ ਔਖਾ ਹੋ ਜਾਵੇਗਾ। ਇਸੇ ਤਰ੍ਹਾਂ ਗੁਰਦਾਸਪੁਰ ਹਲਕੇ ਦਾ ਨਤੀਜਾ ਵੱਡੀ ਅਹਿਮੀਅਤ ਰੱਖਦਾ ਹੈ। ਜੇਕਰ ਕਾਂਗਰਸ ਇਸ ਹਲਕੇ ਤੋਂ ਹਾਰ ਗਈ ਤਦ ਸ੍ਰੀ ਸਨੀਲ ਜਾਖੜ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਛੱਡਣੀ ਪੈ ਸਕਦੀ ਹੈ।

Comments are closed.

COMING SOON .....


Scroll To Top
11