Wednesday , 21 November 2018
Breaking News
You are here: Home » Editororial Page » ਨੌਵੇਂ ਪਾਤਸ਼ਾਹੀ ਜੀ ਦੀ ਲਾਸਾਨੀ ਸ਼ਹਾਦਤ ਕੱਟੜਤਾ ’ਚ ਅੰਨੇ ਹੋਏ ਹਿੰਸਾਵਾਦੀਆਂ ਲਈ ਚਾਨਣ ਦਾ ਮੁਨਾਰਾ

ਨੌਵੇਂ ਪਾਤਸ਼ਾਹੀ ਜੀ ਦੀ ਲਾਸਾਨੀ ਸ਼ਹਾਦਤ ਕੱਟੜਤਾ ’ਚ ਅੰਨੇ ਹੋਏ ਹਿੰਸਾਵਾਦੀਆਂ ਲਈ ਚਾਨਣ ਦਾ ਮੁਨਾਰਾ

ਹਿੰਦ ਦੀ ਚਾਦਰ, ਤਿਆਗ ਦੀ ਮੂਰਤ, ਸ਼ਾਤੀ ਦੇ ਪੁੰਜ, ਸ਼ਹੀਦਾ ਦੇ ਸਿਰਤਾਜ, ਸਿੱਖਾਂ ਦੇ ਨੌਵੇ ਗੁਰੂ ਸ੍ਰੀ ਗੁਰੁ ਤੇਗ ਬਹਾਦਰ ਜੀ ਦਾ ਪ੍ਰਕਾਸ਼ 1 ਅਪ੍ਰੈਲ 1921 ਦਿਨ ਐਤਵਾਰ ਨੂੰ ਗੁਰੂ ਕੇ ਮਹਲ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਛੇਵੇ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪੰਜਵੇ ਅਤੇ ਸਭ ਤੋ ਛੋਟੇ ਸਪੁੱਤਰ ਸਨ। ਆਪ ਜੀ ਦਾ ਆਰੰਭਕ ਨਾਮ ਬਾਬਾ ਤਿਆਗ ਮਲ ਸੀ ਪਰ ਕਰਤਾਰਪੁਰ ਦੀ ਜੰਗ ਵਿੱਚ ਤੇਗ ਦੇ ਜੋਹਰ ਦਿਖਾਉਣ ਕਾਰਨ ਪਿਤਾ ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਆਪ ਜੀ ਦਾ ਨਾਮ ਤੇਗ ਬਹਾਦਰ ਰੱਖਿਆ। ਆਪ ਜੀ ਦੇ ਭੈਣ-ਭਰਾਵਾ ਦੇ ਨਾਮ ਬਾਬਾ ਗੁਰਦਿੱਤਾ ਜੀ,ਬਾਬਾ ਸੂਰਜ ਮੱਲ ਜੀ,ਬਾਬਾ ਅਟੱਲ ਰਾਏ ਜੀ,ਬੀਬੀ ਵੀਰੋ ਜੀ ਹਨ।
ਅੱਠਵੇ ਗੁਰੁ ਸਾਹਿਬ, ਸ੍ਰੀ ਗੁਰੁ ਹਰਕ੍ਰਿਸਨ ਜੀ ਦੇ 30 ਮਾਰਚ 1664 ਨੂੰ ਜੋਤੀ-ਜੋਤ ਦੇ ਸਮੇ ਉਚਾਰੇ ‘ਬਾਬਾ ਬਕਾਲਾ’ ਦੇ ਅਦੁੱਤੀ ਸਬਦਾਂ ਨੇ ਸ੍ਰੀ ਗੁਰੁ ਤੇਗ ਬਹਾਦਰ ਜੀ ਨੂੰ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਨੋਵੀ ਜੋਤ ਦਾ ਵਾਰਿਸ ਥਾਪਿਆ। ਵਿਸ਼ਵ ਇਤਿਹਾਸ ਵਿੱਚ ਅਜਿਹਾ ਨਾ ਕਦੇ ਹੋਇਆ ਅਤੇ ਨਾ ਹੀ ਕਦੇ ਹੋਣਾ, ਕਿ ਦਾਦੇ ਨੇ ਪੋਤਰੇ ਨੂੰ ਅਤੇ ਪੋਤਰੇ ਨੇ ਦਾਦੇ ਨੂੰ ਗੁਰਗੱਦੀ ਦਿੱਤੀ ਹੋਵੇ। ਜਦੋ ਔਰਗਜੇਬ ਦੇ ਅੱਤਿਆਚਾਰ ਦੀ ਅੱਤ ਤੇ ਜੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਹਨਾਂ ਨੇ ਨੋਵੇ ਪਾਤਸ਼ਾਹ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 19 ਜੂਨ 1665 ਨੂੰ ਵਸਾਏ ਨਗਰ ਚੱਕ ਨਾਨਕੀ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਜਾ ਕੇ ਸ਼ਰਨ ਲੈਣ ਦਾ ਨਿਸ਼ਚੇ ਕੀਤਾ। 25 ਮਈ 1676 ਦੇ ਦਿਨ 16 ਕਸ਼ਮੀਰੀ ਬ੍ਰਾਹਮਣਾ ਦਾ ਇੱਕ ਜਥਾ ਚੱਕ ਨਾਨਕੀ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਆਇਆ। ਕਸ਼ਮੀਰੀ ਬ੍ਰਾਹਮਣ ਆਪਣੇ ਨਾਲ ਸਿੱਖ ਆਗੂ ਭਾਈ ਕਿਰਪਾ ਰਾਮ ਦੱਤ ਨੂੰ ਵੀ ਆਪਣੇ ਨਾਲ ਲੈ ਕੇ ਆਏ ਸਨ। ਇਹਨਾਂ ਬ੍ਰਾਹਮਣਾ ਨੇ ਗੁਰੁ ਸਾਹਿਬ ਜੀ ਨੂੰ ਦੱਸਿਆ ਕਿ ਔਰਗਜੇਬ ਦੇ ਆਦੇਸ਼ਾ ਤੇ ਕਸਮੀਰ ਦੇ ਗਵਰਨਰ ਮੁਸਲਮਾਨ ਇਫਤਿਖਾਰ ਖਾਨ ਦੇ ਜੁਲਮ ਤੋ ਤੰਗ ਆ ਚੁੱਕੇ ਹਨ।ਉਹ ਹਰ ਰੋਜ ਸੈਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ ਉਹਨਾਂ ਨੇ ਆਪਣੀ ਸਾਰੀ ਦਾਸਤਾਨ ਸੁਣਾਈ ਤੇ ਕਿਹਾ ਹੁਣ ਸਾਡੀ ਆਖਰੀ ਆਸ ਸਿਰਫ ਗੁਰੁ ਨਾਨਕ ਸਾਹਿਬ ਦਾ ਦਰ ਹੀ ਹੈ।ਗੁਰੁ ਸਾਹਿਬ ਜੀ ਨੇ ਫੁਰਮਾਇਆ ਸਿਰਫ ਕੁਰਬਾਨੀ ਨਾਲ ਹੀ ਡੁੱਬਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ।ਹੁਣ ਕਿਸੇ ਮਹਾਪੁਰਖ ਦੇ ਬਲੀਦਾਨ ਦੀ ਲੋੜ ਹੈ।ਜੋ ਆਪਣੇ ਪਵਿੱਤਰ ਖੁਨ ਦੇ ਛਿੱਟੇ ਮਾਰ ਕੇ ਬਲਦੇ ਹੋਏ ਭਾਬੜਾਂ ਨੂੰ ਸ਼ਾਤ ਕਰ ਸਕੇ।ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋ ਬਿਨਾਂ ਹੋਰ ਮਹਾਪੁਰਖ ਕੋਣ ਹੋ ਸਕਦਾ ਹੈ? ਆਪ ਆਪਣਾ ਬਲੀਦਾਨ ਦੇ ਕੇ ਡੁੱਬਦੇ ਹੋਏ ਧਰਮ ਦੀ ਰੱਖਿਆ ਕਰੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬ੍ਰਾਹਮਣਾ ਦੀ ਨਿੰਮੋਝੂਣਤਾ ਵੇਖ ਕੇ ਉਹਨਾਂ ਨੂੰ ਕਿਹਾ ਕਿ, ਠਗੁਰੂ ਨਾਨਕ ਸਾਹਿਬ ਦੇ ਦਰ ਤੋ ਕਦੇ ਵੀ ਕੋਈ ਖਾਲੀ ਨਹੀ ਜਾਂਦਾ।ਜਾਉ, ਸੂਬੇਦਾਰ ਨੂੰ ਆਖ ਦਿਓ ਕਿ ਜੇ ਉਹ ਸਿੱਖਾ ਦੇ ਗੁਰੁ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਣੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ। ਉਹਨਾਂ ਦੀ ਦਰਦ ਭਰੀ ਕਹਾਣੀ ਸੁਣ ਕੇ ਗੁਰੁ ਜੀ ਨੇ ਠਜੋ ਸਰਣ ਆਵੈ ਤਿਸੁ ਕੰਠਿ ਲਾਵੈੂ ਮਹਾਂਵਾਕ ਅਨੁਸਾਰ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਾਬੇ ਨਾਨਕ ਦੇ ਦਰ ਤੋ ਮਾਯੂਸ ਨਹੀ ਪਰਤਣਗੇ ਅਤੇ ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆਂ ਲਈ ਕੁਰਬਾਨੀ ਦੇਣ ਦਾ ਫੈਸਲਾ ਕਰ ਲਿਆ। ਇਸ ਤਰ੍ਹਾਂ ਗੁਰੁ ਜੀ ਬਾਲ ਗੋਬਿੰਦ ਰਾਇ ਨੂੰ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਦਸਵੇਂ ਵਾਰਿਸ ਥਾਪ ਕੇ ਆਪ ਕਸ਼ਮੀਰੀ ਪੰਡਿਤਾਂ ਦੀ ਰੱਖਿਆਂ ਲਈ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਜੈਤਾ ਜੀ, ਭਾਈ ਦਿਆਲਾ ਜੀ, ਭਾਈ ਊਦਾ ਜੀ ਆਦਿ ਸਿੱਖਾਂ ਨਾਲ ਦਿੱਲੀ ਵੱਲ ਕੁਰਬਾਨੀ ਦੇਣ ਚੱਲ ਪਏ।
ਜਦੋਂ ਗੁਰੂ ਜੀ ਨੂੰ ਇਸਲਾਮ ਦੇ ਨਸ਼ੇ ਵਿੱਚ ਧੁੱਤ ਔਰੰਗਜੇਬ ਦੇ ਸਾਹਮਣੇ ਲਿਆਦਾ ਗਿਆ ਤਾਂ ਉਸ ਨੇ ਇਸਲਾਮ ਦੀ ਮਹਿਮਾ ਗਾਉਦਿਆ ਆਪ ਜੀ ਨੂੰ ਇਸਲਾਮ ਕਬੂਲਣ ਲਈ ਪ੍ਰੇਰਿਆ।