Saturday , 30 May 2020
Breaking News
You are here: Home » PUNJAB NEWS » ਨੰਬਰਦਾਰ ਯੁਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਬਲਾਕ ਪੱਧਰੀ ਮੀਟਿੰਗ

ਨੰਬਰਦਾਰ ਯੁਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਬਲਾਕ ਪੱਧਰੀ ਮੀਟਿੰਗ

ਨਥਾਣਾ, 17 ਫਰਵਰੀ (ਗੁਰਮੀਤ ਸੇਮਾ)- ਨੰਬਰਦਾਰ ਯੂਨੀਅਨ ਬਲਾਕ ਨਥਾਣਾ ਦੀ ਆਪਣੀਆਂ ਮੰਗਾਂ ਸੰਬੰਧੀ ਮੀਟਿੰਗ ਨਥਾਣਾ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਮਾਲਵਾ ਦੀ ਪ੍ਰਧਾਨਗੀ ਹੇਠ ਸਬ-ਤਹਿਸੀਲ ਵਿਖੇ ਹੋਈ। ਇਸ ਮੀਟਿੰਗ ਵਿੱਚ ਨੰਬਰਦਾਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਕਿਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਮੂਹ ਨੰਬਰਦਾਰਾ ਨੂੰ ਅਣਗੋਲਿਆ ਕਰ ਰਹੀ ਹੈ, ਉਹਨਾਂ ਨੂੰ ਬਣਦੀਆ ਸਹੂਲਤਾ ਨਹੀ ਦਿੱਤੀਆ ਜਾਂਦੀਆਂ ਅਤੇ ਸਹੂਲਤਾ ਤੋ ਵਾਂਝੇ ਰੱਖਿਆ ਜਾਂਦਾ ਹੈ। ਕਿਹਾ ਕਿ ਚੌਣਾਂ ਤੋ ਪਹਿਲਾ ਨੰਬਰਦਾਰਾ ਨਾਲ ਕੀਤੇ ਹੋਏ ਵਾਅਦਿਆ ਤੋ ਪੰਜਾਬ ਸਰਕਾਰ ਭੱਜ ਰਹੀ ਹੈ। ਨੰਬਰਦਾਰ ਯੂਨੀਅਨ ਵੱਲੋ ਸਮੇ-ਸਮੇ ਤੇ ਆਪਣੀ ਮੰਗਾਂ ਸੰਬੰਧੀ ਪੰਜਾਬ ਸਰਕਾਰ ਨੂੰ ਜਾਣੂ ਕੀਤਾ ਜਾਂਦਾ ਰਿਹਾ ਹੈ,ਪਰ ਉਹਨਾਂ ਦੇ ਕੰਨਾ ਤੇ ਜੂ ਤੱਕ ਨਹੀ ਸਰਕ ਰਹੀ।