ਗੁਰੁ ਸਾਹਿਬ ਜੀ ਨੇ ਫਰੁਮਾਇਆ ਕਿ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਲ ਬਣਾ ਕੇ ਨਾ ਤਾ ਤੁਸੀ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੋ ਹੋ,ਨਾ ਹੀ ਰੱਬ ਦੀ ਰਜਾਂ ਵਿੱਚ ਚੱਲ ਰਹੇ ਹੋ ਅਤੇ ਨਾ ਹੀ ਆਪਣੀ ਪਰਜਾ ਪ੍ਰਤੀ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹੋ,ਤੇਰੇ ਇਸ ਜੁਲਮ ਨੂੰ ਰੋਕਣ ਲਈ ਅਤੇ ਇਹਨਾਂ ਹਿੰਦੂਆਂ ਦੀ ਰੱਖਿਆਂ ਲਈ ਅਸੀ ਮੈਦਾਨ ਵਿੱਚ ਆ ਨਿਤਰੇ ਹਾਂ।ਤੂੰ ਤਾ ਬਾਦਸਾਹ ਹੋਣ ਦੇ ਨਾਤੇ ਆਪਣੀ ਪਰਜਾਂ ਤੋ ਮੂੰਹ ਮੋੜੀ ਬੈਠਾ ਹੈ ਪਰ ਅਸੀ ਇਹਨਾਂ ਮਜਲੂਮਾਂ ਦੀ ਬਾਹ ਪਕੜ ਲਈ ਹੈ।ਕੁਰਬਾਨੀ ਲਈ ਤਿਆਰ ਗੁਰੁ ਜੀ ਨੂੰ ਵੇਖ ਕੇ ਉਸ ਦੀ ਮਨਸੂਬਿਆ ਦੀਆਂ ਨੀਹਾ ਹਿੱਲ ਗਈਆਂ। ਆਪਣੀ ਇਸ ਹਾਰ ਨੁੰ ਦੇਖ ਕੇ ਉਸ ਨੂੰ ਅੰਤ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗੁਰੁ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਵੇ ਅਤੇ ਇਹਨਾਂ ਦੇ ਮੁਰੀਦਾ ਨੂੰ ਤਸੀਹੇ ਦੇ-ਦੇ ਕੇ ਮਾਰ ਦਿੱਤਾ ਜਾਵੇ।
ਔਰਗਜੇਬ ਦੇ ਕਹੇ ਅਨੁਸਾਰ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਨਾਲ ਲਪੇਟ ਕੇ ਆਗ ਲਾ ਦਿੱਤੀ ਗਈ। ਇਸ ਪ੍ਰਕਾਰ ਇੱਕ-ਇੱਕ ਕਰਕੇ ਗੁਰੁ ਜੀ ਦੇ ਮੁਰੀਦਾ ਨੂੰ ਅਣਮਨੁੱਖੀ ਤਸੀਹੇ ਦੇ ਕੇ ਹੋਣੀ ਦੀ ਭੱਠੀ ਵਿੱਚ ਝੋਕ ਦਿੱਤਾ ਗਿਆ। ਇਹਨਾਂ ਦੀ ਸਹਾਦਤ ਨੂੰ ਦੇਖ ਕੇ ਗੁਰੁ ਜੀ ਡੋਲੇ ਨਹੀ ਸਗੋ ਉਹਨਾਂ ਦਾ ਸਿਦਕ ਹੋਰ ਵੀ ਅਡੋਲ ਹੋ ਗਿਆ।
ਅੰਤ ਮਿਤੀ 11 ਨਵੰਬਰ 1675 ਦੀ ਨੂੰ ਚਾਦਨੀ ਚੋਕ ਵਿਖੇ ਕਾਜੀ ਨੇ ਫਤਵਾ ਪੜਿਆ ਅਤੇ ਜੱਲਾਦ ਜਲਾਲਉਦੀਂਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੁ ਸਾਹਿਬ ਜੀ ਦਾ ਸੀਸ ਧੜ ਨਾਲੋ ਅਲੱਗ ਹੋ ਗਿਆ।ਪਰ ਆਪਣੇ ਮੂੰਹੋ ਸੀਅ ਨਾ ੳੇਚਰੀ।(ਇਹ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ,ਦਿੱਲੀ ਵਿਖੇ ਸ਼ੋਸਭਿਤ ਹੈ)।ਆਪ ਜੀ ਦੀ ਅਦੁੱਤੀ ਸਹਾਦਤ ਬਾਰੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਬਚਿਤਰ ਨਾਟਕ ਵਿੱਚ ਲਿਖਿਆਂ ਹੈ:
ਤਿਲਕ ਜੰਝੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥ਸੀਸੁ ਦੀਯਾ ਪਰੁ ਸੀ ਨ ਉਚਰੀ॥
ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰ ਨ ਦੀਆ॥…(ਦਸਮ ਗ੍ਰੰਥ)
ਉਪਰੰਤ ਭਾਈ ਜੈਤਾ ਜੀ ਰਾਤ ਦੇ ਸਮੇ ਆਪਣੀ ਟੋਕਰੀ ਵਿੱਚ ਗੁਰੂ ਸਾਹਿਬ ਜੀ ਦਾ ਸੀਸ ਚੁੱਕ ਕੇ ਚੱਕ ਨਾਨਕੀ (ਜਿੱਥੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਸ਼ੋਸਭਿਤ ਹੈ) ਵਿਖੇ ਲੈ ਆਏ ਅਤੇ ਦੂਸਰੇ ਪਾਸੇ ਭਾਈ ਮਨੀ ਸਿੰਘ ਜੀ ਦਾ ਸੁਹਰਾ ਭਾਈ ਲੱਖੀ ਰਾਏ ਵਣਜਾਰਾ ਨੇ ਆਪਣੇ ਪੁੱਤਰਾਂ ਭਾਈ ਨਿਗਾਹੀਆਂ, ਹੇਮਾ ਤੇ ਹਾੜੀ ਦੀ ਮਦਦ ਨਾਲ ਗੁਰੂ ਸਾਹਿਬ ਦਾ ਧੜ ਚੁਕ ਲਿਆਦਾ ਅਤੇ ਆਪਣੇ ਘਰ ਅੰਦਰ(ਗੁਰਦੁਆਰਾ ਰਕਾਬ ਗੰਜ ਸਾਹਿਬ, ਦਿੱਲੀ) ਵਾਲੀ ਥਾਂ ਤੇ ਹੀ ਧੜ ਦਾ ਸਸਕਾਰ ਕਰ ਦਿੱਤਾ।
ਬਚਿੱਤਰ ਨਾਟਕ ਵਿੱਚ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੂੰ ਫੁਰਮਾਉੇਦੇ ਹਨ:
ਠੀਕਰ ਫੋਰਿ ਦਿਲੀਸ ਸਿਰਿ,ਪ੍ਰਭ ਪੁਰਿ ਕਿਯਾ ਪਯਾਨ॥ਤੇਗ ਬਹਾਦੁਰ ਸ੍ਰੀ ਕ੍ਰਿਆ,ਕਰੀ ਨ ਕਿਨਹੂੰ ਆਨਿ॥
ਥੇਗ ਬਹਾਦੁਰ ਕੇ ਚਲਤ,ਭਯੋ ਜਗਤ ਕੋ ਸੋਕ॥ਹੈ ਹੈ ਹੈ ਸਭ ਜਗ ਭਯੋ,ਜੈ ਜੈ ਸੁਰ ਲੋਕਿ॥… (ਦਸਮ ਗ੍ਰੰਥ)