ਜੇਕਰ ਪੰਜਾਬ ਸਰਕਾਰ ਨੰਬਰਦਾਰ ਯੂਨੀਅਨ ਨਾਲ ਕੀਤੇ ਹੋਏ ਵਾਅਦੇ ਪੂਰੇ ਨਹੀ ਕਰਦੀ ਤਾਂ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਤਹਿਤ ਉਨ੍ਹਾਂ ਨੇ ਐਲਾਨ ਕੀਤਾ ਕਿ ਮਾਰਚ ਵਿੱਚ ਪੰਜਾਬ ਦੇ ਸਾਰੇ ਨੰਬਰਦਾਰਾ ਵੱਲੋ ਇਕ ਵੱਡੀ ਰੈਲੀ ਕੀਤੀ ਜਾਵੇਗੀ,ਜਿਸ ਦੀ ਜਿੰਮੇਵਾਰ ਪੰਜਾਬ ਦੀ ਕਾਂਗਰਸ ਸਰਕਾਰ ਹੋਵੇਗੀ।ਆਪਣੀ ਮੰਗਾਂ ਸੰਬੰਧੀ ਉਹਨਾਂ ਨੇ ਕਿਹਾ ਕਿ ਸਾਡੀਆਂ ਪੰਜਾਬ ਸਰਕਾਰ ਤੋ ਮੰਗਾਂ,ਜਿਵੇ ਨੰਬਰਦਾਰੀ ਜੱਦੀ ਪੁਸ਼ਤੀ ਕਰਨਾ,ਮਾਣ ਭੱਤਾ 5000 ਰੁਪਏ ਮਹੀਨਾ ਕਰਨਾ,ਹਰਿਆਣਾ ਦੀ ਤਰਜ ਤੇ ਨੰਬਰਦਾਰ ਦਾ ਪੰਜ ਲੱਖ ਦਾ ਸਿਹਤ ਬੀਮਾ ਕਰਨਾ,ਬੱਸ ਵਿੱਚ ਮੁਫਤ ਸਫਰ,ਟੋਲ ਪਲਾਜਾ ਮੁਆਫ ਕਰਨਾ,ਜਿਲ੍ਹਾ ਅਤੇ ਪੰਜਾਬ ਪੱਧਰ ਦੀਆਂ ਬਣਨ ਵਾਲੀਆ ਕਮੇਟੀਆ ਵਿੱਚ ਨਾਮਜ਼ਦ ਕਰਨਾ,ਜਿਲ੍ਹਾ ਅਤੇ ਤਹਿਸੀਲ ਵਿੱਚ ਨੰਬਰਦਾਰਾ ਨੂੰ ਕਮਰੇ ਅਲਾਟ ਕਰਨਾ ਅਤੇ ਮੋਬਾਇਲ ਦੀ ਸਹੂਲਤ ਦੇਣਾ ਆਦਿ।ਇਸ ਮੀਟਿੰਗ ਵਿੱਚ ਤਹਿਸੀਲ ਖਜ਼ਾਨਚੀ ਅਤੇ ਜਿਲ੍ਹਾ ਜਨਰਲ ਸਕੱਤਰ ਮੇਜਰ ਸਿੰਘ ਬੱਜੋਆਣਾ,ਨੰਬਰਦਾਰ ਸੁਖਵਿੰਦਰ ਸਿੰਘ ਬੱਜੋਆਣਾ, ਅਵਤਾਰ ਸਿੰਘ ਬੱਜੋਆਣਾ, ਗੁਰਦਿੱਤਾ ਸਿੰਘ ਗੋਬਿੰਦਪੁਰਾ, ਗੁਰਪ੍ਰੀਤ ਸਿੰਘ ਲਹਿਰਾ ਮਹੁੱਬਤ, ਕੁਲਵੰਤ ਸਿੰਘ ਚੱਕ ਰਾਮ ਸਿੰਘ ਵਾਲਾ, ਭਗਵੰਤ ਸਿੰਘ ਪੂਹਲਾ, ਜਗਜੀਤ ਸਿੰਘ ਸੇਮਾ, ਕਾਲਾ ਸਿੰਘ, ਮੇਜਰ ਸਿੰਘ ਨਾਥਪੁਰਾ, ਸੁਰਜੀਤ ਸਿੰਘ ਸੇਮਾ, ਹਰਜੀਤ ਸਿੰਘ ਬੀਬੀਵਾਲਾ, ਸੁਖਜੀਵਨ ਸਿੰਘ, ਸੁਖਦੇਵ ਸਿੰਘ ਤੁੰਗਵਾਲੀ, ਕੁਲਦੀਪ ਸਿੰਘ ਗਿੱਦੜ, ਜਗਰੂਪ ਸਿੰਘ ਗਿੱਦੜ, ਪ੍ਰਿਤਪਾਲ ਸਿੰਘ ਲਹਿਰਾ ਬੇਗਾ ਆਦਿ ਹਾਜ਼ਰ ਹੋਏ।

Comments are closed.

COMING SOON .....


Scroll To Top
11