ਵਿਸ਼ਵ ਇਤਿਹਾਸ ਵਿੱਚ ਗੁਰੁ ਜੀ ਦੀ ਕੁਰਬਾਨੀ ਵਿੱਲਖਣ ਹੈ ਅਤੇ ਵਿਸ਼ੇਸ ਅਰਥਾਂ ਦੀ ਧਾਰਨੀ ਹੈ।ਵਿਲੱਖਤਾ ਇਸ ਗੱਲ ਵਿੱਚ ਹੈ ਕਿ ਇਹ ਕੁਰਬਾਨੀ ਆਪਣੇ ਲਈ ਨਹੀ,ਆਪਣੇ ਭਾਈਚਾਰੇ ਲਈ ਨਹੀ, ਬਲਕਿ ਮਾਨਵਤਾ ਨੂੰ ਬਚਾਉਣ ਅਤੇ ਹਿੰਦੂ ਧਰਮ ਦੀ ਰੱਖਿਆ ਖਾਤਰ ਦਿੱਤੀ ਗਈ।ਇਸ ਤਰਾਂ ਇਸ ਗੋਰਵਮਈ ਸ਼ਹਾਦਤ ਨੇ ਸਿਰਫ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀ ਦਿੱਤਾ ਸਗੋ ਪੂਰੇ ਵਿਸ਼ਵ ਨੂੰ ਹੱਕ,ਸੱਚ,ਇਨਸਾਫ ਅਤੇ ਧਰਮ ਲਈ ਮਰ-ਮਿਟਣ ਦਾ ਜਜਬਾ ਪ੍ਰਦਾਨ ਕੀਤਾ।ਗੁਰੁ ਜੀ ਦੀ ਸਹਾਦਤ ਨੇ ਉਸ ਸਮੇ ਦੇ ਮਜਲੂਮਾਂ, ਨਿਤਾਣਿਆਂ, ਨਿਓਟਿਅਤ ਅਤੇ ਨਿਮਾਣਿਆਂ ਦੇ ਹਿਰਦੇ ਵਿੱਚ ਇੱਕ ਨਵੀ ਰੂਹ ਫੂਕੀ।ਆਪ ਜੀ ਦੀ ਕੁਰਬਾਨੀ ਨਾ ਸਿਰਫ ਸਮਕਾਲੀਨ ਸਮਾਜ ਲਈ ਬਲਕਿ ਆਉਣ ਵਾਲੀਆਂ ਪੀੜੀਆਂ ਲਈ ਵੀ ਪ੍ਰਰੇਨਾ-ਸਰੋਤ ਬਣੀ।
ਅੱਜ 21 ਵੀ ਸਦੀ ਦੇ ਸੰਦਰਭ ਵਿੱਚ ਇਸ ਸਹਾਦਤ ਦੀ ਮਹੱਤਤਾ ਹੋਰ ਵੀ ਦ੍ਰਿੜ ਹੋ ਜਾਦੀ ਹੈ। ਕਿਉਂਕਿ ਅੱਜ ਫਿਰ ਸਾਡਾ ਸਮਾਜ ਭਾਸ਼ਾ ਦੇ,ਪ੍ਰਾਂਤ ਦੇ, ਧਰਮ ਦੇ ਨਾਮ ਪੁਰ ਅਣਗਿਣਤ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।ਗੁਰੁ ਜੀ ਦੀ ਲਾਸਾਨੀ ਸ਼ਹਾਦਤ ਦੀ ਰੋਸਨੀ ਹੀ ਇਹਨਾਂ ਕੱਟੜਤਾ ਦੇ ਨਸ਼ੇ ਵਿੱਚ ਅੰਨੇ ਹੋਏ ਹਿੰਸਾਵਾਦੀਆਂ ਨੂੰ ਚਾਨਣ ਦੀ ਕਿਰਨ ਪ੍ਰਦਾਨ ਕਰ ਸਕਦੀ ਹੈ। ਅੱਜ ਦੇ ਸਮੈ ਵਿੱਚ ਗੁਰੁ ਤੇਗ ਬਹਾਦਰ ਸਾਹਿਬ ਨੂੰ ਸਾਡੀ ਸਰਧਾਜਲੀ ਇਹੀ ਹੋਵੇਗੀ ਕਿ ਅਸੀ ਮਨੁੱਖ ਦੇ ਬਣਾਏ ਧਰਮ ਤੋ ਉਪਰ ਉਠ ਕੇ ਸਰਬ-ਸਾਝੇ ਧਰਮ ਅਰਥਾਤ ਮਾਨਵਤਾ, ਅਹਿੰਸਾ,ਦਇਆ,ਅਮਨ ਅਤੇ ਅਖੰਡਤਾ ਦੇ ਰਸਤੇ ਉ¤ਪਰ ਕਦਮ ਧਰੀਏ।

Comments are closed.

COMING SOON .....


Scroll To Top
11